ਦੀਵਾਲੀ ਮਗਰੋਂ ਪੰਜਾਬ ਦੀ ਹਵਾ ਹੋਈ ਜ਼ਹਿਰੀਲੀ, ਹੱਦਾਂ ਟੱਪਿਆ ਏਕਿਊਆਈ, ਜਾਣੋ ਕਿਹੜਾ ਸ਼ਹਿਰ ਕਿਹੜੇ ਜ਼ੋਨ ਵਿਚ

ਦੀਵਾਲੀ ਮਗਰੋਂ ਪੰਜਾਬ ਦੀ ਹਵਾ ਹੋਈ ਜ਼ਹਿਰੀਲੀ, ਹੱਦਾਂ ਟੱਪਿਆ ਏਕਿਊਆਈ, ਜਾਣੋ ਕਿਹੜਾ ਸ਼ਹਿਰ ਕਿਹੜੇ ਜ਼ੋਨ ਵਿਚ


ਵੀਓਪੀ ਬਿਊਰੋ, ਚੰਡੀਗੜ੍ਹ-ਦੀਵਾਲੀ ਵਾਲੀ ਰਾਤ ਪੰਜਾਬ ਸਰਕਾਰ ਨੇ ਪਟਾਕੇ ਚਲਾਉਣ ਸਬੰਧੀ ਹਦਾਇਤਾਂ ਜਾਰੀ ਕੀਤੀਆਂ ਸਨ। ਪਰ ਇਨ੍ਹਾਂ ਦੀਆਂ ਪੂਰੀ ਤਰ੍ਹਾਂ ਧੱਜੀਆਂ ਉਡਾਈਆਂ ਗਈਆਂ।

ਸੁਪਰੀਮ ਕੋਰਟ ਅਤੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੀਆਂ ਸਖ਼ਤ ਹਦਾਇਤਾਂ ਤੋਂ ਬਾਅਦ ਪੰਜਾਬ ਸਰਕਾਰ ਨੇ ਪਟਾਕੇ ਚਲਾਉਣ ਦਾ ਸਮਾਂ ਰਾਤ 8 ਤੋਂ 10 ਵਜੇ ਤੱਕ ਨਿਰਧਾਰਿਤ ਕੀਤਾ ਸੀ ਪਰ ਸ਼ਾਮ 7 ਵਜੇ ਤੋਂ ਹੀ ਪਟਾਕੇ ਚਲਾਉਣ ਦਾ ਕੰਮ ਇੰਨੀ ਰਫ਼ਤਾਰ ਨਾਲ ਸ਼ੁਰੂ ਹੋ ਗਿਆ ਕਿ ਆਵਾਜ਼ਾਂ ਸਾਰੀ ਰਾਤ ਧਮਾਕਿਆਂ ਦੀ ਆਵਾਜ਼ ਗੂੰਜਦੀ ਰਹੀ੍


ਰਾਤ 8 ਵਜੇ ਤੋਂ ਬਾਅਦ ਜਿਉਂ ਜਿਉਂ ਰਾਤ ਵਧਦੀ ਗਈ, ਪੰਜਾਬ ਭਰ ਵਿਚ ਧੂੰਏਂ ਦੀ ਚਾਦਰ ਫੈਲ ਗਈ। ਪੰਜਾਬ ਵਿੱਚ ਹਵਾ ਦੀ ਗੁਣਵੱਤਾ (AQI) ਇੰਨੀ ਖ਼ਰਾਬ ਸੀ ਕਿ ਰਾਤ ਨੂੰ ਕਿਸੇ ਦਾ ਵੀ ਦਮ ਘੁੱਟ ਸਕਦਾ ਸੀ। ਬਠਿੰਡਾ ਅਜੇ ਵੀ ਇਸ ਦੇ ਪ੍ਰਭਾਵ ਤੋਂ ਮੁਕਤ ਨਹੀਂ ਹੈ।

ਇਨਾਂ ਸ਼ਹਿਰਾਂ ਦਾ ਏਕਿਊਆਈ ਰਿਹਾ ਇਸ ਜ਼ੋਨ ਵਿਚ
ਅੰਮ੍ਰਿਤਸਰ— ਔਰੇਂਜ ਜ਼ੋਨ ‘ਚ ਔਸਤ ਔਰੇਂਜ ਜ਼ੋਨ ‘ਚ ਔਸਤ
ਲੁਧਿਆਣਾ – ਔਰੇਂਜ ਜ਼ੋਨ ਵਿੱਚ ਔਸਤ
ਜਲੰਧਰ – ਔਸਤ ਔਰੇਂਜ ਜ਼ੋਨ ਵਿੱਚ
ਬਠਿੰਡਾ- ਰੈੱਡ ਜ਼ੋਨ ‘ਚ।

error: Content is protected !!