ਹਰਿਦੁਆਰ ਜਾ ਰਹੇ ਛੇ ਦੋਸਤਾਂ ਦੀ ਕਾਰ ਵੱਜੀ ਟਰੱਕ ਵਿਚ, ਕੋਈ ਬਚ ਨਾ ਸਕਿਆ, ਦਰਦਨਾਕ ਹੋਈ ਮੌ+ਤ

ਹਰਿਦੁਆਰ ਜਾ ਰਹੇ ਛੇ ਦੋਸਤਾਂ ਦੀ ਕਾਰ ਵੱਜੀ ਟਰੱਕ ਵਿਚ, ਕੋਈ ਬਚ ਨਾ ਸਕਿਆ, ਦਰਦਨਾਕ ਹੋਈ ਮੌ+ਤ


ਵੀਓਪੀ ਬਿਊਰ, ਨੈਸ਼ਨਲ : ਮੁਜ਼ੱਫਰਨਗਰ ਵਿਖੇ ਦਿੱਲੀ-ਦੇਹਰਾਦੂਨ ਹਾਈਵੇ ‘ਤੇ ਛਪਾਰ ਥਾਣਾ ਖੇਤਰ ‘ਚ ਭਿਆਨਕ ਸੜਕ ਹਾਦਸਾ ਵਾਪਰਿਆ। ਕਾਰ ਅਤੇ ਟਰੱਕ ਵਿਚਾਲੇ ਹੋਈ ਭਿਆਨਕ ਟੱਕਰ ‘ਚ 6 ਲੋਕਾਂ ਦੀ ਮੌ+ਤ ਹੋ ਗਈ। ਕਾਰ ਵਿੱਚ ਸਵਾਰ ਛੇ ਦੋਸਤ ਦਿੱਲੀ ਤੋਂ ਹਰਿਦੁਆਰ ਵੱਲ ਜਾ ਰਹੇ ਸਨ। ਇਹ ਸੜਕ ਹਾਦਸਾ ਮੰਗਲਵਾਰ ਤੜਕੇ 4.00 ਵਜੇ ਦੇ ਕਰੀਬ ਛਪਾਰ ਥਾਣਾ ਖੇਤਰ ਦੇ ਸ਼ਾਹਪੁਰ ਕੱਟ ਨੇੜੇ ਵਾਪਰਿਆ। ਇਲਾਕਾ ਅਧਿਕਾਰੀ ਸਦਰ ਅਤੇ ਥਾਣਾ ਛਪਾਰ ਪੁਲਿਸ ਫੋਰਸ ਨਾਲ ਤੁਰੰਤ ਮੌਕੇ ’ਤੇ ਪੁੱਜੇ।


ਮ੍ਰਿਤਕਾਂ ਦੀ ਪਛਾਣ ਸ਼ਿਵਮ ਪੁੱਤਰ ਯੋਗੇਂਦਰ ਤਿਆਗੀ, ਪਾਰਸ਼ ਪੁੱਤਰ ਦੀਪਕ ਸ਼ਰਮਾ, ਕੁਨਾਲ ਪੁੱਤਰ ਨਵੀਨ ਸ਼ਰਮਾ, ਧੀਰਜ, ਵਿਸ਼ਾਲ ਅਤੇ ਇਕ ਹੋਰ ਦੋਸਤ, ਸਾਰੇ ਵਾਸੀ ਸ਼ਾਹਦਰਾ, ਦਿੱਲੀ ਵਜੋਂ ਹੋਈ ਹੈ। ਮ੍ਰਿਤਕ ਦੇ ਵਾਰਸਾਂ ਨੂੰ ਸੂਚਨਾ ਦੇਣ ਤੋਂ ਬਾਅਦ ਥਾਣਾ ਛਪਾਰ ਦੀ ਪੁਲਿਸ ਨੇ ਲਾ+ਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ।


ਸੀਓ ਵਿਨੈ ਗੌਤਮ ਨੇ ਦੱਸਿਆ ਕਿ ਸਿਆਜ਼ ਕਾਰ ਬੇਕਾਬੂ ਹੋ ਕੇ ਮੁਜ਼ੱਫਰਨਗਰ ਤੋਂ ਹਰਿਦੁਆਰ ਵੱਲ ਜਾ ਰਹੇ ਇਕ ਟਰੱਕ ਨਾਲ ਪਿੱਛੇ ਤੋਂ ਜਾ ਟਕਰਾਈ, ਜਿਸ ‘ਚ ਕਾਰ ‘ਚ ਸਵਾਰ ਸਾਰੇ 6 ਨੌਜਵਾਨਾਂ ਦੀ ਮੌਕੇ ‘ਤੇ ਹੀ ਮੌ+ਤ ਹੋ ਗਈ।

error: Content is protected !!