Watch Out:ਯੂਟਿਊਬ ਉਤੇ ਮੁੜ ਆਇਆ “ਤੂਫਾਨ”, ਸਿੱਧੂ ਮੂਸੇਵਾਲਾ ਦਾ ਨਵਾਂ ਗਾਣਾ 15 ਮਿੰਟਾਂ ਵਿਚ ਹੀ ਦੋ ਮਿਲੀਅਨ ਕਰ ਗਿਆ ਪਾਰ, ਸੈਕਸ਼ਨ-12 ਦੀ ਕੀਤੀ ਗੱਲ

Watch Out:ਯੂਟਿਊਬ ਉਤੇ ਮੁੜ ਆਇਆ “ਤੂਫਾਨ”, ਸਿੱਧੂ ਮੂਸੇਵਾਲਾ ਦਾ ਨਵਾਂ ਗਾਣਾ 15 ਮਿੰਟਾਂ ਵਿਚ ਹੀ ਦੋ ਮਿਲੀਅਨ ਕਰ ਗਿਆ ਪਾਰ, ਸੈਕਸ਼ਨ-12 ਦੀ ਕੀਤੀ ਗੱਲ


ਵੀਓਪੀ ਬਿਊਰੋ, ਪੰਜਾਬ- ਦੀਵਾਲੀ ਉਤੇ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਨਵਾਂ ਗੀਤ Watch Out ਰਿਲੀਜ਼ ਹੋ ਗਿਆ। ਇਸ ਨਾਲ ਯੂਟਿਊਬ ਉਤੇ ਵਿਊਜ਼ ਦਾ ਤੂਫਾਨ ਆ ਗਿਆ। ਸਿਰਫ਼ 15 ਮਿੰਟਾਂ ਵਿੱਚ 2 ਮਿਲੀਅਨ ਵਿਊਜ਼ ਨੂੰ ਪਾਰ ਕਰ ਗਿਆ ਸੀ। ਲਾਈਵ ਪ੍ਰੀਮੀਅਰ ਵੇਲੇ ਤਕਰੀਬਨ 4 ਲੱਖ ਤੋਂ ਵੱਧ ਲੋਕ ਇਸ ਗੀਤ ਨੂੰ ਸੁਣ ਰਹੇ ਸਨ। ਇਸ ਗੀਤ ਨੂੰ 22 ਘੰਟਿਆਂ ਵਿਚ 8 ਮਿਲੀਅਨ ਤੇ ਇਕ ਦਿਨ ਬਾਅਦ 9.2 ਮਿਲੀਅਨ ਤੋਂ ਵੀ ਵੱਧ ਲੋਕਾਂ ਨੇ ਸੁਣ ਲਿਆ ਹੈ।ਦੀਵਾਲੀ ਦੇ ਤਿਉਹਾਰ ਮੌਕੇ ਘਰੇਲੂ ਰੁਝੇਵਿਆਂ ਦੇ ਬਾਵਜੂਦ ਲੋਕਾਂ ਗੀਤ ਨੂੰ ਸੁਣਿਆ ਤੇ ਮੁੜ ਰਿਕਾਰਡ ਬਣਾ ਦਿੱਤਾ।


ਭਾਰਤ ਦੇ ਨਾਲ-ਨਾਲ ਇਹ ਗੀਤ ਵਿਦੇਸ਼ਾਂ ਵਿੱਚ ਵੀ ਟਰੈਂਡਿੰਗ ਵਿਚ ਚੱਲ ਰਿਹਾ ਹੈ। ਇਹ ਗੀਤ ਸਿੱਧੂ ਮੂਸੇਵਾਲਾ ਵੱਲੋਂ ਪਹਿਲਾਂ ਗਾਏ ਗੀਤਾਂ ਜਿਹੀ ਸ਼ੈਲੀ ਵਿੱਚ ਹੀ ਹੈ, ਇਸ ਦਾ ਰੌਅ ਅਜਿਹਾ ਹੈ, ਜਿਵੇਂ ਗਾਇਕ ਕਿਸੇ ਨੂੰ ਵੰਗਾਰ ਰਿਹਾ ਹੋਵੇ। ਇਹ ਗੀਤ ਸੁਣਕੇ ਅਜਿਹਾ ਲੱਗਦਾ ਹੈ, ਜਿਵੇਂ ਗਾਇਕ ਕਿਸੇ ਗੱਲ ਦਾ ਕਿਸੇ ਨੂੰ ਜੁਆਬ ਦੇ ਰਿਹਾ ਹੋਵੇ।
ਸਿੱਧੂ ਨੇ ਆਪਣੇ ਨਵੇਂ ਗਾਣੇ ‘ਚ ਸੈਕਸ਼ਨ 12 ਦੀ ਗੱਲ ਕੀਤੀ। ਸਿੱਧੂ ਦੇ ਗੀਤ ਦੇ ਬੋਲ ਹਨ। “ਆਹ ਸੈਕਸ਼ਨ 12 ਸਾਡੇ ਨਾਲ ਹੰਢੀਆਂ ਵਰਤੀਆਂ ਨੇ, ਸਾਡੇ ਮੋਢੇ ਚੁੱਕੀਆਂ ਰਫ਼ਲਾਂ ਜਾ ਫ਼ਿਰ ਅਰਥੀਆਂ ਨੇ”, ”ਹੋ ਕੇ ਤਕੜੇ ਰਹਿਓ ਐਲਾਨ ਮੇਰਾ ਵੈਰੀਆਂ ਨੂੰ, ਤੁਹਾਨੂੰ ਜੀਉਣ ਨਹੀਂ ਦਿੰਦਾ ਜਿੰਨਾ ਚਿਰ ਮੈਂ ਮਰਦਾ ਨੀਂ”


ਸੈਕਸ਼ਨ 12 ਦਾ ਜ਼ਿਕਰ ਸਿੱਧੂ ਮੂਸੇਵਾਲਾ ਨੇ ਇਸ ਗੀਤ ਵਿੱਚ ਕਿਉਂ ਕੀਤਾ ਸੀ ਅਤੇ ਇਸ ਦੇ ਕੀ ਅਰਥ ਹਨ, ਇਸ ਬਾਰੇ ਸੋਸ਼ਲ ਮੀਡੀਆ ਉੱਤੇ ਲੋਕਾਂ ਦੀ ਵੱਖ-ਵੱਖ ਰਾਇ ਹੈ। ਕੁਝ ਲੋਕ ਇਸ ਨੂੰ ਨਾਜ਼ਾਇਜ਼ ਹਥਿਆਰਾਂ ਦੇ ਮਾਮਲੇ ਵਿੱਚ ਲੱਗਣ ਵਾਲੇ ਆਰਮਜ਼ ਐਕਟ ਦਾ ਸੈਕਸ਼ਨ ਵੀ ਦੱਸ ਰਹੇ ਹਨ।

error: Content is protected !!