ਸੁੱਖਾ ਕਾਹਲਵਾਂ ਦਾ ਕਥਿਤ ਕਾ+ਤਲ ਗੈਂ+ਗਸਟਰ ਦਲੇਰ ਕੋਟੀਆ ਅਮਰੀਕਾ ਵਿਚ ਗ੍ਰਿਫ਼+ਤਾਰ !

ਸੁੱਖਾ ਕਾਹਲਵਾਂ ਦਾ ਕਥਿਤ ਕਾ+ਤਲ ਗੈਂ+ਗਸਟਰ ਦਲੇਰ ਕੋਟੀਆ ਅਮਰੀਕਾ ਵਿਚ ਗ੍ਰਿਫ਼+ਤਾਰ !


ਵੀਓਪੀ ਬਿਊਰੋ, ਇੰਟਰਨੈਸ਼ਨਲ-ਅਮਰੀਕਾ ਤੋਂ ਵੱਡੀ ਖਬਰ ਸਾਹਮਣੇ ਆਈ ਹੈ। ਇਥੇ ਸੁੱਖਾ ਕਾਹਲਵਾਂ ਦੇ ਕਥਿਤ ਕਾਤਲ ਗੈਂਗ+ਸਟਰ ਦਲੇਰ ਕੋਟੀਆ ਨੂੰ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਉਸ ਨੂੰ ਸੈਕਰਾਮੈਂਟੋ, ਕੈਲੀਫੋਰਨੀਆ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਗੈਂਗ+ਸਟਰ ਦਲੇਰ ਕੋਟੀਆ ਬੰਬੀਹਾ ਗੈਂ+ਗ ਦਾ ਸਰਗਰਮ ਮੈਂਬਰ ਹੈ। ਗੈਂਗ+ਸਟਰ ਹਰਿਆਣਾ ਦਾ ਰਹਿਣ ਵਾਲਾ ਸੀ।


ਪੁਲਿਸ ਹਿਰਾਸਤ ਦੌਰਾਨ ਵਿੱਕੀ ਗੌਂਡਰ ਨੇ ਦਲੇਰ ਕੋਟੀਆ ਨਾਲ ਮਿਲ ਕੇ ਗੈਂਗ+ਸਟਰ ਸੁੱਖਾ ਕਾਹਲਵਾਂ ਦਾ ਕਤਲ ਕਰ ਦਿਤਾ ਸੀ। ਦੋਵਾਂ ਵਿਚਾਲੇ ਕਾਫੀ ਸਮੇਂ ਤੋਂ ਗੈਂ+ਗ ਵਾਰ ਚੱਲ ਰਹੀ ਸੀ। ਦੱਸਿਆ ਜਾਂਦਾ ਹੈ ਕਿ 2010 ਵਿੱਚ ਸੁੱਖਾ ਕਾਹਲਵਾਂ ਨੇ ਵਿੱਕੀ ਗੌਂਡਰ ਦੇ ਦੋਸਤ ਲਵਲੀ ਬਾਬਾ ਦਾ ਕ+ਤ+ਲ ਕਰ ਦਿੱਤਾ ਸੀ ਅਤੇ ਵਿੱਕੀ ਗੌਂਡਰ ਨੇ ਸੁੱਖਾ ਕਾਹਲਵਾਂ ਦੀ ਹੱਤਿ+ਆ ਕਰ ਕੇ ਆਪਣੇ ਦੋਸਤ ਦੀ ਮੌ+ਤ ਦਾ ਬਦਲਾ ਲਿਆ ਸੀ। 26 ਜਨਵਰੀ 2018 ਨੂੰ ਵਿੱਕੀ ਗੌਂਡਰ ਨੂੰ ਉਸ ਦੇ ਦੋ ਸਾਥੀਆਂ ਪ੍ਰੇਮਾ ਲਾਹੌਰੀਆ ਅਤੇ ਸੁਖਪ੍ਰੀਤ ਸਮੇਤ ਐਨਕਾਊਂਟਰ ਵਿੱਚ ਮਾਰ ਦਿੱਤਾ ਗਿਆ ਸੀ।

ਵਿੱਕੀ ਗੌਂਡਰ ਐਨਕਾਊਂਟਰ ਤੋਂ ਬਾਅਦ ਗੈਂ+ਗਵਾਰ ਨਹੀਂ ਰੁਕੀ। ਵਿੱਕੀ ਦੇ ਸਾਥੀ ਗੈਂਗਸਟਰ ਰਣਦੀਪ ਸਿੰਘ ਉਰਫ਼ ਰਾਣਾ ਖੰਡਵਾਲੀਆ ਦਾ ਕ+ਤ+ਲ ਕਰ ਦਿੱਤਾ ਗਿਆ ਸੀ। ਜਿਸ ਦੀ ਜਿੰਮੇਵਾਰੀ ਵਿਰੋਧੀ ਗੈਂਗ ਦੇ ਜਸਦੀਪ ਸਿੰਘ ਉਰਫ ਭਗਵਾਨ ਪੁਰੀਆ ਨੇ ਲਈ ਸੀ, ਜੋ ਕਿ ਹੁਣ ਲਾਰੈਂਸ ਬਿਸ਼ਨੋਈ ਗੈਂ+ਗ ਦਾ ਮੁੱਖ ਸਰਗਨਾ ਹੈ। ਇਸ ਤੋਂ ਬਾਅਦ ਦਲੇਰ ਕੋਟੀਆ ਆਪਣੇ ਵਿਰੋਧੀ ਗੈਂਗ ਦੇ ਬਦਨਾਮ ਗੈਂਗ+ਸਟਰ ਜੱਗੂ ਭਗਵਾਨ ਪੁਰੀਆ ਅਤੇ ਲਾਰੈਂਸ ਬਿਸ਼ਨੋਈ ਨੂੰ ਆਪਣਾ ਦੁਸ਼ਮਣ ਮੰਨਦਾ ਹੈ। ਦਲੇਰ ਨੇ ਦੋਵਾਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਪਰ ਕਾਮਯਾਬ ਨਹੀਂ ਹੋਇਆ। ਹੁਣ ਵਿਦੇਸ਼ ਵਿਚ ਬੈਠੇ ਦਲੇਰ ਕੋਟੀਆ ਨੂੰ ਉਥੋਂ ਦੀ ਪੁਲਿਸ ਵੱਲੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

error: Content is protected !!