ਜੰਡਿਆਲਾ ਗੁਰੂ ‘ਚ ਪੁਲਿਸ ਅਫਸਰ ਦੀ ਹੀ ਗੋਲ਼ੀ ਮਾਰ ਕੇ ਹੱਤਿਆ ਕਰ ਗਏ ਅਣਪਛਾਤੇ, ਦੋਸ਼ੀ ਮੌਕੇ ਤੋਂ ਫਰਾਰ

ਜੰਡਿਆਲਾ ਗੁਰੂ ‘ਚ ਪੁਲਿਸ ਅਫਸਰ ਦੀ ਹੀ ਗੋਲ਼ੀ ਮਾਰ ਕੇ ਹੱਤਿਆ ਕਰ ਗਏ ਅਣਪਛਾਤੇ, ਦੋਸ਼ੀ ਮੌਕੇ ਤੋਂ ਫਰਾਰ


ਵੀਓਪੀ ਬਿਊਰੋ, ਅੰਮ੍ਰਿਤਸਰ : ਅੰਮ੍ਰਿਤਸਰ ਜ਼ਿਲ੍ਹੇ ਵਿਚ ਵਾਰਦਾਤਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ। ਤਾਜ਼ਾ ਮਾਮਲੇ ਵਿਚ ਅਣਪਛਾਤੇ ਮੁਲਜ਼ਮ ਪੁਲਿਸ ਅਫਸਰ ਦੀ ਹੀ ਗੋ+ਲ਼ੀਆਂ ਮਾਰ ਕੇ ਹੱਤਿ+ਆ ਕਰ ਗਏ। ਮ੍ਰਿਤਕ ਦੀ ਪਛਾਣ ਥਾਣਾ ਜੰਡਿਆਲਾ ਅਧੀਨ ਪੈਂਦੀ ਨਵਾਂਪਿੰਡ ਪੁਲਿਸ ਚੌਕੀ ‘ਚ ਤਾਇਨਾਤ ਏਐਸਆਈ ਸਵਰੂਪ ਸਿੰਘ ਵਜੋਂ ਹੋਈ ਹੈ। ਘਟਨਾ ਬੀਤੀ ਦੇਰ ਰਾਤ ਵਾਪਰੀ।

ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਦੋਸ਼ੀ ਮੌਕੇ ਤੋਂ ਫ਼ਰਾਰ ਹੋ ਗਏ। ਫਿਲਹਾਲ ਥਾਣਾ ਜੰਡਿਆਲਾ ਦੀ ਪੁਲਿਸ ਅਣਪਛਾਤੇ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ। ਉਸ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।ਐਸਪੀ ਜੁਗਰਾਜ ਸਿੰਘ ਨੇ ਦੱਸਿਆ ਕਿ ਆਸ-ਪਾਸ ਲੱਗੇ ਸੀਸੀਟੀਵੀ ਦੀ ਜਾਂਚ ਕੀਤੀ ਜਾ ਰਹੀ ਹੈ।ਜਾਣਕਾਰੀ ਅਨੁਸਾਰ ਸਵਰੂਪ ਸਿੰਘ ਪੁਲਿਸ ਚੌਕੀ ਵਿੱਚ ਤਾਇਨਾਤ ਸੀ।

ਵੀਰਵਾਰ ਸ਼ਾਮ ਉਹ ਡਿਊਟੀ ਖ਼ਤਮ ਕਰ ਕੇ ਚਲਾ ਗਿਆ। ਇਸ ਤੋਂ ਬਾਅਦ ਰਾਤ 9 ਵਜੇ ਉਹ ਆਪਣੇ ਬਾਈਕ ‘ਤੇ ਸਵਾਰ ਹੋ ਕੇ ਕਿਸੇ ਕੰਮ ਲਈ ਘਰੋਂ ਨਿਕਲਿਆ ਸੀ ਕਿ ਕੁਝ ਦੇਰ ਬਾਅਦ ਉਸ ਦਾ ਫੋਨ ਸਵਿੱਚ ਬੰਦ ਹੋ ਗਿਆ ਅਤੇ ਪਰਿਵਾਰਕ ਮੈਂਬਰ ਉਸ ਨੂੰ ਪੂਰੀ ਰਾਤ ਲਾਪਤਾ ਕਰਦੇ ਰਹੇ। ਸ਼ੁੱਕਰਵਾਰ ਦੀ ਸਵੇਰ ਸਵਰੂਪ ਸਿੰਘ ਦੀ ਲਾ+ਸ਼ ਖਾਨਕੋਟ ਨਵਾਂਪਿੰਡ ਡਰੇਨ ਨੇੜਿਓਂ ਬਰਾਮਦ ਹੋਈ ਹੈ।ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ।

error: Content is protected !!