Skip to content
Thursday, December 19, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2023
November
14
ਜੂਏ ਵਿਚ ਪਤਨੀ ਨੂੰ ਲਾਇਆ ਦਾਅ ਉਤੇ, ਹਾਰਿਆ ਤਾਂ ਜੂਆਰੀਆਂ ਕੋਲ ਛੱਡ ਕੇ ਪਰਤ ਗਿਆ ਪਿੰਡ ! ਪੁਲਿਸ ਨੇ ਕੇਸ ਕੀਤਾ ਦਰਜ
Crime
Latest News
National
ਜੂਏ ਵਿਚ ਪਤਨੀ ਨੂੰ ਲਾਇਆ ਦਾਅ ਉਤੇ, ਹਾਰਿਆ ਤਾਂ ਜੂਆਰੀਆਂ ਕੋਲ ਛੱਡ ਕੇ ਪਰਤ ਗਿਆ ਪਿੰਡ ! ਪੁਲਿਸ ਨੇ ਕੇਸ ਕੀਤਾ ਦਰਜ
November 14, 2023
Voice of Punjab
ਜੂਏ ਵਿਚ ਪਤਨੀ ਨੂੰ ਲਾਇਆ ਦਾਅ ਉਤੇ, ਹਾਰਿਆ ਤਾਂ ਜੂਆਰੀਆਂ ਕੋਲ ਛੱਡ ਕੇ ਪਰਤ ਗਿਆ ਪਿੰਡ ! ਪੁਲਿਸ ਨੇ ਕੇਸ ਕੀਤਾ ਦਰਜ
ਵੀਓਪੀ ਬਿਊਰੋ, ਨੈਸ਼ਨਲ- ਯੂਪੀ ਦੇ ਅਮਰੋਹਾ ਜ਼ਿਲ੍ਹੇ ਵਿੱਚ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜੂਆ ਖੇਡਦਿਆਂ ਰਕਮ ਹਾਰ ਗਿਆ ਤਾਂ ਇਕ ਆਦਮੀ ਨੇ ਫਿਰ ਆਪਣੀ ਪਤਨੀ ਨੂੰ ਦਾਅ ਉਤੇ ਲਗਾ ਦਿੱਤਾ ਅਤੇ ਹਾਰ ਵੀ ਗਿਆ। ਇਸ ਤੋਂ ਬਾਅਦ ਪਤਨੀ ਨੂੰ ਦਿੱਲੀ ਵਿਚ ਗਿਰਵੀ ਰੱਖ ਦਿੱਤਾ। ਜਦੋਂ ਵਿਆਹੁਤਾ ਦੇ ਪਰਿਵਾਰਕ ਮੈਂਬਰਾਂ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਹ ਦਿੱਲੀ ਪੁੱਜੇ ਅਤੇ ਆਪਣੀ ਲੜਕੀ ਨੂੰ ਛੁਡਵਾਇਆ। ਪੀੜਤਾ ਦੀ ਸ਼ਿਕਾਇਤ ਉਤੇ ਪਤੀ ਸਮੇਤ 5 ਸਹੁਰਿਆਂ ਖਿਲਾਫ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ।
ਮਾਮਲਾ ਡਿਡੋਲੀ ਕੋਤਵਾਲੀ ਇਲਾਕੇ ਦੇ ਇੱਕ ਪਿੰਡ ਦਾ ਹੈ। ਇੱਥੇ ਰਹਿਣ ਵਾਲੇ ਕਿਸਾਨ ਨੇ ਤਿੰਨ ਸਾਲ ਪਹਿਲਾਂ ਆਪਣੀ ਲੜਕੀ ਦਾ ਵਿਆਹ ਦੇਹਟ ਥਾਣਾ ਖੇਤਰ ਦੇ ਇੱਕ ਪਿੰਡ ਵਾਸੀ ਨੌਜਵਾਨ ਨਾਲ ਕੀਤਾ ਸੀ। ਵਿਆਹੁਤਾ ਔਰਤ ਦਾ ਪਤੀ ਦਿੱਲੀ ਵਿੱਚ ਇੱਕ ਪ੍ਰਾਈਵੇਟ ਕੰਪਨੀ ਵਿੱਚ ਕੰਮ ਕਰਦਾ ਹੈ। ਇਲਜ਼ਾਮ ਹੈ ਕਿ ਵਿਆਹੁਤਾ ਨੂੰ ਵਿਆਹ ਤੋਂ ਬਾਅਦ ਤੋਂ ਹੀ ਸਹੁਰੇ ਘਰ ਵਿੱਚ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ। ਉਸ ਨੂੰ ਘੱਟ ਦਾਜ ਲਿਆਉਣ ਦਾ ਤਾਅਨਾ ਮਾਰਿਆ ਜਾਂਦਾ ਸੀ। ਵਿਆਹ ਦੇ ਇਕ ਸਾਲ ਬਾਅਦ ਹੀ ਪਤੀ ਆਪਣੀ ਪਤਨੀ ਨੂੰ ਦਿੱਲੀ ਲੈ ਗਿਆ ਅਤੇ ਉਸ ਨਾਲ ਰਹਿਣ ਲੱਗਾ।
