ਬਠਿੰਡਾ ਵਿਚ ਕਾਂਗਰਸੀ ਆਗੂ ਦੇ ਘਰ ਦੀ ਛੱਤ ਉਤੇ ਚੜ੍ਹ ਕੇ ਅੰਨ੍ਹੇਵਾਹ ਚਲਾਈਆਂ ਗੋ+ਲ਼ੀਆਂ, ਜ਼ਖਮੀਆਂ ਨੂੰ ਚੁੱਕਣ ਨਹੀਂ ਦਿੱਤਾ, ਕੋਈ ਵੀ ਨੇੜੇ ਆਉਂਦਾ ਤਾਂ ਚਲਾ ਦਿੰਦਾ ਗੋ+ਲ਼ੀ

ਬਠਿੰਡਾ ਵਿਚ ਕਾਂਗਰਸੀ ਆਗੂ ਦੇ ਘਰ ਦੀ ਛੱਤ ਉਤੇ ਚੜ੍ਹ ਕੇ ਅੰਨ੍ਹੇਵਾਹ ਚਲਾਈਆਂ ਗੋ+ਲ਼ੀਆਂ, ਜ਼ਖਮੀਆਂ ਨੂੰ ਚੁੱਕਣ ਨਹੀਂ ਦਿੱਤਾ, ਕੋਈ ਵੀ ਨੇੜੇ ਆਉਂਦਾ ਤਾਂ ਚਲਾ ਦਿੰਦਾ ਗੋ+ਲ਼ੀ


ਵੀਓਪੀ ਬਿਊਰੋ, ਬਠਿੰਡਾ : ਜ਼ਿਲ੍ਹੇ ਦੇ ਪਿੰਡ ਕੋਠਾ ਗੁਰੂ ‘ਚ ਸ਼ੁੱਕਰਵਾਰ ਸਵੇਰੇ ਇਕ ਵਿਅਕਤੀ ਰਾਈਫਲ ਲੈ ਕੇ ਕਾਂਗਰਸੀ ਆਗੂ ਦੇ ਘਰ ਦੀ ਛੱਤ ‘ਤੇ ਚੜ੍ਹ ਗਿਆ। ਇਸ ਤੋਂ ਬਾਅਦ ਉਸ ਨੇ ਹਰ ਆਉਣ-ਜਾਣ ਵਾਲੇ ਵਿਅਕਤੀ ਨੂੰ ਆਪਣਾ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ।


ਸੂਤਰਾਂ ਮੁਤਾਬਕ ਜਾਣਕਾਰੀ ਮਿਲੀ ਹੈ ਕਿ ਮੁਲਜ਼ਮ ਨੇ 4 ਲੋਕਾਂ ਨੂੰ ਗੋਲੀ ਮਾਰੀ ਹੈ, ਜੋ ਚਾਰੇ ਹੀ ਜ਼ਖ਼ਮੀ ਹਾਲਤ ‘ਚ ਹੈ। ਉਨ੍ਹਾਂ ਦਾ ਇਲਾਜ ਨਿੱਜੀ ਹਸਪਤਾਲ ‘ਚ ਚੱਲ ਰਿਹਾ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਦਿਆਲਪੁਰਾ ਪੁਲਿਸ ਨੂੰ ਵੀ ਮੁਲਜ਼ਮ ਨੇ ਨਜ਼ਦੀਕ ਫੜਕਣ ਨਹੀਂ ਦਿੱਤਾ।
ਪਿੰਡ ਵਾਸੀਆਂ ਅਨੁਸਾਰ ਗੁਰਸ਼ਾਂਤ ਸਿੰਘ ਆਪਣੇ ਪਿਤਾ ਦੀ ਬਰਸੀ ਮਨਾਉਣ ਲਈ ਆਪਣੇ ਪਿੰਡ ਵਿਚਲੇ ਘਰ ਵਿੱਚ ਆਇਆ ਸੀ।

ਇਸ ਦੌਰਾਨ ਹੀ ਉਹਨਾਂ ਦੇ ਗੁਆਂਢੀ ਸਵਰਨਜੀਤ ਸਿੰਘ ਨੇ ਰੰਜਿਸ਼ ਦੇ ਚਲਦਿਆਂ ਗੋਲੀਆਂ ਚਲਾ ਦਿੱਤੀਆਂ ਜਿਸ ਕਾਰਨ ਗੁਰਸ਼ਾਂਤ ਸਿੰਘ ਸਮੇਤ ਚਾਰ ਵਿਅਕਤੀ ਜ਼ਖਮੀ ਹੋ ਗਏ। ਉਕਤ ਵਿਅਕਤੀ ਆਪਣੇ ਚੁਬਾਰੇ ‘ਤੇ ਚੜ੍ਹ ਗਿਆ ਤੇ ਉਥੋਂ ਲਗਾਤਾਰ ਫਾਇਰਿੰਗ ਕਰ ਰਿਹਾ ਹੈ। ਇੱਕ ਜ਼ਖ਼ਮੀ ਘਰ ਵਿੱਚ ਡਿੱਗਾ ਹੋਇਆ ਹੈ ਪਰ ਹਮਲਾਵਰ ਉਸ ਨੂੰ ਚੁੱਕਣ ਨਹੀਂ ਦੇ ਰਿਹਾ। ਜਦੋਂ ਲੋਕ ਨੇੜੇ ਜਾਂਦੇ ਹਨ ਤਾਂ ਉਕਤ ਵਿਅਕਤੀ ਚੁਬਾਰੇ ਵਿੱਚੋਂ ਫਾਇਰਿੰਗ ਸ਼ੁਰੂ ਕਰ ਦਿੰਦਾ ਹੈ। ਇਸ ਘਟਨਾ ਤੋਂ ਬਾਅਦ ਵੱਡੀ ਗਿਣਤੀ ‘ਚ ਪਿੰਡ ਵਾਸੀ ਅਤੇ ਕਲੱਬ ਮੈਂਬਰ ਉੱਥੇ ਇਕੱਠੇ ਹੋ ਗਏ ਹਨ।

error: Content is protected !!