ਪੰਜਾਬ ਵਿਚ ਭੂਚਾਲ ਦੇ ਝਟਕੇ, ਸਹਿਮੇ ਲੋਕ ਆਏ ਸੜਕਾਂ ਉਤੇ

ਪੰਜਾਬ ਵਿਚ ਭੂਚਾਲ ਦੇ ਝਟਕੇ, ਸਹਿਮੇ ਲੋਕ ਆਏ ਸੜਕਾਂ ਉਤੇ


ਵੀਓਪੀ ਬਿਊਰੋ, ਰੂਪਨਗਰ : ਪੰਜਾਬ ‘ਚ ਦੇਰ ਰਾਤ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ, ਜਿਸ ਦੀ ਤੀਬਰਤਾ 3.2 ਸੀ। ਨੈਸ਼ਨਲ ਸਿਸਮਿਕ ਮਾਨੀਟਰਿੰਗ ਸੈਂਟਰ (ਐਨਐਸਐਮਸੀ) ਮੁਤਾਬਕ ਅਜੇ ਤੱਕ ਕਿਸੇ ਜਾਨੀ ਜਾਂ ਮਾਲੀ ਨੁਕਸਾਨ ਦੀ ਖ਼ਬਰ ਨਹੀਂ ਹੈ। ਭੂਚਾਲ ਦੇ ਝਟਕੇ ਰਾਤ 1:13 ਵਜੇ ਮਹਿਸੂਸ ਕੀਤੇ ਗਏ। ਇਸ ਦੇ ਨਾਲ ਹੀ ਭੂਚਾਲ ਦੇ ਝਟਕੇ ਲੱਗਦੇ ਹੀ ਸਹਿਮੇ ਲੋਕ ਘਰਾਂ ਤੋਂ ਬਾਹਰ ਆ ਗਏ। ਭੂਚਾਲ ਦੀ ਡੂੰਘਾਈ ਜ਼ਮੀਨ ਤੋਂ 10 ਕਿਲੋਮੀਟਰ ਹੇਠਾਂ ਸੀ ਤੇ ਤੀਬਰਤਾ 3.2 ਰਿਕਾਰਡ ਕੀਤੀ ਗਈ ਹੈ।

error: Content is protected !!