ਕਰੋੜਾਂ ਦੀ ਜਾਇਦਾਦ ਹੜਪਣ ਲਈ ਭਤੀਜੀ ਨੇ ਭੂਆ ਮਾ_ਰ’ਤੀ, ਘੋਲ-ਘੋਲ ਪਿਆਉਂਦੀ ਰਹੀ…

ਕਰੋੜਾਂ ਦੀ ਜਾਇਦਾਦ ਹੜਪਣ ਲਈ ਭਤੀਜੀ ਨੇ ਭੂਆ ਮਾ_ਰ’ਤੀ, ਘੋਲ-ਘੋਲ ਪਿਆਉਂਦੀ ਰਹੀ…


ਵੀਓਪੀ ਬਿਊਰੋ, ਫਤਹਿਗੜ੍ਹ ਸਾਹਿਬ-ਕਰੋੜਾਂ ਦੀ ਜਾਇਦਾਦ ਅਤੇ ਲੱਖਾਂ ਰੁਪਏ ਦੇ ਬੈਂਕ ਬੈਲੇਂਸ ਦੀ ਮਾਲਕਣ 82 ਸਾਲਾ ਬਜ਼ੁਰਗ ਔਰਤ ਦੀ ਭੇਤਭਰੇ ਹਾਲਤ ਵਿਚ ਹੋਈ ਮੌ+ਤ ਦੇ ਮਾਮਲੇ ਵਿਚ ਵੱਡਾ ਖੁਲਾਸਾ ਹੋਇਆ ਹੈ। ਥਾਣਾ ਖੇੜੀ ਨੌਧ ਸਿੰਘ ਦੀ ਪੁਲਿਸ ਨੇ ਮਾਮਲਾ ਦਰਜ ਕਰ ਕੇ ਮ੍ਰਿਤਕਾ ਦੀ ਭਤੀਜੀ ਅਤੇ ਉਸ ਦੇ ਪਤੀ ਦੋਵਾਂ ਨੂੰ ਗ੍ਰਿਫ਼ਤਾਰ ਕੀਤਾ ਹੈ।


ਫ਼ਤਹਿਗੜ੍ਹ ਸਾਹਿਬ ਅਧੀਨ ਥਾਣਾ ਖੇੜੀ ਨੌਧ ਸਿੰਘ ਪੁਲਿਸ ਅਨੁਸਾਰ ਮੌ+ਤ ਦੀ ਘਟਨਾ 7 ਜੁਲਾਈ ਦੀ ਹੈ। ਜਾਣਕਾਰੀ ਮੁਤਾਬਕ ਮੁਲਜ਼ਮ ਅਫੀਮ ਘੋਲ ਕੇ ਬਜ਼ੁਰਗ ਔਰਤ ਨੂੰ ਪੀਣ ਲਈ ਦਿੰਦੇ ਸੀ। ਉਸ ਦੀ ਸਿਹਤ ਵਿਗੜਨ ‘ਤੇ ਉਸ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ। ਛੁੱਟੀ ਹੋਣ ਤੋਂ ਬਾਅਦ ਭਤੀਜੀ ਔਰਤ ਨੂੰ ਸਿੰਘ ਭਗਵੰਤਪੁਰਾ ਸਥਿਤ ਉਸ ਦੇ ਘਰ ਛੱਡ ਗਈ, ਜਿਥੇ ਉਸ ਦੀ ਮੌ+ਤ ਹੋ ਗਈ। ਅਫੀਮ ਪੀਣ ਲਈ ਦੇਣ ਦੀ ਘਟਨਾ ਫੋਨ ਰਿਕਾਰਡਿੰਗ ਰਾਹੀਂ ਸਾਹਮਣੇ ਆਈ ਹੈ।


ਪੁਲਿਸ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਪਟਿਆਲਾ ਦੇ ਵਸਨੀਕ ਕਮਲਜੀਤ ਸਿੰਘ ਨੇ ਜ਼ਿਲ੍ਹਾ ਪੁਲਿਸ ਮੁਖੀ ਫ਼ਤਹਿਗੜ੍ਹ ਸਾਹਿਬ ਨੂੰ ਸ਼ਿਕਾਇਤ ਦਿਤੀ ਹੈ ਕਿ ਉਸ ਦੀ 82 ਸਾਲਾ ਮਾਸੀ ਪ੍ਰੇਮ ਕੌਰ ਦੇ ਕੋਈ ਔਲਾਦ ਨਹੀਂ ਹੈ | ਪ੍ਰੇਮ ਕੌਰ ਆਪਣੀ ਭਤੀਜੀ ਜਸਵਿੰਦਰ ਕੌਰ ਨੂੰ ਕੁੱਝ ਸਮੇਂ ਲਈ ਉਸ ਨੂੰ ਆਪਣੇ ਸਹੁਰੇ ਪਿੰਡ ਲੁਹਾਰਾਮਾਜਰਾ ਖੁਰਦ ਲੈ ਗਈ ਸੀ। ਜਿਸ ਤੋਂ ਬਾਅਦ ਹੀ ਘਟਨਾ ਹੋ ਗਈ। ਮੁਲਜ਼ਮਾਂ ਨੇ ਕਾਰਾ ਭੂਆ ਦੀ ਜਾਇਦਾਦ ਹਾਸਲ ਕਰਨ ਲਈ ਕੀਤਾ।

error: Content is protected !!