ਪਤੀ-ਪਤਨੀ ਦੇ ਝਗੜੇ ਨੇ ਧਾਰਿਆ ਭਿਆਨਕ ਰੂਪ, ਪੈਟਰੋਲ ਪਾ ਕੇ ਦੋਵਾਂ ਨੇ ਖੁਦ ਨੂੰ ਲਾ ਲਈ ਅੱਗ

ਪਤੀ-ਪਤਨੀ ਦੇ ਝਗੜੇ ਨੇ ਧਾਰਿਆ ਭਿਆਨਕ ਰੂਪ, ਪੈਟਰੋਲ ਪਾ ਕੇ ਦੋਵਾਂ ਨੇ ਖੁਦ ਨੂੰ ਲਾ ਲਈ ਅੱਗ

ਵੀਓਪੀ ਬਿਊਰੋ – ਬਠਿੰਡਾ ਦੇ ਸਥਾਨਕ ਹੰਸ ਨਗਰ ‘ਚ ਸੋਮਵਾਰ ਰਾਤ 12.30 ਵਜੇ ਦੇ ਕਰੀਬ ਪਤੀ-ਪਤਨੀ ਵਿਚਕਾਰ ਲੜਾਈ ਹੋ ਗਈ। ਇਸ ਦੌਰਾਨ ਪਤੀ-ਪਤਨੀ ਨੇ ਇਕ-ਦੂਜੇ ‘ਤੇ ਮਿੱਟੀ ਦਾ ਤੇਲ ਪਾ ਕੇ ਅੱਗ ਲਗਾ ਦਿੱਤੀ। ਅੱਗ ਵਿਚ ਦੋਵੇਂ ਬੁਰੀ ਤਰ੍ਹਾਂ ਝੁਲਸ ਗਏ।


ਮਾਮਲੇ ਦੀ ਸੂਚਨਾ ਮਿਲਣ ‘ਤੇ ਸਹਾਰਾ ਜਨ ਸੇਵਾ ਦੀ ਲਾਈਫ ਸੇਵਿੰਗ ਬ੍ਰਿਗੇਡ ਹੈਲਪਲਾਈਨ ਟੀਮ ਦੇ ਮੈਂਬਰ ਸੰਦੀਪ ਗੋਇਲ ਨੇ ਐਂਬੂਲੈਂਸ ਲੈ ਕੇ ਮੌਕੇ ‘ਤੇ ਪਹੁੰਚ ਕੇ ਬੁਰੀ ਤਰ੍ਹਾਂ ਝੁਲਸੇ ਪਤੀ-ਪਤਨੀ ਨੂੰ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ‘ਚ ਦਾਖਲ ਕਰਵਾਇਆ।

ਇਸ ਘਟਨਾ ਵਿੱਚ ਸੰਦੀਪ ਕੁਮਾਰ 100 ਫੀਸਦੀ ਝੁਲਸ ਗਿਆ ਹੈ, ਜਦਕਿ ਉਸਦੀ ਪਤਨੀ ਗਾਇਤਰੀ ਦੇਵੀ 40 ਫੀਸਦੀ ਝੁਲਸ ਗਈ ਹੈ। ਡਾਕਟਰਾਂ ਨੇ ਤੁਰੰਤ ਦੋਵਾਂ ਦਾ ਇਲਾਜ ਸ਼ੁਰੂ ਕਰ ਦਿੱਤਾ। ਇਸ ਤੋਂ ਬਾਅਦ ਦੋਵਾਂ ਜ਼ਖਮੀਆਂ ਦੀ ਹਾਲਤ ਗੰਭੀਰ ਦੇਖਦੇ ਹੋਏ ਉਨ੍ਹਾਂ ਨੂੰ ਏਮਜ਼ ਹਸਪਤਾਲ ਰੈਫਰ ਕਰ ਦਿੱਤਾ ਗਿਆ।

ਦੋਵਾਂ ਜ਼ਖਮੀਆਂ ਦੀ ਹਾਲਤ ਕਾਫੀ ਗੰਭੀਰ ਬਣੀ ਹੋਈ ਹੈ। ਦੋਵਾਂ ਵਿਚਾਲੇ ਲੜਾਈ ਦਾ ਕਾਰਨ ਕੀ ਹੈ? ਇਸ ਬਾਰੇ ਕੁਝ ਪਤਾ ਨਹੀਂ ਲੱਗ ਸਕਿਆ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ

error: Content is protected !!