8 ਦਿਨ ਤੋਂ ਲਾਪਤਾ ਸ਼ਖਸ ਦੀ ਖੇਤਾਂ ‘ਚੋਂ ਮਿਲੀ ਲਾਸ਼, ਘਰਦਿਆਂ ਨੇ ਕਿਹਾ -ਕਾਫੀ ਦਿਨਾਂ ਤੋਂ ਮਿਲ ਰਹੀਆਂ ਸਨ ਧਮਕੀਆਂ

8 ਦਿਨ ਤੋਂ ਲਾਪਤਾ ਸ਼ਖਸ ਦੀ ਖੇਤਾਂ ‘ਚੋਂ ਮਿਲੀ ਲਾਸ਼, ਘਰਦਿਆਂ ਨੇ ਕਿਹਾ -ਕਾਫੀ ਦਿਨਾਂ ਤੋਂ ਮਿਲ ਰਹੀਆਂ ਸਨ ਧਮਕੀਆਂ

ਵੀਓਪੀ ਬਿਊਰੋ – ਜਲੰਧਰ ਜ਼ਿਲ੍ਹੇ ਦੇ ਗੁਰਾਇਆ ਕਸਬੇ ਦੀ ਦਿਲਬਾਗ ਕਲੋਨੀ ਵਿੱਚ ਪਿਛਲੇ 8 ਦਿਨਾਂ ਤੋਂ ਲਾਪਤਾ ਇੱਕ ਵਿਅਕਤੀ ਦੀ ਗਲਾ ਘੁੱਟੀ ਹੋਈ ਲਾਸ਼ ਖੇਤ ਵਿੱਚ ਪਰਾਲੀ ਨਾਲ ਢਕੀ ਹੋਈ ਮਿਲੀ ਹੈ। ਪੁਲਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਲਿਆ ਹੈ। ਮ੍ਰਿਤਕ ਦੀ ਪਛਾਣ ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਹਰੀਸ਼ ਵਰਮਾ ਵਜੋਂ ਹੋਈ ਹੈ। ਜੋ ਗੁਰਾਇਆ ਦੇ ਦਿਲਬਾਗ ਨਗਰ ਵਿੱਚ ਕਿਰਾਏ ਦੇ ਮਕਾਨ ਵਿੱਚ ਰਹਿ ਰਿਹਾ ਸੀ। ਉਸ ਦਾ ਜੀਜਾ ਵੀ ਉਸ ਦੇ ਨਾਲ ਰਹਿੰਦਾ ਸੀ।

ਪੁਲਿਸ ਨੇ ਇਸ ਮਾਮਲੇ ਦੀ ਹੱਤਿਆ ਦੇ ਪਹਿਲੂ ਤੋਂ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਨੂੰ ਦਿੱਤੇ ਬਿਆਨਾਂ ‘ਚ ਰਿਸ਼ਤੇਦਾਰਾਂ ਨੇ ਦੱਸਿਆ ਕਿ ਹਰੀਸ਼ ਨੂੰ ਕਾਫੀ ਸਮੇਂ ਤੋਂ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਸਨ। 8 ਨਵੰਬਰ ਨੂੰ ਹਰੀਸ਼ ਵਰਮਾ ਸੈਰ ਕਰਨ ਲਈ ਘਰੋਂ ਨਿਕਲਿਆ ਸੀ। ਜਿਸ ਤੋਂ ਬਾਅਦ ਉਸ ਦਾ ਕੋਈ ਸੁਰਾਗ ਨਹੀਂ ਲੱਗਾ।

ਪਰਿਵਾਰ ਆਪਣੇ ਤੌਰ ‘ਤੇ ਹਰੀਸ਼ ਦੀ ਭਾਲ ਕਰ ਰਿਹਾ ਸੀ। ਪਰ ਕੁਝ ਨਹੀਂ ਹੋਇਆ। ਪੀੜਤਾਂ ਨੇ ਦੱਸਿਆ ਕਿ ਹਰੀਸ਼ ਵਰਮਾ ਗੁਰਾਇਆ ਦੀ ਇੱਕ ਨਿੱਜੀ ਫੈਕਟਰੀ ਵਿੱਚ ਕੰਮ ਕਰਦਾ ਸੀ। ਹਰੀਸ਼ ਸ਼ਾਦੀਸ਼ੁਦਾ ਸੀ ਅਤੇ ਉਸ ਦੇ ਤਿੰਨ ਬੱਚੇ ਸਨ। ਇਹ ਪਰਿਵਾਰ ਉੱਤਰ ਪ੍ਰਦੇਸ਼ ਵਿੱਚ ਆਪਣੇ ਪਿੰਡ ਵਿੱਚ ਰਹਿੰਦਾ ਸੀ। ਪੀੜਤ ਪਰਿਵਾਰ ਨੂੰ ਹਰੀਸ਼ ਦਾ ਬਾਈਕ ਅਤੇ ਉਸ ਦਾ ਪਰਸ ਖੇਤ ਨੇੜਿਓਂ ਮਿਲਿਆ।

ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਪਤਾ ਲੱਗੇਗਾ ਕਿ ਮੌਤ ਕਿਵੇਂ ਹੋਈ। ਜੇਕਰ ਕਤਲ ਹੋਇਆ ਹੈ ਤਾਂ ਕਤਲ ਕਿਸ ਨਾਲ ਕੀਤਾ ਗਿਆ? ਪਰਿਵਾਰ ਵੱਲੋਂ ਜਿਨ੍ਹਾਂ ‘ਤੇ ਦੋਸ਼ ਲਗਾਏ ਗਏ ਹਨ, ਉਨ੍ਹਾਂ ਨੂੰ ਜਲਦੀ ਹੀ ਜਾਂਚ ‘ਚ ਸ਼ਾਮਲ ਕੀਤਾ ਜਾਵੇਗਾ। ਫਿਲਹਾਲ ਪੁਲਿਸ ਨੇ 174 ਦੀ ਕਾਰਵਾਈ ਕੀਤੀ ਹੈ।

error: Content is protected !!