Skip to content
Thursday, December 19, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2023
November
10
ਪਹਿਲੇ ਹਾਦਸੇ ਤੋਂ ਬਾਅਦ ਫੜੇ ਜਾਣ ਦੇ ਡਰੋਂ ਵਧਾ ਲਈ ਕਾਰ ਦੀ ਸਪੀਡ, ਅੱਗੇ ਜਾ ਕੇ ਛੇ ਵਾਹਨਾਂ ਨੂੰ ਮਾਰੀ ਟੱਕਰ, ਤਿੰਨ ਵਿਅਕਤੀਆਂ ਦੀ ਮੌ+ਤ
Latest News
National
ਪਹਿਲੇ ਹਾਦਸੇ ਤੋਂ ਬਾਅਦ ਫੜੇ ਜਾਣ ਦੇ ਡਰੋਂ ਵਧਾ ਲਈ ਕਾਰ ਦੀ ਸਪੀਡ, ਅੱਗੇ ਜਾ ਕੇ ਛੇ ਵਾਹਨਾਂ ਨੂੰ ਮਾਰੀ ਟੱਕਰ, ਤਿੰਨ ਵਿਅਕਤੀਆਂ ਦੀ ਮੌ+ਤ
November 10, 2023
Voice of Punjab
ਪਹਿਲੇ ਹਾਦਸੇ ਤੋਂ ਬਾਅਦ ਫੜੇ ਜਾਣ ਦੇ ਡਰੋਂ ਵਧਾ ਲਈ ਕਾਰ ਦੀ ਸਪੀਡ, ਅੱਗੇ ਜਾ ਕੇ ਛੇ ਵਾਹਨਾਂ ਨੂੰ ਮਾਰੀ ਟੱਕਰ, ਤਿੰਨ ਵਿਅਕਤੀਆਂ ਦੀ ਮੌ+ਤ
ਵੀਓਪੀ ਬਿਊਰੋ, ਨੈਸ਼ਨਲ-ਇਕ ਹਾਦਸੇ ਮਗਰੋਂ ਫੜੇ ਜਾਣ ਦੇ ਡਰ ਕਾਰਨ ਕਾਰ ਦੀ ਸਪੀਡ ਵਧਾ ਲਈ ਤਾਂ ਅੱਗੇ ਜਾ ਕੇ ਛੇ ਹੋਰ ਵਾਹਨਾਂ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿਚ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਜਦਕਿ ਛੇ ਜਣੇ ਜ਼ਖਮੀ ਹੋ ਗਏ।
ਇਹ ਹਾਦਸਾ ਦੇਰ ਰਾਤ ਮੁੰਬਈ ਦੇ ਬਾਂਦਰਾ ‘ਚ ਵਾਪਰਿਆ। ਜ਼ਖ਼ਮੀਆਂ ‘ਚੋਂ 2 ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਸਾਰਿਆਂ ਨੂੰ ਨਜ਼ਦੀਕੀ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਇਹ ਹਾਦਸਾ ਬਾਂਦਰਾ ਵਰਲੀ ਸੀ ਲਿੰਕ ਤੋਂ 100 ਮੀਟਰ ਪਹਿਲਾਂ ਵਾਪਰਿਆ। ਜਿਥੇ ਇੱਕ ਤੇਜ਼ ਰਫ਼ਤਾਰ ਕਾਰ ਉਥੇ ਖੜ੍ਹੇ 6 ਵਾਹਨਾਂ ਨਾਲ ਟਕਰਾ ਗਈ।
ਮੁੰਬਈ ਜ਼ੋਨ 9 ਦੇ ਡੀਸੀਪੀ ਕ੍ਰਿਸ਼ਨਕਾਂਤ ਉਪਾਧਿਆਏ ਅਨੁਸਾਰ ਰਾਤ ਕਰੀਬ 10.15 ਵਜੇ ਇਕ ਤੇਜ਼ ਰਫ਼ਤਾਰ ਇਨੋਵਾ ਕਾਰ ਵਰਲੀ ਤੋਂ ਬਾਂਦਰਾ ਵੱਲ ਜਾ ਰਹੀ ਸੀ ਕਿ ਓਵਰ ਸਪੀਡ ਕਾਰ ਦੀ ਟੱਕਰ ਹੋਰ ਵਾਹਨਾਂ ਨਾਲ ਹੋ ਗਈ। ਕਾਰ ਚਾਲਕ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਮੀਡੀਆ ਰਿਪੋਰਟਾਂ ਮੁਤਾਬਕ ਤੇਜ਼ ਰਫਤਾਰ ਕਾਰ ਦੇ ਡਰਾਈਵਰ ਨੇ ਸੀ ਲਿੰਕ ‘ਤੇ ਇਕ ਹੋਰ ਵਾਹਨ ਨੂੰ ਟੱਕਰ ਮਾਰ ਦਿੱਤੀ ਸੀ। ਇਸ ਤੋਂ ਬਾਅਦ ਉਸ ਨੇ ਫੜੇ ਜਾਣ ਤੋਂ ਬਚਣ ਲਈ ਕਾਰ ਦੀ ਸਪੀਡ ਵਧਾਉਣ ਦੀ ਕੋਸ਼ਿਸ਼ ਕੀਤੀ, ਜਿਸ ਕਾਰਨ ਛੇ ਕਾਰਾਂ ਆਪਸ ਵਿਚ ਟਕਰਾ ਗਈਆਂ। ਮੁੰਬਈ ਪੁਲਿਸ ਨੇ ਦੱਸਿਆ ਕਿ ਹਾਦਸੇ ‘ਚ ਮੁਲਜ਼ਮ ਕਾਰ ਚਾਲਕ ਨੂੰ ਵੀ ਸੱਟਾਂ ਲੱਗੀਆਂ ਹਨ। ਉਸ ਦੀ ਕਾਰ ਨੂੰ ਜ਼ਬਤ ਕਰ ਲਿਆ ਗਿਆ ਹੈ।
Post navigation
ਬਠਿੰਡਾ ਵਿਚ ਕਾਂਗਰਸੀ ਆਗੂ ਦੇ ਘਰ ਦੀ ਛੱਤ ਉਤੇ ਚੜ੍ਹ ਕੇ ਅੰਨ੍ਹੇਵਾਹ ਚਲਾਈਆਂ ਗੋ+ਲ਼ੀਆਂ, ਜ਼ਖਮੀਆਂ ਨੂੰ ਚੁੱਕਣ ਨਹੀਂ ਦਿੱਤਾ, ਕੋਈ ਵੀ ਨੇੜੇ ਆਉਂਦਾ ਤਾਂ ਚਲਾ ਦਿੰਦਾ ਗੋ+ਲ਼ੀ
ਤੜਕੇ ਬਠਿੰਡਾ ਵਿਚ ਵੱਡੀ ਵਾਰ+ਦਾਤ, ਛੱਤ ਉਤੇ ਚੜ੍ਹ ਕੇ ਗੋ+ਲ਼ੀਆਂ ਚਲਾ ਕੇ ਚਾਚੇ ਦੇ ਦੋ ਮੁੰਡਿਆਂ ਨੂੰ ਉਤਾਰਿਆ ਮੌ+ਤ ਦੇ ਘਾਟ, ਫਿਰ ਕਰ ਲਈ ਖ਼ੁਦ+ਕੁਸ਼ੀ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us