Skip to content
Monday, December 23, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2023
November
8
ਦੁਕਾਨ ਬੰਦ ਕਰਨ ਲੱਗਾ ਦੁਕਾਨਦਾਰ ਤਾਂ ਆ ਪੁੱਜੇ ਛੇ ਲੁਟੇਰੇ, ਹਰੇਕ ਕੋਲ ਸੀ ਪਿਸਤੌਲ, 10 ਲੱਖ ਦੀ ਨਕਦੀ ਤੇ ਮੋਬਾਈਲ ਲੁੱਟ ਕੇ ਹੋਏ ਫ਼ਰਾਰ
Crime
Latest News
Punjab
ਦੁਕਾਨ ਬੰਦ ਕਰਨ ਲੱਗਾ ਦੁਕਾਨਦਾਰ ਤਾਂ ਆ ਪੁੱਜੇ ਛੇ ਲੁਟੇਰੇ, ਹਰੇਕ ਕੋਲ ਸੀ ਪਿਸਤੌਲ, 10 ਲੱਖ ਦੀ ਨਕਦੀ ਤੇ ਮੋਬਾਈਲ ਲੁੱਟ ਕੇ ਹੋਏ ਫ਼ਰਾਰ
November 8, 2023
Voice of Punjab
ਦੁਕਾਨ ਬੰਦ ਕਰਨ ਲੱਗਾ ਦੁਕਾਨਦਾਰ ਤਾਂ ਆ ਪੁੱਜੇ ਛੇ ਲੁਟੇਰੇ, ਹਰੇਕ ਕੋਲ ਸੀ ਪਿਸਤੌਲ, 10 ਲੱਖ ਦੀ ਨਕਦੀ ਤੇ ਮੋਬਾਈਲ ਲੁੱਟ ਕੇ ਹੋਏ ਫ਼ਰਾਰ
ਵੀਓਪੀ ਬਿਊਰੋ, ਅੰਮ੍ਰਿਤਸਰ : ਅੰਮ੍ਰਿਤਸਰ ਵਿਚ ਅਣਪਛਾਤੇ ਲੁਟੇਰੇ ਦੁਕਾਨਦਾਰ ਕੋਲੋਂ ਲੱਖਾਂ ਦੀ ਨਕਦੀ ਲੁੱਟ ਕੇ ਫ਼ਰਾਰ ਹੋ ਗਏ। ਇਹ ਘਟਨਾ ਸੋਮਵਾਰ ਰਾਤ ਕਰੀਬ 10.45 ਵਜੇ ਉਸ ਸਮੇਂ ਵਾਪਰੀ। ਜਦੋਂ ਦੁਕਾਨਦਾਰ ਦੁਕਾਨ ਬੰਦ ਕਰ ਕੇ ਘਰ ਪਰਤਣ ਲੱਗਾ ਤਾਂ ਛੇ ਨਕਾਬਪੋਸ਼ ਲੁਟੇਰੇ ਦੁਕਾਨ ’ਚ ਆ ਵੜੇ। ਹਰੇਕ ਕੋਲ ਪਿਸਤੌਲ ਸੀ। ਲੁਟੇਰਿਆਂ ਨੇ ਸੀਸੀਟੀਵੀ ਕੈਮਰੇ ਤੋੜ ਦਿੱਤੇ ਪਰ ਸਾਰੀ ਵਾਰਦਾਤ ਇਕ ਕੈਮਰੇ ਵਿਚ ਕੈਦ ਹੋ ਗਈ। ਦੁਕਾਨਦਾਰ ਅਨੁਸਾਰ ਨਕਾਬਪੋਸ਼ ਲੁਟੇਰੇ 10 ਲੱਖ ਰੁਪਏ ਦੀ ਨਕਦੀ ਅਤੇ ਮੋਬਾਈਲ ਫੋਨ ਲੁੱਟ ਕੇ ਫ਼ਰਾਰ ਹੋ ਗਏ।
ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ’ਤੇ ਪਹੁੰਚ ਗਈ ਅਤੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਨੇ ਦੁਕਾਨ ’ਤੇ ਲਗਾਇਆ ਡੀਵੀਆਰ ਜ਼ਬਤ ਕਰ ਲਿਆ ਹੈ ਤਾਂ ਜੋ ਲੁਟੇਰਿਆਂ ਦੀ ਪਛਾਣ ਕਰ ਕੇ ਕਾਬੂ ਕੀਤਾ ਜਾ ਸਕੇ।
ਕਟੜਾ ਸ਼ੇਰ ਸਿੰਘ ਸਥਿਤ ਐੱਨਵੀ ਸਰਜ਼ੀ ਫਾਰਮਾ ਦੇ ਮਾਲਕ ਅਮਿਤ ਕੁਮਾਰ ਦਾ ਕਹਿਣਾ ਹੈ ਕਿ ਉਹ ਸੋਮਵਾਰ ਰਾਤ 10.45 ਵਜੇ ਦੁਕਾਨ ਬੰਦ ਕਰ ਕੇ ਘਰ ਜਾ ਰਿਹਾ ਸੀ। ਜਦੋਂ ਉਹ ਦੁਕਾਨ ਦੇ ਬਾਹਰ ਪਿਆ ਸਾਮਾਨ ਅੰਦਰ ਰੱਖ ਰਿਹਾ ਸੀ ਤਾਂ ਛੇ ਨਕਾਬਪੋਸ਼ ਲੁਟੇਰੇ ਉਸ ਦੀ ਦੁਕਾਨ ਅੰਦਰ ਦਾਖ਼ਲ ਹੋ ਗਏ। ਦੁਕਾਨ ਵਿਚ ਛੇ ਵਿਅਕਤੀ ਕੰਮ ਕਰ ਰਹੇ ਸਨ। ਜਿਵੇਂ ਹੀ ਲੁਟੇਰੇ ਦੁਕਾਨ ਅੰਦਰ ਦਾਖਲ ਹੋਏ ਤਾਂ ਉਨ੍ਹਾਂ ਨੇ ਪਿਸਤੌਲ ਤਾਣ ਕੇ ਦੁਕਾਨ ਅੰਦਰ ਲੱਗੇ ਸੀਸੀਟੀਵੀ ਕੈਮਰੇ ਤੋੜ ਦਿੱਤੇ। ਸ਼ੈੱਡ ਦੇ ਉੱਪਰਲੇ ਹਿੱਸੇ ’ਤੇ ਕੈਮਰਾ ਲੱਗਿਆ ਹੋਇਆ ਸੀ ਜਿੱਥੇ ਲੁਟੇਰਿਆਂ ਦੀ ਘਟਨਾ ਸੀਸੀਟੀਵੀ ’ਚ ਕੈਦ ਹੋ ਗਈ ਸੀ। ਲੁਟੇਰਿਆਂ ਨੇ ਦੁਕਾਨ ’ਤੇ ਬੈਠੇ ਹਰ ਮੁਲਾਜ਼ਮ ਦੀਆਂ ਜੇਬਾਂ ’ਚੋਂ ਪੈਸੇ ਕੱਢ ਲਏ।
ਇਸ ਤੋਂ ਬਾਅਦ ਉਨ੍ਹਾਂ ਕੋਲੋਂ ਚਾਰ ਦੇ ਕਰੀਬ ਮੋਬਾਈਲ ਵੀ ਖੋਹ ਲਏ। ਬਾਅਦ ਵਿਚ ਲੁਟੇਰਿਆਂ ਨੇ ਬੈਗ ਵਿੱਚੋਂ ਪੈਸੇ ਕੱਢਣ ਲਈ ਕਿਹਾ। ਬੈਗ ਵਿੱਚ 10 ਲੱਖ ਰੁਪਏ ਤੋਂ ਵੱਧ ਸਨ, ਜੋ ਉਸ ਦੀ ਇਕ ਦਿਨ ਦੀ ਵਿਕਰੀ ਸੀ। ਲੁਟੇਰਿਆਂ ਨੇ ਸਾਰੇ ਪੈਸੇ ਇਕ ਥੈਲੇ ਵਿਚ ਭਰ ਲਏ। ਉਸ ਨੇ ਦੱਸਿਆ ਕਿ ਛੇ ਲੁਟੇਰਿਆਂ ਵਿਚੋਂ ਇਕ ਉਸ ਦੇ ਭਰਾ ਨਿਤਿਨ ਨੂੰ ਗੋਲੀ ਮਾਰਨ ਲਈ ਕਹਿ ਰਿਹਾ ਸੀ।
ਥਾਣਾ ਸਦਰ ਦੇ ਇੰਚਾਰਜ ਜਸਪਾਲ ਸਿੰਘ ਦਾ ਕਹਿਣਾ ਹੈ ਕਿ ਡੀਵੀਆਰ ਜ਼ਬਤ ਕਰ ਲਿਆ ਗਿਆ ਹੈ ਅਤੇ ਲੁਟੇਰਿਆਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਲਦੀ ਹੀ ਉਨ੍ਹਾਂ ਦੀ ਪਛਾਣ ਕਰ ਕੇ ਉਨ੍ਹਾਂ ਨੂੰ ਫੜ ਲਿਆ ਜਾਵੇਗਾ। ਸੀਸੀਟੀਵੀ ਫੁਟੇਜ ਖੰਗਾਲੀ ਜਾ ਰਹੀ ਹੈ। ਸੁਰਾਗ ਇਕੱਠੇ ਕੀਤੇ ਜਾ ਰਹੇ ਹਨ।
Post navigation
ਪੰਜਾਬ ਵਿਚ ਭੂਚਾਲ ਦੇ ਝਟਕੇ, ਸਹਿਮੇ ਲੋਕ ਆਏ ਸੜਕਾਂ ਉਤੇ
ਹੋਟਲ ਬਾਹਰ ਬਣੇ ਗਾਰਡਨ ਵਿਚ ਬੇਫਿਕਰੇ ਬੈਠੇ ਦੋ ਪਰਿਵਾਰਾਂ ਉਤੇ ਚੜ੍ਹ ਗਈ ਕਾਰ, ਪੰਜ ਜਣਿਆਂ ਦੀ ਮੌਕੇ ਉਤੇ ਹੋ ਗਈ ਮੌ+ਤ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us