ਰਾਬਿਨ ਸਾਂਪਲਾ ਦਾ ਉਚਾ ਸਿਆਸੀ ਕੱਦ ਵੇਖ ਬੀਜੇਪੀ ਐਸਸੀ ਮੋਰਚਾ ਪੰਜਾਬ ਨੇ ਜਲੰਧਰ ਤੋਂ ਦਿੱਤੀ ਵੱਡੀ ਜ਼ਿੰਮੇਵਾਰੀ, ਮੀਤ ਪ੍ਰਧਾਨ ਬਣਾਇਆ, ਨਿਯੁਕਤੀ ਨਾਲ ਪਾਰਟੀ ਨੂੰ ਮਿਲੇਗੀ ਹੋਰ ਮਜ਼ਬੂਤੀ

ਰਾਬਿਨ ਸਾਂਪਲਾ ਦਾ ਉਚਾ ਸਿਆਸੀ ਕੱਦ ਵੇਖ ਬੀਜੇਪੀ ਐਸਸੀ ਮੋਰਚਾ ਪੰਜਾਬ ਨੇ ਜਲੰਧਰ ਤੋਂ ਦਿੱਤੀ ਵੱਡੀ ਜ਼ਿੰਮੇਵਾਰੀ, ਮੀਤ ਪ੍ਰਧਾਨ ਬਣਾਇਆ, ਨਿਯੁਕਤੀ ਨਾਲ ਪਾਰਟੀ ਨੂੰ ਮਿਲੇਗੀ ਹੋਰ ਮਜ਼ਬੂਤੀ


ਵੀਓਪੀ ਬਿਊਰੋ, ਜਲੰਧਰ-ਬੀਜੇਪੀ ਐਸਸੀ ਮੋਰਚਾ ਪੰਜਾਬ ਨੇ ਜਲੰਧਰ ਤੋਂ ਰਾਬਿਨ ਸਾਂਪਲਾ ਨੂੰ ਅਹਿਮ ਜ਼ਿੰਮੇਵਾਰੀ ਸੌਂਪੀ ਹੈ। ਬੀਜੇਪੀ ਪੰਜਾਬ ਐਸਸੀ ਮੋਰਚਾ ਦੇ ਪ੍ਰਧਾਨ ਸੁੱਚਾ ਰਾਮ ਲਧਰ ਨੇ ਰਾਬਿਨ ਸਾਂਪਲਾ ਉਤੇ ਵਿਸ਼ਵਾਸ ਦਿਖਾਉਂਦੇ ਹੋਏ ਐਸਸੀ ਮੋਰਚਾ ਦਾ ਮੀਤ ਪ੍ਰਧਾਨ ਨਿਯੁਕਤ ਕਰ ਦਿੱਤਾ ਹੈ। ਇਸ ਕਾਰਨ ਪਾਰਟੀ ਨੂੰ ਮਜ਼ਬੂਤੀ ਮਿਲੇਗੀ ਤੇ ਸਮੀਕਰਨ ਬਦਲਣਗੇ।


ਜ਼ਿਕਰਯੋਗ ਹੈ ਕਿ 15 ਸਾਲਾਂ ਤੋਂ ਰਾਬਿਨ ਸਾਂਪਲਾ ਪੱਛੜੇ ਸਮਾਜ ਦੀ ਸੇਵਾ ਵਿਚ ਕੰਮ ਕਰ ਰਹੇ ਹਨ। ਭਾਵੇਂ ਉਹ ਸਕਾਰਲਸ਼ਿਪ ਮਾਮਲਾ ਹੋਵੇ ਜਾਂ ਬਹੁਚਰਚਿਤ ਲਤੀਫਪੁਰਾ ਦਾ ਮਾਮਲਾ ਹੋਵੇ। ਪਾਰਟੀ ਨੇ ਉਨ੍ਹਾਂ ਦੇ ਸਿਆਸੀ ਕੱਦ ਨੂੰ ਦੇਖਦੇ ਹੋਏ ਇਹ ਅਹਿਮ ਜ਼ਿੰਮੇਵਾਰੀ ਦਿੱਤੀ ਹੈ। ਇਸ ਤੋਂ ਪਹਿਲਾਂ ਵੀ ਉਹ ਕਈ ਅਹੁਦਿਆਂ ਉਤੇ ਸ਼ਾਨਦਾਰ ਸੇਵਾਵਾਂ ਦੇ ਚੁੱਕੇ ਹਨ।

ਬੀਜੇਪੀ ਵਿਚ ਰਹਿੰਦੇ ਹੋਏ ਰਾਬਿਨ ਸਾਂਪਲਾ ਯੁਵਾ ਮੋਰਚਾ ਜਲੰਧਰ ਦੇ ਵਾਈਸ ਪ੍ਰੈਸੀਡੈਂਟ ਵੀ ਰਹਿ ਚੁੱਕੇ ਹਨ। ਬੀਜੇਪੀ ਗਊ ਸੇਵਾ ਸੈਲ ਪੰਜਾਬ ਦੇ ਵਾਈਸ ਪ੍ਰੈਜ਼ੀਡੈਂਟ ਵੀ ਰਹਿ ਚੁੱਖੇ ਹਨ। ਰਾਬਿਨ ਸਾਂਪਲਾ ਪੰਜਾਬ ਯੁਵਾ ਮੋਰਚਾ ਦੀ ਸਟੇਟ ਕਾਰਜਕਾਰਨੀ ਦੇ ਮੈਂਬਰ ਵੀ ਰਹੇ ਹਨ ਤੇ ਸ੍ਰੀ ਗੁਰੂ ਰਵਿਦਾਸ ਸੰਘਰਸ਼ ਕਮੇਟੀ ਪੰਜਾਬ ਦੇ ਪ੍ਰਧਾਨ ਵੀ ਹਨ। ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿਚ ਸਾਂਪਲਾ ਦੀ ਅਹਿਮ ਭੂਮਿਕਾ ਰਹੇਗੀ, ਕਿਉ੍ਂਕਿ ਸਾਂਪਲਾ ਦੀ ਦਲਿਤ ਸਮਾਜ ਵਿਚ ਚੰਗੀ ਛਵੀ ਹੈ।

error: Content is protected !!