Video : ਕੁੱਲੜ ਪਿਜ਼ਾ ਕਪਲ ਤੋਂ ਬਾਅਦ ਇਕ ਹੋਰ ਸੋਸ਼ਲ ਮੀਡੀਆ ਸਟਾਰ ਦੀ ਪ੍ਰਾਈਵੇਟ ਵੀਡੀਓ ਹੋਈ ਵਾਇਰਲ
ਵੀਓਪੀ ਬਿਊਰੋ, ਇੰਟਰਨੈਸ਼ਨਲ-ਸੋਸ਼ਲ ਮੀਡੀਆ ਸਟਾਰਜ਼ ਦੀਆਂ ਪ੍ਰਾਈਵੇਟ ਵੀਡੀਓਜ਼ ਵਾਇਰਲ ਹੋਣ ਦਾ ਸਿਲਸਿਲਾ ਹਾਲੇ ਵੀ ਜਾਰੀ ਹੈ। ਜਲੰਧਰ ਦੇ ਮਸ਼ਹੂਰ ਕੁੱਲੜ ਪਿਜ਼ਾ ਕਪਲ ਦੀ ਪ੍ਰਾਈਵੇਟ ਵੀਡੀਓ ਲੀਕ ਹੋਣ ਤੋਂ ਬਾਅਦ ਹੁਣ ਇਕ ਹੋਰ ਮਹਿਲਾ ਯੂਟਿਊਬਰ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈ ਹੈ। ਹੁਣ ਪਾਕਿਸਤਾਨੀ ਟਿਕਟੋਕ ਸਟਾਰ ਅਲੀਜ਼ਾ ਸੇਹਰ ਦੀ ਇਕ ਪ੍ਰਾਈਵੇਟ ਵੀਡੀਓ (ਐੱਮ.ਐੱਮ.ਐੱਸ.) ਵਾਇਰਲ ਹੋਈ ਹੈ। ਇਸ ਕਾਰਨ ਯੂਟਿਊਬਰ ਬਹੁਤ ਹੀ ਪਰੇਸ਼ਾਨ ਨਜ਼ਰ ਆ ਰਹੀ ਹੈ। ਵੀਡੀਓ ਵਾਇਰਲ ਹੋਣ ਤੋਂ ਬਾਅਦ ਅਲੀਜ਼ਾ ਨੂੰ ਆਪਣੀ ਪ੍ਰਸਿੱਧੀ ਗੁਆਉਣ ਦਾ ਡਰ ਸਤਾਅ ਰਿਹਾ ਹੈ। ਉਥੇ ਹੀ ਵੀਡੀਓ ਲੀਕ ਹੋਣ ਦਾ ਖੁਲਾਸਾ ਵੀ ਉਸ ਨੇ ਇਕ ਨਵੀਂ ਵੀਡੀਓ ‘ਚ ਰੋਂਦੇ-ਰੋਂਦੇ ਕੀਤਾ ਹੈ।
ਜ਼ਿਕਰਯੋਗ ਹੈ ਕਿ ਅਲੀਜ਼ਾ ਸੇਹਰ ਬਤੌਰ ਯੂਟਿਊਬਰ ਪਾਕਿਸਤਾਨ ‘ਚ ਇਕ ਮਸ਼ਹੂਰ ਨਾਂ ਹੈ ਅਤੇ ਆਪਣੇ ਸੋਸ਼ਲ ਮੀਡੀਆ ਕੰਟੈਂਟ ਲਈ ਜਾਣੀ ਜਾਂਦੀ ਹੈ। ਉਹ ਜ਼ਿਆਦਾਤਰ ਆਪਣੇ ਘਰੇਲੂ ਕੰਮਾਂ ਦਾ ਵਲੌਗ ਅਤੇ ਟਿਕਟੋਕ ਵੀਡੀਓ ਬਣਾਉਂਦੀ ਹੈ।
ਹਾਲਾਂਕਿ, ਵੀਡੀਓ ਲੀਕ ਹੋਣ ਤੋਂ ਬਾਅਦ ਯੂਟਿਊਬਰ ਇੰਟਰਨੈੱਟ ‘ਤੇ ਹੋਰ ਵੀ ਸਰਚ ਕੀਤੀ ਜਾ ਰਹੀ ਹੈ। ਉਥੇ ਹੀ ਉਸ ਦੀ ਹਰ ਪਾਸੇ ਆਲੋਚਨਾ ਵੀ ਹੋ ਰਹੀ ਹੈ। ਪਾਕਿਸਤਾਨੀ ਭੜਕੇ ਹੋਏ ਹਨ। ਇਸ ਮਾਮਲੇ ਦਾ ਖੁਲਾਸਾ ਕਰਦੇ ਹੋਏ ਯੂਟਿਊਬਰ ਨੇ ਇਕ ਵੀਡੀਓ ਸ਼ੇਅਰ ਕੀਤੀ ਹੈ। ਅਲੀਜ਼ਾ ਸੇਹਰ ਆਪਣੀ ਇਸ ਹਾਲੀਆ ਵੀਡੀਓ ‘ਚ ਰੋਂਦੀ ਹੋਈ ਨਜ਼ਰ ਆ ਰਹੀ ਹੈ ਅਤੇ ਉਹ ਕਾਫੀ ਪਰੇਸ਼ਾਨ ਹੈ। ਵੀਡੀਓ ਦੀ ਸ਼ੁਰੂਆਤ ‘ਚ ਅਲੀਜ਼ਾ ਕਹਿੰਦੀ ਹੈ ਕਿ ਮੇਰੇ ਬਾਰੇ ਅੱਜ-ਕੱਲ੍ਹ ਕਾਫੀ ਗੱਲਾਂ ਹੋ ਰਹੀਆਂ ਹਨ। ਮੈਂ ਤੁਹਾਨੂੰ ਇਸ ਮਾਮਲੇ ‘ਤੇ ਸਾਰੀਆਂ ਗੱਲਾਂ ਦੱਸਾਂਗੀ। ਸਵੇਰ ਤੋਂ ਸ਼ਾਮਲ ਤਕ ਮੈਂ ਮੁਲਤਾਲ ‘ਚ ਭਟਕਦੀ ਰਹੀ ਪਰ ਸਾਈਬਰ ਕ੍ਰਾਈਮ ਵੱਲੋਂ ਕੋਈ ਵੀ ਐਕਸ਼ਨ ਨਹੀਂ ਲਿਆ ਗਿਆ।
ਯੂਟਿਊਬਰ ਨੇ ਉਸ ਸ਼ਖ਼ਸ ਨੂੰ ਕੁੱਤਾ ਆਖਿਆ, ਜਿਸਨੇ ਵੀਡੀਓ ਵਾਇਰਲ ਕੀਤੀ ਸੀ। ਉਸ ਸ਼ਖ਼ਸ ਨੇ ਦੱਸਿਆ ਕਿ ਮੈਂ ਵੀਡੀਓ ਐਡਿਟ ਜ਼ਰੂਰ ਕੀਤੀ ਸੀ ਪਰ ਮੈਂ ਅਪਲੋਡ ਨਹੀਂ ਕੀਤੀ। ਅਲੀਜ਼ਾ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਮੈਨੂੰ ਸਪੋਰਟ ਕੀਤਾ ਹੈ, ਉਨ੍ਹਾਂ ਦਾ ਬਹੁਤ ਧੰਨਵਾਦ। ਮੈਂ ਆਪਣੀ ਮਿਹਨਤ ਨਾਲ ਆਪਣੀ ਰੋਜ਼ੀ-ਰੋਟੀ ਕਮਾਉਂਦੀ ਹਾਂ ਅਤੇ ਉਹ ਤੁਹਾਡੇ ਸਾਰਿਆਂ ਦੇ ਸਾਹਮਣੇ ਹੈ। ਮੈਨੂੰ ਕਿਸੇ ਨੇ ਧਮਕੀ ਦਿੱਤੀ ਅਤੇ ਮੇਰੇ ਯੂਟਿਊਬ ਚੈਨਲ ਦੇ ਸ਼ੁਰੂਆਤੀ ਦਿਨਾਂ ਤੋਂ ਹੀ ਪ੍ਰੋਗਰੈੱਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਹੈ। ਲੋਕਾਂ ਨੇ ਮੈਨੂੰ ਕਾਫੀ ਪਰੇਸ਼ਾਨ ਕੀਤਾ ਪਰ ਮੈਂ ਹਾਰ ਨਹੀਂ ਮੰਨੀ ਕਿਉਂਕਿ ਮੇਰੇ ਪਰਿਵਾਰ ਨੇ ਮੈਨੂੰ ਬਹੁਤ ਸਪੋਰਟ ਕੀਤਾ ਹੈ। ਇੰਨਾ ਹੀ ਨਹੀਂ, ਅਲੀਜ਼ਾ ਨੇ ਅੱਗੇ ਵੀਡੀਓ ‘ਚ ਆਪਣੀ ਵੀਡੀਓ ਵਾਇਰਲ ਕਰਨ ਵਾਲੇ ਨੂੰ ਕੁੱਤਾ ਆਖਿਆ ਅਤੇ ਨਾਲ ਹੀ ਦੱਸਿਆ ਕਿ ਉਹ ਸ਼ਖ਼ਸ ਫਿਲਹਾਲ ਕਤਰ ‘ਚ ਬੈਠਾ ਹੈ। ਅਲੀਜ਼ਾ ਨੇ ਉਨ੍ਹਾਂ ਲੋਕਾਂ ਦਾ ਵੀ ਧੰਨਵਾਦ ਕੀਤਾ ਜੋ, ਉਸਨੂੰ ਸਪੋਰਟ ਕਰ ਰਹੇ ਹਨ। ਅਲੀਜ਼ਾ ਨੇ ਕਿਹਾ ਕਿ ਉਸਨੂੰ ਬਲੈਕਮੇਲ ਕੀਤਾ ਜਾ ਰਿਹਾ ਹੈ।