ਜਲੰਧਰ ਵਿਚ ਗੰ+ਨ ਪੁਆਇੰਟ ਉਤੇ ਨੌਜਵਾਨ ਨੂੰ ਕੀਤਾ ਅਗਵਾ, ਫਿਰ ਤੇਜ਼ਧਾਰ ਹਥਿ+ਆਰਾਂ ਨਾਲ ਵੱਢਿ+ਆ

ਜਲੰਧਰ ਵਿਚ ਗੰ+ਨ ਪੁਆਇੰਟ ਉਤੇ ਨੌਜਵਾਨ ਨੂੰ ਕੀਤਾ ਅਗਵਾ, ਫਿਰ ਤੇਜ਼ਧਾਰ ਹਥਿ+ਆਰਾਂ ਨਾਲ ਵੱਢਿ+ਆ


ਵੀਓਪੀ ਬਿਊਰੋ, ਜਲੰਧਰ-ਜਲੰਧਰ ਵਿਚ ਇਕ ਨੌਜਵਾਨ ਨੂੰ ਗੰਨ ਪੁਆਇੰਟ ਉਤੇ ਕਿਡਨੈਪ ਕਰ ਕੇ ਵੱਢ-ਟੁੱਕ ਕੀਤੀ। ਗੜ੍ਹਾ ਇਲਾਕੇ ਵਿੱਚ ਦੇਰ ਰਾਤ ਚਿਕਨ ਵਿਕਰੇਤਾ ਨੂੰ ਗੰਨ ਪੁਆਇੰਟ ‘ਤੇ ਕਿਡਨੈਪ ਕਰ ਲਿਆ ਗਿਆ। ਨੌਜਵਾਨ ਨੂੰ ਚੁੱਕਣ ਵਾਲੇ ਅਮਨ ਫਤਹਿ ਗਿਰੋਹ ਨਾਲ ਸਬੰਧਤ ਸਨ, ਜੋ ਪੀੜਤ ਨੂੰ ਸੁੰਨਸਾਨ ਇਲਾਕੇ ਵਿੱਚ ਲੈ ਗਏ ਅਤੇ ਤੇਜ਼ਧਾਰ ਹਥਿ+ਆਰਾਂ ਨਾਲ ਉਸ ਨੂੰ ਬੁਰੀ ਤਰ੍ਹਾਂ ਨਾਲ ਵੱ+ਢ ਦਿੱਤਾ।

ਪੀੜਤ ਨੂੰ ਐੱਸ.ਜੀ.ਐੱਲ. ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਪੀੜਤ ਨਵਨੀਤ ਨੇ ਦੱਸਿਆ ਕਿ ਬੀਤੀ ਰਾਤ ਉਹ ਆਪਣੇ ਦੋਸਤਾਂ ਨਾਲ ਖਾ-ਪੀ ਰਿਹਾ ਸੀ। ਇਸ ਦੌਰਾਨ ਕੁਝ ਨੌਜਵਾਨ ਆਏ, ਜਿਨ੍ਹਾਂ ਨੇ ਉਸ ਨੂੰ ਪਿਸਤੌਲ ਵਿਖਾ ਕੇ ਨਾਲ ਆਉਣ ਲਈ ਕਿਹਾ। ਕਰੀਬ 3 ਨੌਜਵਾਨਾਂ ਕੋਲ ਪਿਸ+ਤੌਲ ਸਨ ਅਤੇ ਬਾਕੀ ਤੇਜ਼ਧਾਰ ਹਥਿ+ਆਰਾਂ ਨਾਲ ਲੈਸ ਸਨ।

ਇਹ ਨੌਜਵਾਨ ਅਮਨ ਫਤਹਿ ਗੈਂਗ ਦੇ ਕਾਲੀ ਅਤੇ ਉਸ ਦੇ ਸਾਥੀ ਸਨ। ਧਮਕੀਆਂ ਦਿੰਦੇ ਹੋਏ ਮੁਲਜ਼ਮ ਨਵਨੀਤ ਨੂੰ ਚੁੱਕ ਕੇ ਕੁਝ ਦੂਰੀ ‘ਤੇ ਲੈ ਗਏ ਅਤੇ ਤੇਜ਼ਧਾਰ ਹਥਿਆਰਾਂ ਨਾਲ ਉਸ ਨੂੰ ਬੁਰੀ ਤਰ੍ਹਾਂ ਜ਼ਖ਼ਮੀ ਕਰ ਦਿੱਤਾ ਅਤੇ ਖ਼ੂਨ ਨਾਲ ਲਥਪਥ ਹਾਲਤ ‘ਚ ਛੱਡ ਕੇ ਭੱਜ ਗਏ। ਦੱਸਿਆ ਜਾ ਰਿਹਾ ਹੈ ਕਿ ਨਵਨੀਤ ਦੇ ਦੋਸਤ ਨੇ ਆਪਣੀ ਲੋਕੇਸ਼ਨ ਦੂਜੀ ਧਿਰ ਨੂੰ ਦੱਸੀ ਸੀ। ਦੋਵਾਂ ਦੀ ਪੁਰਾਣੀ ਦੁਸ਼ਮਣੀ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਥਾਣਾ 7 ਦੀ ਪੁਲਿਸ ਨੂੰ ਕੁਝ ਸੀ. ਸੀ. ਟੀ. ਵੀ. ਫੁਟੇਜ ਵੀ ਮਿਲੇ ਹਨ।

error: Content is protected !!