ਵੋਟਾਂ ਵਿਚਾਲੇ ਹੋਇਆ ਆਈਈਡੀ ਧਮਾ+ਕਾ, ਸੀਆਰਪੀਐਫ ਦਾ ਜਵਾਨ ਜ਼ਖਮੀ

ਵੋਟਾਂ ਵਿਚਾਲੇ ਹੋਇਆ ਆਈਈਡੀ ਧਮਾ+ਕਾ, ਸੀਆਰਪੀਐਫ ਦਾ ਜਵਾਨ ਜ਼ਖਮੀ


ਵੀਓਪੀ ਬਿਊਰੋ, ਨਵੀਂ ਦਿੱਲੀ : ਛੱਤੀਸਗੜ੍ਹ ‘ਚ ਅੱਜ ਵਿਧਾਨ ਸਭਾ ਚੋਣਾਂ ਲਈ ਪਹਿਲੇ ਪੜਾਅ ਦੀ ਵੋਟਿੰਗ ਸਵੇਰੇ 7 ਵਜੇ ਤੋਂ ਸ਼ੁਰੂ ਹੋ ਗਈ ਹੈ। ਇਹ ਸ਼ਾਮ ਦੇ 5 ਵਜੇ ਤੱਕ ਚੱਲੇਗੀ। ਛੱਤੀਸਗੜ੍ਹ ‘ਚ ਪੈ ਰਹੀਆਂ ਵੋਟਾਂ ਦੌਰਾਨ ਸੁਕਮਾ ਦੇ ਟੋਂਡਾਮਰਕਾ ਇਲਾਕੇ ‘ਚ ਨਕਸਲੀਆਂ ਨੇ ਆਈ. ਈ. ਡੀ. ਧਮਾਕਾ ਕਰ ਦਿੱਤਾ।

ਇਸ ਧਮਾਕੇ ‘ਚ ਡਿਊਟੀ ‘ਤੇ ਤਾਇਨਾਤ ਸੀ. ਆਰ. ਪੀ. ਐੱਫ. ਕੋਬਰਾ ਬਟਾਲੀਅਨ ਦਾ ਇਕ ਜਵਾਨ ਜ਼ਖਮੀ ਹੋ ਗਿਆ ਹੈ। ਇਹ ਜਾਣਕਾਰੀ ਸੁਕਮਾ ਐੱਸ. ਪੀ. ਕਿਰਨ ਚੌਹਾਨ ਨੇ ਦਿੱਤੀ ਹੈ। ਉਧਰ, 10 ਸੀਟਾਂ ‘ਤੇ ਸਵੇਰੇ 7 ਵਜੇ ਤੋਂ ਦੁਪਹਿਰ 3 ਵਜੇ ਤੱਕ ਵੋਟਾਂ ਪਾਈਆਂ ਜਾਣਗੀਆਂ ਅਤੇ ਬਾਕੀ ਦੀਆਂ 10 ਸੀਟਾਂ ‘ਤੇ ਸਵੇਰੇ 8 ਵਜੇ ਤੋਂ ਸ਼ਾਮ 5 ਵਜੇ ਤੱਕ ਵੋਟਿੰਗ ਹੋਵੇਗੀ।

error: Content is protected !!