ਦਿੱਲੀ ਜਾ ਕੇ ਵਿਆਹੁਤਾ ਔਰਤ ਨੂੰ ਪਤਾ ਲੱਗਾ ਕਿ ਉਸ ਦਾ ਪਤੀ ਜੂਆ ਖੇਡਦਾ ਹੈ। ਪਤੀ ਨੇ ਕਈ ਵਾਰ ਵਿਆਹੁਤਾ ਉਤੇ ਆਪਣੇ ਪੇਕਿਓਂ 15 ਲੱਖ ਰੁਪਏ ਲਿਆਉਣ ਲਈ ਦਬਾਅ ਪਾਇਆ ਪਰ ਉਹ ਟਾਲ-ਮਟੋਲ ਕਰੀ ਗਈ। ਇਸ ਕਾਰਨ ਵਿਵਾਦ ਵੀ ਹੋਇਆ। ਵਿਆਹੁਤਾ ਦਾ ਦੋਸ਼ ਹੈ ਕਿ ਜਦੋਂ ਵੀ ਉਸ ਦਾ ਜੀਜਾ ਦਿੱਲੀ ਜਾਂਦਾ ਸੀ ਤਾਂ ਉਹ ਉਸ ਨਾਲ ਛੇੜਛਾੜ ਵੀ ਕਰਦਾ ਸੀ। ਦੋਸ਼ ਹੈ ਕਿ ਪਤੀ ਇੱਕ ਮਹੀਨਾ ਪਹਿਲਾਂ ਜੂਏ ਵਿੱਚ ਸਾਰੇ ਪੈਸੇ ਹਾਰ ਗਿਆ ਸੀ। ਬਾਅਦ ਵਿੱਚ ਉਸ ਨੇ ਆਪਣੀ ਪਤਨੀ ਨੂੰ ਦਾਅ ਉਤੇ ਲਗਾ ਦਿੱਤਾ। ਸੱਟਾ ਹਾਰਨ ਤੋਂ ਬਾਅਦ ਉਹ ਆਪਣੀ ਪਤਨੀ ਨੂੰ ਜੁਆਰੀਆਂ ਕੋਲ ਛੱਡ ਕੇ ਵਾਪਸ ਆਪਣੇ ਪਿੰਡ ਆ ਗਿਆ ਅਤੇ ਵਾਅਦਾ ਕੀਤਾ ਕਿ ਪੈਸੇ ਮੋੜ ਕੇ ਉਹ ਆਪਣੀ ਪਤਨੀ ਨੂੰ ਆਜ਼ਾਦ ਕਰਾ ਲਵੇਗਾ।
ਖੁਸ਼ਕਿਸਮਤੀ ਇਹ ਰਹੀ ਕਿ ਵਿਆਹੁਤਾ ਔਰਤ ਨੂੰ ਉਸ ਪਰਿਵਾਰ ਦਾ ਮੋਬਾਈਲ ਮਿਲ ਗਿਆ ਜਿਨ੍ਹਾਂ ਕੋਲ ਉਸ ਦੇ ਪਤੀ ਨੇ ਉਸ ਨੂੰ ਗਿਰਵੀ ਰੱਖਿਆ ਹੋਇਆ ਸੀ। ਤੀਜੇ ਦਿਨ ਮੌਕਾ ਮਿਲਣ ’ਤੇ ਉਸ ਨੇ ਆਪਣੇ ਭਰਾ ਨੂੰ ਫੋਨ ਕਰ ਕੇ ਸਾਰੀ ਘਟਨਾ ਦੱਸੀ। ਧੀ ਦੀਆਂ ਗੱਲਾਂ ਸੁਣ ਕੇ ਉਸ ਦੇ ਮਾਪੇ ਹੈਰਾਨ ਰਹਿ ਗਏ। ਵਿਆਹੁਤਾ ਦਾ ਭਰਾ ਜਲਦਬਾਜ਼ੀ ਵਿਚ ਦਿੱਲੀ ਪਹੁੰਚ ਗਿਆ ਅਤੇ 2 ਲੱਖ ਰੁਪਏ ਦੇ ਕੇ ਆਪਣੀ ਭੈਣ ਨੂੰ ਛੁਡਵਾਇਆ।
Post navigation
ਜਲੰਧਰ ਦੇ ਡੀਸੀ ਰਹਿ ਚੁੱਕੇ ਆਈਏਐਸ ਅਧਿਕਾਰੀ ਦੀ ਸਰਕਾਰੀ ਰਿਹਾਇਸ਼ ਉਤੇ ਚੱਲੀਆਂ ਗੋ+ਲ਼ੀਆਂ, ਘਰ ਵਿਚ ਮੌਜੂਦ ਸੀ ਸਾਰਾ ਪਰਿਵਾਰ
ਘਟਣ ਦਾ ਨਾਂ ਨਹੀਂ ਲੈ ਰਿਹਾ ਕੈਨੇਡਾ-ਭਾਰਤ ਵਿਵਾਦ, ਕੈਨੇਡਾ ਦੇ ਪੀਐਮ ਟਰੂਡੋ ਨੇ ਕੌਮਾਂਤਰੀ ਭਾਈਵਾਲਾਂ ਤੋਂ ਜਾਂਚ ਲਈ ਮੰਗੀ ਮਦਦ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us