ਦੀਵਾਲੀ ਦੀ ਰਾਤ, ਜਲੰਧਰ ਵਿਚ ਵਾਰਦਾਤ, ਪਤੀ ਨਾਲ ਕਾਰਾ ਕਰ ਖਿਸਕੀ ਪਤਨੀ…

ਦੀਵਾਲੀ ਦੀ ਰਾਤ, ਜਲੰਧਰ ਵਿਚ ਵਾਰਦਾਤ, ਪਤੀ ਨਾਲ ਕਾਰਾ ਕਰ ਖਿਸਕੀ ਪਤਨੀ…


ਜਲੰਧਰ (ਵੀਓਪੀ ਬਿਊਰੋ): ਦੀਵਾਲੀ ਦੀ ਰਾਤ ਨੂੰ ਜ਼ਿਲ੍ਹਾ ਜਲੰਧਰ ਵਿਚ ਵੱਡੀ ਵਾਰਦਾਤ ਵਾਪਰੀ। ਲਾਂਬੜਾ ਥਾਣੇ ਦੇ ਇਲਾਕੇ ਵਿਚ ਮੁੜ ਘਟਨਾ ਘਟੀ ਹੈ।। ਦੀਵਾਲੀ ਵਾਲੀ ਰਾਤ ਪਿੰਡ ਲਾਲੀਆਂ ਖੁਰਦ ‘ਚ ਪਤਨੀ ਨੇ ਪਤੀ ਦਾ ਬੇਰਹਿਮੀ ਨਾਲ ਕ+ਤ+ਲ ਕਰ ਦਿੱਤਾ। ਵਾਰਦਾਤ ਮਗਰੋਂ ਮੌਕੇ ਤੋਂ ਫਰਾਰ ਹੋ ਗਈ। ਉਧਰ, ਪਿਤਾ ਮਰ ਗਿਆ, ਮਾਂ ਫ਼ਰਾਰ ਹੋ ਗਈ। ਪੁਲਿਸ ਬੱਚਿਆਂ ਕੋਲੋਂ ਪੁੱਛਗਿੱਛ ਵਿਚ ਜੁਟੀ ਹੋਈ ਹੈ।


ਇਸ ਕ+ਤ+ਲ ਦੀ ਸੂਚਨਾ ਲਾਂਬੜਾ ਥਾਣਾ ਪੁਲਿਸ ਨੂੰ ਮਿਲੀ ਤਾਂ ਪੁਲਿਸ ਪ੍ਰਸ਼ਾਸਨ ਦੇ ਹੱਥ ਪੈਰ ਫੁੱਲ ਗਏ। ਐਸਐਚਓ ਅਮਨ ਸੈਣੀ ਪੁਲਿਸ ਪਾਰਟੀ ਸਮੇਤ ਮੌਕੇ ’ਤੇ ਪੁੱਜੇ। ਪੁਲਿਸ ਮ੍ਰਿਤਕ ਮੱਸੀ ਮਨਸੂਰ ਦੀ ਪਤਨੀ ਦੀ ਭਾਲ ਵਿੱਚ ਲੱਗੀ ਹੋਈ ਹੈ। ਪੁਲਿਸ ਮ੍ਰਿਤ+ਕ ਦੇ ਬੱਚਿਆਂ ਤੋਂ ਜਾਣਕਾਰੀ ਹਾਸਲ ਕਰਨ ‘ਚ ਲੱਗੀ ਹੋਈ ਹੈ। ਮ੍ਰਿਤ+ਕ ਇਕ ਕਿਸਾਨ ਦੀ ਮੋਟਰ ‘ਤੇ ਆਪਣੇ ਪਰਿਵਾਰ ਨਾਲ ਰਹਿੰਦਾ ਸੀ।

error: Content is protected !!