ਤੜਕੇ ਬਠਿੰਡਾ ਵਿਚ ਵੱਡੀ ਵਾਰ+ਦਾਤ, ਛੱਤ ਉਤੇ ਚੜ੍ਹ ਕੇ ਗੋ+ਲ਼ੀਆਂ ਚਲਾ ਕੇ ਚਾਚੇ ਦੇ ਦੋ ਮੁੰਡਿਆਂ ਨੂੰ ਉਤਾਰਿਆ ਮੌ+ਤ ਦੇ ਘਾਟ, ਫਿਰ ਕਰ ਲਈ ਖ਼ੁਦ+ਕੁਸ਼ੀ

ਤੜਕੇ ਬਠਿੰਡਾ ਵਿਚ ਵੱਡੀ ਵਾਰ+ਦਾਤ, ਛੱਤ ਉਤੇ ਚੜ੍ਹ ਕੇ ਗੋ+ਲ਼ੀਆਂ ਚਲਾ ਕੇ ਚਾਚੇ ਦੇ ਦੋ ਮੁੰਡਿਆਂ ਨੂੰ ਉਤਾਰਿਆ ਮੌ+ਤ ਦੇ ਘਾਟ, ਫਿਰ ਕਰ ਲਈ ਖ਼ੁਦ+ਕੁਸ਼ੀ


ਵੀਓਪੀ ਬਿਊਰੋ, ਬਠਿੰਡਾ : ਦੀਵਾਲੀ ਤੋਂ ਪਹਿਲਾਂ ਬਠਿੰਡਾ ਵਿਚ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਇੱਥੇ ਇਕ ਵਿਅਕਤੀ ਨੇ ਛੱਤ ‘ਤੇ ਚੜ੍ਹ ਕੇ ਚਾਚੇ ਦੇ ਮੁੰਡਿਆਂ ਨੂੰ ਗੋ+ਲੀਆਂ ਨਾਲ ਭੁੰਨ ਦਿੱਤਾ, ਜਿਸ ਦੌਰਾਨ ਦੋਹਾਂ ਭਰਾਵਾਂ ਦੀ ਮੌ+ਤ ਹੋ ਗਈ। ਮ੍ਰਿਤ+ਕਾਂ ਦੀ ਪਛਾਣ ਗੁਰਸ਼ਾਂਤ ਸਿੰਘ ਅਤੇ ਭੋਲਾ ਸਿੰਘ ਵਜੋਂ ਹੋਈ ਹੈ। ਸਿਰਫ ਇੰਨਾ ਹੀ ਨਹੀਂ, ਗੋ+ਲੀਆਂ ਚਲਾਉਣ ਵਾਲੇ ਮੁਲਜ਼ਮ ਗੁਰਸ਼ਰਨ ਸਿੰਘ ਨੇ ਇਸ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਖ਼ੁਦ+ਕੁਸ਼ੀ ਕਰ ਲਈ ਹੈ।


ਦੱਸਿਆ ਜਾ ਰਿਹਾ ਹੈ ਕਿ ਚਾਚੇ-ਤਾਏ ਦੇ ਪਰਿਵਾਰਾਂ ਦੀ ਆਪਸ ‘ਚ ਤਕਰਾਰ ਚੱਲ ਰਹੀ ਸੀ, ਜਿਸ ਕਾਰਨ ਮੁਲਜ਼ਮ ਨੇ ਆਪਣੇ ਚਾਚੇ ਦੇ ਮੁੰਡਿਆਂ ‘ਤੇ ਤਾਬੜਤੋੜ ਗੋ+ਲੀਆਂ ਚਲਾ ਦਿੱਤੀਆਂ। ਮੁਲਜ਼ਮ ਚਾਚੇ ਦੇ ਮੁੰਡਿਆਂ ਦੇ ਘਰ ਦੀ ਛੱਤ ਉਤੇ ਚੜ੍ਹ ਗਿਆ ਤੇ ਅੰਨ੍ਹੇਵਾਹ ਫਾਇਰਿੰਗ ਕਰਨ ਲੱਗਾ। ਇਸ ਦੌਰਾਨ ਉਸ ਨੇ ਜ਼ਖਮੀ ਹੋਏ ਲੋਕਾਂ ਨੂੰ ਕਿਸੇ ਨੂੰ ਚੁੱਕਣ ਨਹੀਂ ਦਿੱਤਾ ਤੇ ਜੇ ਕੋਈ ਵੀ ਚੁਕਣ ਦੀ ਕੋਸ਼ਿਸ਼ ਕਰਦਾ ਤਾਂ ਉਸ ਉਤੇ ਗੋਲ਼ੀ ਚਲਾ ਦਿੰਦਾ ਸੀ। ਇਸ ਘਟਨਾ ਕਾਰਨ ਪੂਰੇ ਪਿੰਡ ‘ਚ ਜਿੱਥੇ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ, ਉੱਥੇ ਹੀ ਮ੍ਰਿਤ+ਕਾਂ ਦੇ ਪਰਿਵਾਰਾਂ ‘ਚ ਡੂੰਘਾ ਸੋਗ ਛਾਇਆ ਹੋਇਆ ਹੈ।

error: Content is protected !!