ਬਟਾਲਾ ‘ਚ NIA ਦੀ ਰੇਡ, ਕੰਧਾਂ ਟੱਪ ਕੇ ਵੜੇ ਘਰ ‘ਚ

ਬਟਾਲਾ ‘ਚ NIA ਦੀ ਰੇਡ, ਕੰਧਾਂ ਟੱਪ ਕੇ ਵੜੇ ਘਰ ‘ਚ

ਬਟਾਲਾ (ਵੀਓਪੀ ਬਿਊਰੋ) ਕੇਂਦਰੀ ਜਾਂਚ ਏਜੰਸੀ (ਐੱਨ.ਆਈ.ਏ.) ਦੀ ਟੀਮ ਨੇ ਮੰਗਲਵਾਰ ਨੂੰ ਬਟਾਲਾ ਦੇ ਮੁਹੱਲਾ ਬਾਉਲੀ ਇੰਦਰਜੀਤ ਇਲਾਕੇ ‘ਚ ਇਕ ਘਰ ‘ਚ ਛਾਪਾ ਮਾਰਿਆ। ਇਸ ਦੌਰਾਨ ਐਨਆਈਏ ਦੀ ਟੀਮ ਘਰ ਦੀ ਕੰਧ ਟੱਪ ਕੇ ਅੰਦਰ ਦਾਖ਼ਲ ਹੋਈ।

 

ਇਸ ਦੌਰਾਨ ਕਿਸੇ ਨੂੰ ਵੀ ਅੰਦਰ ਆਉਣ ਜਾਂ ਬਾਹਰ ਜਾਣ ਦੀ ਇਜਾਜ਼ਤ ਨਹੀਂ ਸੀ। ਪੂਰੀ ਟੀਮ ਨੇ ਮੀਡੀਆ ਤੋਂ ਦੂਰੀ ਬਣਾਈ ਰੱਖੀ। ਇਸ ਛਾਪੇਮਾਰੀ ਬਾਰੇ ਕਿਸੇ ਨੇ ਕੋਈ ਅਧਿਕਾਰਤ ਪੁਸ਼ਟੀ ਨਹੀਂ ਕੀਤੀ।

ਇਸ ਬਾਰੇ ਕੋਈ ਜਾਣਕਾਰੀ ਦੇਣ ਨੂੰ ਵੀ ਤਿਆਰ ਨਹੀਂ ਹੈ। ਸੂਤਰਾਂ ਦੇ ਹਵਾਲੇ ਤੋਂ ਜਾਣਕਾਰੀ ਮਿਲੀ ਹੈ ਕਿ ਟੀਮ ਨੇ ਜਿਸ ਘਰ ‘ਤੇ ਛਾਪਾ ਮਾਰਿਆ ਉਹ ਚਾਰਟਰਡ ਅਕਾਊਂਟੈਂਟ ਦਾ ਹੈ। ਹਾਲਾਂਕਿ ਟੀਮ ਦੇ ਨਾਲ ਪੁਲਿਸ ਬਲ ਵੀ ਮੌਜੂਦ ਸੀ।

ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਟੀਮ ਨੇ ਉਕਤ ਚਾਰਟਰਡ ਅਕਾਊਂਟੈਂਟ ਦੇ ਘਰ ਦੀ ਪੂਰੀ ਤਲਾਸ਼ੀ ਲਈ। ਉਨ੍ਹਾਂ ਦੇ ਕਬਜ਼ੇ ਵਿਚ ਕੁਝ ਦਸਤਾਵੇਜ਼ ਵੀ ਲਏ ਗਏ ਹਨ। ਕਰੀਬ ਤਿੰਨ ਤੋਂ ਚਾਰ ਘੰਟੇ ਤੱਕ ਘਰ ਦੀ ਜਾਂਚ ਕਰਨ ਤੋਂ ਬਾਅਦ ਐਨਆਈਏ ਦੀ ਟੀਮ ਨੇ ਚਾਰਟਰਡ ਅਕਾਊਂਟੈਂਟ ਦੇ ਦਫ਼ਤਰ ਦੀ ਵੀ ਤਲਾਸ਼ੀ ਲਈ।

error: Content is protected !!