ਮੋਟਰਸਾਈਕਲ ਉਤੇ ਜਾਂਦੇ ਦੋ ਨੌਜਵਾਨਾਂ ਨੂੰ ਕੈਂਟਰ ਨੇ ਮਾਰੀ ਟੱਕਰ, ਜ਼ਖਮੀ ਹੋਣ ਉਤੇ ਪਹੁੰਚਾਇਆ ਗਿਆ ਹਸਪਤਾਲ, ਉਥੇ ਦੋਵਾਂ ਦੀ ਹੋ ਗਈ ਮੌ+ਤ

ਮੋਟਰਸਾਈਕਲ ਉਤੇ ਜਾਂਦੇ ਦੋ ਨੌਜਵਾਨਾਂ ਨੂੰ ਕੈਂਟਰ ਨੇ ਮਾਰੀ ਟੱਕਰ, ਜ਼ਖਮੀ ਹੋਣ ਉਤੇ ਪਹੁੰਚਾਇਆ ਗਿਆ ਹਸਪਤਾਲ, ਉਥੇ ਦੋਵਾਂ ਦੀ ਹੋ ਗਈ ਮੌ+ਤ


ਵੀਓਪੀ ਬਿਊਰੋ, ਖੰਨਾ-ਲੁਧਿਆਣਾ ਜ਼ਿਲ੍ਹੇ ਦੇ ਸ਼ਹਿਰ ਖੰਨਾ ਵਿਖੇ ਮਾਲੇਰਕੋਟਲਾ ਰੋਡ ‘ਤੇ ਵਾਪਰੇ ਦਰਦਨਾਕ ਸੜਕ ਹਾਦਸੇ ਵਿਚ ਦੋ ਨੌਜਵਾਨਾਂ ਦੀ ਮੌ+ਤ ਹੋ ਗਈ। ਮੋਟਰਸਾਈਕਲ ‘ਤੇ ਜਾ ਰਹੇ ਇਨ੍ਹਾਂ ਨੌਜਵਾਨਾਂ ਨੂੰ ਕੈਂਟਰ ਨੇ ਟੱਕਰ ਮਾਰੀ। ਮ੍ਰਿਤ+ਕਾਂ ਦੀ ਪਛਾਣ ਹਰਪਾਲ ਸਿੰਘ ਕਾਲੂ (24) ਅਤੇ ਹਰਪ੍ਰੀਤ ਸਿੰਘ ਪ੍ਰੀਤ ਵਾਸੀ ਸੰਘੇੜਾ (ਬਰਨਾਲਾ) ਵਜੋਂ ਹੋਈ। ਜਾਣਕਾਰੀ ਅਨੁਸਾਰ ਹਰਪਾਲ ਅਤੇ ਹਰਪ੍ਰੀਤ ਦੋਵੇਂ ਦੋਸਤ ਸਨ।

ਉਹ ਖੰਨਾ ਵਿਖੇ ਮਾਲੇਰਕੋਟਲਾ ਰੋਡ ’ਤੇ ਗੁਰੂ ਨਾਨਕ ਸਟੀਲ ਵਰਕਰਜ਼ ‘ਚ ਕੰਮ ਕਰਦੇ ਸੀ। ਜਦੋਂ ਦੋਵੇਂ ਮੋਟਰਸਾਈਕਲ ‘ਤੇ ਜਾ ਰਹੇ ਸਨ ਤਾਂ ਇਕ ਕੈਂਟਰ ਨੇ ਉਨ੍ਹਾਂ ਨੂੰ ਟੱਕਰ ਮਾਰ ਦਿਤੀ। ਗੰਭੀਰ ਜ਼ਖਮੀ ਨੌਜਵਾਨਾਂ ਨੂੰ ਸਿਵਲ ਹਸਪਤਾਲ ਖੰਨਾ ਵਿਖੇ ਦਾਖਲ ਕਰਾਇਆ ਗਿਆ। ਹਸਪਤਾਲ ਪਹੁੰਚਣ ਤੋਂ ਕੁੱਝ ਦੇਰ ਬਾਅਦ ਹਰਪ੍ਰੀਤ ਸਿੰਘ ਦੀ ਮੌ+ਤ ਹੋ ਗਈ। ਹਰਪਾਲ ਸਿੰਘ ਨੂੰ ਸੈਕਟਰ-32 ਚੰਡੀਗੜ੍ਹ ਦੇ ਹਸਪਤਾਲ ਰੈਫਰ ਕਰ ਦਿਤਾ ਗਿਆ। ਹਰਪਾਲ ਨੂੰ ਲੈ ਕੇ ਜਦੋਂ ਐਂਬੂਲੈਂਸ ਮੰਡੀ ਗੋਬਿੰਦਗੜ੍ਹ ਪਹੁੰਚੀ ਤਾਂ ਉਥੇ ਉਸ ਦੀ ਮੌ+ਤ ਹੋ ਗਈ।


ਖੰਨਾ ਦੇ ਥਾਣਾ ਸਿਟੀ 2 ਵਿਖੇ ਮ੍ਰਿਤਕ ਹਰਪਾਲ ਸਿੰਘ ਦੇ ਪਿਤਾ ਦਾਰਾ ਸਿੰਘ ਵਾਸੀ ਬਰਨਾਲਾ ਦੀ ਸ਼ਿਕਾਇਤ ’ਤੇ ਕੈਂਟਰ ਡਰਾਈਵਰ ਅਫਜ਼ਾਲ ਵਾਸੀ ਖਾਨਪੁਰ ਗੁੱਜਰ ਜ਼ਿਲ੍ਹਾ ਸਹਾਰਨਪੁਰ (ਯੂ.ਪੀ.) ਵਿਰੁਧ ਕੇਸ ਦਰਜ ਕਰ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਹਾਦਸੇ ਨੂੰ ਅੰਜਾਮ ਦੇਣ ਵਾਲੇ ਕੈਂਟਰ ਨੂੰ ਥਾਣੇ ਬੰਦ ਕਰਕੇ ਅਗਲੀ ਜਾਂਚ ਆਰੰਭੀ ਗਈ ਹੈ।

error: Content is protected !!