ਜਲੰਧਰ ਦੇ ਡੀਸੀ ਰਹਿ ਚੁੱਕੇ ਆਈਏਐਸ ਅਧਿਕਾਰੀ ਦੀ ਸਰਕਾਰੀ ਰਿਹਾਇਸ਼ ਉਤੇ ਚੱਲੀਆਂ ਗੋ+ਲ਼ੀਆਂ, ਘਰ ਵਿਚ ਮੌਜੂਦ ਸੀ ਸਾਰਾ ਪਰਿਵਾਰ

ਜਲੰਧਰ ਦੇ ਡੀਸੀ ਰਹਿ ਚੁੱਕੇ ਆਈਏਐਸ ਅਧਿਕਾਰੀ ਦੀ ਸਰਕਾਰੀ ਰਿਹਾਇਸ਼ ਉਤੇ ਚੱਲੀਆਂ ਗੋ+ਲ਼ੀਆਂ, ਘਰ ਵਿਚ ਮੌਜੂਦ ਸੀ ਸਾਰਾ ਪਰਿਵਾਰ


ਵੀਓਪੀ ਬਿਊਰੋ, ਚੰਡੀਗੜ੍ਹ : ਪੰਜਾਬ ਕਾਡਰ ਦੇ ਇਕ ਆਈਏਐਸ ਅਧਿਕਾਰੀ ਜੋ ਜਲੰਧਰ ਦੇ ਡੀਸੀ ਵੀ ਰਹਿ ਚੁੱਕੇ ਹਨ, ਦੇ ਘਰ ‘ਤੇ ਅਣਪਛਾਤਿਆਂ ਨੇ ਗੋ+ਲ਼ੀਆਂ ਚਲਾ ਦਿੱਤੀਆਂ। ਇਹ ਘਟਨਾ ਚੰਡੀਗੜ੍ਹ ਦੇ ਸੈਕਟਰ 24 ‘ਚ ਰਹਿਣ ਵਾਲੇ ਆਈਏਐਸ ਅਧਿਕਾਰੀ ਵਰਿੰਦਰ ਕੁਮਾਰ ਸ਼ਰਮਾ ਦੇ ਘਰ ਵਾਪਰੀ ਹੈ। ਦੱਸਿਆ ਜਾ ਰਿਹਾ ਹੈ ਕਿ ਅਣਪਛਾਤੇ ਹਮਲਾਵਰਾਂ ਨੇ ਉਨ੍ਹਾਂ ਦੀ ਸਰਕਾਰੀ ਰਿਹਾਇਸ਼ ‘ਤੇ ਗੋ+ਲ਼ੀਆਂ ਚਲਾਈਆਂ।

ਇਸ ਘਟਨਾ ਸਮੇਂ ਵਰਿੰਦਰ ਕੁਮਾਰ ਸ਼ਰਮਾ ਆਪਣੇ ਪੂਰੇ ਪਰਿਵਾਰ ਸਮੇਤ ਘਰ ‘ਚ ਮੌਜੂਦ ਸਨ। ਵਰਿੰਦਰ ਕੁਮਾਰ ਸ਼ਰਮਾ ਨੇ ਆਪਣੇ ਪਰਿਵਾਰ ਨਾਲ ਘਰ ਦੇ ਅੰਦਰ ਰਹਿਣਾ ਸੁਰੱਖਿਅਤ ਸਮਝਿਆ ਤੇ ਇਸ ਦੌਰਾਨ ਪੁਲਿਸ ਕੰਟਰੋਲ ਰੂਮ ਤੇ ਆਪਣੇ ਸੁਰੱਖਿਆ ਮੁਲਾਜ਼ਮਾਂ ਨੂੰ ਵੀ ਫੋਨ ਕੀਤਾ। ਵਰਿੰਦਰ ਕੁਮਾਰ ਸ਼ਰਮਾ ਪੰਜਾਬ ਸਰਕਾਰ ਦੇ ਸਿਹਤ ਵਿਭਾਗ ‘ਚ ਤਾਇਨਾਤ ਹਨ। ਇਹ ਘਟਨਾ ਦੇਰ ਰਾਤ 11 ਵਜੇ ਦੀ ਹੈ।


ਅਣਪਛਾਤੇ ਮੁਲਜ਼ਮਾਂ ਨੇ ਘਰ ਦੇ ਬਾਹਰ ਸੜਕ ਤੋਂ ਗੋਲ਼ੀਆਂ ਚਲਾਈਆਂ ਸੀ, ਖੁਸ਼ਕਿਸਮਤੀ ਇਹ ਰਹੀ ਕਿ ਗੋ+ਲ਼ੀ ਇਕ ਕਮਰੇ ਦੀ ਖਿੜਕੀ ਦੀ ਪਲਾਈ ‘ਚ ਜਾ ਵੱਜੀ ਜਿਸ ਕਾਰਨ ਗੋ+ਲ਼ੀ ਕਿਸੇ ਨੂੰ ਲੱਗੀ ਨਹੀਂ। ਚੰਡੀਗੜ੍ਹ ਪੁਲਿਸ ਨੇ ਘਰ ਦੇ ਆਲੇ-ਦੁਆਲੇ ਲੱਗੇ ਸੀਸੀਟੀਵੀ ਕੈਮਰਿਆਂ ਤੋਂ ਮੁਲਜ਼ਮਾਂ ਦੀ ਫੁਟੇਜ ਦੇ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਦੇਰ ਰਾਤ ਫੋਰੈਂਸਿਕ ਟੀਮ ਨੂੰ ਵੀ ਮੌਕੇ ’ਤੇ ਬੁਲਾਇਆ ਗਿਆ ਸੀ। ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ।

error: Content is protected !!