ਫੇਸਬੁੱਕ ਲਾਈਵ ਦੌਰਾਨ ਰੇਡੀਓ ਐਂਕਰ ਨੂੰ ਮਾਰ ਦਿੱਤੀਆਂ ਦੋ ਗੋ+ਲੀਆਂ, ਕੀਤੀ ਰੂਹ ਕੰਬਾਊ ਹੱਤਿ+ਆ

ਫੇਸਬੁੱਕ ਲਾਈਵ ਦੌਰਾਨ ਰੇਡੀਓ ਐਂਕਰ ਨੂੰ ਮਾਰ ਦਿੱਤੀਆਂ ਦੋ ਗੋ+ਲੀਆਂ, ਕੀਤੀ ਰੂਹ ਕੰਬਾਊ ਹੱਤਿ+ਆ


ਵੀਓਪੀ ਬਿਊਰੋ, ਮਨੀਲਾ : ਫਿਲ+ਪੀਨ ’ਚ ਐਤਵਾਰ ਨੂੰ ਫੇਸਬੁੱਕ ਲਾਈਵ ਪ੍ਰੋਗਰਾਮ ਦੌਰਾਨ ਇਕ ਰੇਡੀਓ ਐਂਕਰ ਦੀ ਗੋ+ਲ਼ੀਆਂ ਮਾਰ ਕੇ ਹੱਤਿ+ਆ ਕਰ ਦਿੱਤੀ ਗਈ। ਪੁਲਿਸ ਨੇ ਦੱਸਿਆ ਕਿ ਮਿਸਾਮਿਸ ਆਕਸੀਡੈਂਟਲ ਸੂਬੇ ਦੇ ਕਾਲਾਂਬਾ ਸ਼ਹਿਰ ’ਚ ਸਵੇਰ ਦੇ ਲਾਈਵ ਪ੍ਰਸਾਰਣ ਦੌਰਾਨ ਐਂਕਰ ਨੂੰ ਦੋ ਗੋ+ਲ਼ੀਆਂ ਮਾਰੀਆਂ ਗਈਆਂ।

ਹਮਲਾਵਰ ਸੋਨੇ ਦੀ ਚੇਨ ਖੋਹ ਕੇ ਬਾਹਰ ਮੋਟਰਸਾਈਕਲ ’ਤੇ ਉਡੀਕ ਰਹੇ ਸਾਥੀ ਨਾਲ ਫ਼ਰਾਰ ਹੋ ਗਿਆ। ਖ਼ੁਦ ਨੂੰ ਸਰੋਤਾ ਦੱਸ ਕੇ ਮੁਲਜ਼ਮ ਸੂਬਾਈ ਸਮਾਚਾਰ ਪ੍ਰਸਾਰਕ ਜੁਆਨ ਜੁਮਾਲੋਨ ਦੇ ਘਰੇਲੂ ਰੇਡੀਓ ਸਟੇਸ਼ਨ ’ਚ ਆਇਆ ਸੀ। ਉਸ ਨੂੰ ਫੇਸਬੁੱਕ ਲਾਈਵ ਸਟ੍ਰੀਮ ’ਤੇ ਨਹੀਂ ਦੇਖਿਆ ਗਿਆ ਸੀ ਪਰ ਪੁਲਿਸ ਜਾਂਚ ਕਰ ਰਹੀ ਹੈ ਕਿ ਘਰ ਤੇ ਗੁਆਂਢੀਆਂ ਦੇ ਲੱਗੇ ਸੀਸੀਟੀਵੀ ਕੈਮਰਿਆਂ ’ਚ ਕੁਝ ਰਿਕਾਰਡ ਹੋਇਆ ਹੈ ਜਾਂ ਨਹੀਂ। ਮੁਲਜ਼ਮ ਦੀ ਪਛਾਣ ਨਹੀਂ ਹੋ ਸਕੀ। ਇਹ ਵੀ ਪਤਾ ਲਗਾਇਆ ਜਾ ਰਿਹਾ ਹੈ ਕਿ ਹਮਲਾ ਉਸ ਦੇ ਕਿਸੇ ਕੰਮ ਨਾਲ ਜੁੜਿਆ ਤਾਂ ਨਹੀਂ ਸੀ।

error: Content is protected !!