ਭਾਜਪਾ ਆਗੂ ਦੇ ਘਰ ਚੱਲੀਆਂ ਗੋ+ਲ਼ੀਆਂ, ਆਪ ਆਗੂ ਦੇ ਭਰਾ ਨੂੰ ਮਾਰੀ ਗੋ+ਲ਼ੀ

ਭਾਜਪਾ ਆਗੂ ਦੇ ਘਰ ਚੱਲੀਆਂ ਗੋ+ਲ਼ੀਆਂ, ਆਪ ਆਗੂ ਦੇ ਭਰਾ ਨੂੰ ਮਾਰੀ ਗੋ+ਲ਼ੀ


ਵੀਓਪੀ ਬਿਊਰੋ, ਅੰਮ੍ਰਿਤਸਰ-ਪੰਜਾਬ ਵਿਚ ਵਧੀਆਂ ਵਾਰਦਾਤਾਂ ਦੀ ਲਪੇਟ ਵਿਚ ਹੁਣ ਸਿਆਸੀ ਆਗੂ ਵੀ ਆਉਣ ਲੱਗੇ ਹਨ। ਭਾਜਪਾ ਆਗੂ ਦੇ ਘਰ ਅਣਪਛਾਤਿਆਂ ਨੇ ਸ਼ਰੇਆਮ ਗੋਲ਼ੀਆਂ ਚਲਾ ਦਿੱਤੀਆਂ ਤਾਂ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਆਗੂ ਦੇ ਭਰਾ ਨੂੰ ਗੋਲ਼ੀ ਮਾਰ ਦਿੱਤੀ ਗਈ ਹੈ।


ਦੱਸਦੇਈਏ ਕਿ ਅੰਮ੍ਰਿਤਸਰ ਜ਼ਿਲ੍ਹੇ ਦੇ ਨੇੜਲੇ ਇਲਾਕਿਆਂ ਵਿਚ ਦੋ ਵਾਰਦਾਤਾਂ ਹੋਈਆਂ ਹਨ। ਹਲਕਾ ਖਡੂਰ ਸਾਹਿਬ ਦੇ ਅਧੀਨ ਪੈਂਦੇ ਪਿੰਡ ਭੈਲ ਵਿਖੇ ਬੀਤੀ ਦੇਰ ਰਾਤ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਤਰਨ ਤਾਰਨ ਦੇ ਕੋਰ ਕਮੇਟੀ ਮੈਂਬਰ ਅਤੇ ਪਾਰਟੀ ਦੇ ਸੀਨੀਅਰ ਆਗੂ ਕੁਲਵੰਤ ਸਿੰਘ ਭੈਲ ਦੇ ਘਰ ਬਾਹਰ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀਆਂ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ।

ਘਰ ਦੇ ਬਾਹਰਲੇ ਗੇਟ ਵਿਚ ਅਣਪਛਾਤੇ ਵਿਅਕਤੀਆਂ ਵੱਲੋਂ ਸਿੱਧੀਆਂ ਗੋ+ਲੀਆਂ ਚਲਾਈਆਂ ਗਈਆਂ ਅਤੇ ਗੇਟ ਦੇ ਦਰਵਾਜੇ ਵਿੱਚ ਗੋ+ਲੀਆਂ ਲੱਗੀਆਂ ਦਿਖਾਈ ਵੀ ਦੇ ਰਹੀਆਂ ਹਨ।
ਜਾਣਕਾਰੀ ਅਨੁਸਾਰ ਇਨ੍ਹਾਂ ਵਿਅਕਤੀਆਂ ਨੇ ਪਹਿਲਾਂ ਘਰ ਨੂੰ ਜਾਂਦੀ ਮੇਨ ਬਿਜਲੀ ਦੀ ਸਪਲਾਈ ਵਾਲੀ ਤਾਰ ਕੱਟ ਕੇ ਬਿਜਲੀ ਬੰਦ ਕਰ ਦਿੱਤੀ ਅਤੇ ਇਸ ਘਟਨਾ ਨੂੰ ਅੰਜਾਮ ਦਿੱਤਾ ਤਾਂ ਜੋ ਘਰ ਦੇ ਬਾਹਰ ਲੱਗੇ ਸੀਸੀਟੀਵੀ ਕੈਮਰੇ ਵਿਚ ਘਟਨਾ ਕੈਦ ਨਾ ਹੋ ਸਕੇ। ਇਸ ਮੌਕੇ ਕੁਲਵੰਤ ਸਿੰਘ ਭੈਲ ਨੇ ਪ੍ਰਸ਼ਾਸਨ ਕੋਲੋ ਮੰਗ ਕੀਤੀ ਕਿ ਇਨਾਂ ਵਿਅਕਤੀਆਂ ਨੂੰ ਜਲਦ ਕਾਬੂ ਕੀਤਾ ਜਾਵੇ। ਇਸ ਸਬੰਧੀ ਥਾਣਾ ਗੋਇੰਦਵਾਲ ਸਾਹਿਬ ਦੀ ਪੁਲਿਸ ਜਾਂਚ ਕਰ ਰਹੀ ਹੈ।


——
ਆਪ ਆਗੂ ਦੇ ਭਰਾ ਨੂੰ ਗੋ+ਲ਼ੀ ਮਾਰਨ ਵਾਲਾ ਗ੍ਰਿਫ਼+ਤਾਰ
ਦੂਜੇ ਮਾਮਲੇ ਵਿਚ ਅੰਮ੍ਰਿਤਸਰ ਤੋਂ ਆਪ ਆਗੂ ਡਿੰਪਲ ਕੁਮਾਰ ਦੇ ਭਰਾ ਅਮਨ ਕੁਮਾਰ ਨੂੰ ਗੋ+ਲੀ ਲੱਗੀ ਹੈ, ਦੋਹਾਂ ਧਿਰਾਂ ’ਚ ਝਗੜਾ ਹੋਣ ਦੌਰਾਨ ਗੋਲ਼ੀ ਚੱਲੀ। ਜਾਣਕਾਰੀ ਅਨੁਸਾਰ ਸੀਵਰੇਜ ਦੀ ਸਫ਼ਾਈ ਨੂੰ ਲੈ ਕੇ ਵਿਵਾਦ ਹੋਇਆ। ਜਿਸ ਤੋਂ ਬਾਅਦ ਕਾਂਗਰਸੀ ਆਗੂ ਨੇ ਪਹਿਲਾਂ ਹਵਾ ’ਚ ਫਾਇਰ ਕੀਤਾ ਅਤੇ ਦੂਜੀ ਗੋ+ਲ਼ੀ ਅਮਨ ਕੁਮਾਰ ਦੇ ਪੱਟ ’ਚ ਮਾਰੀ। ਪੁਲਿਸ ਨੇ ਕਾਰਵਾਈ ਕਰਦਿਆਂ ਕਾਂਗਰਸੀ ਆਗੂ ਤੋਂ ਹਮਲੇ ਦੌਰਾਨ ਇਸਤਮਾਲ ਕੀਤਾ ਪਿਸਤੌਲ ਬਰਾਮਦ ਕਰਨ ਤੋਂ ਬਾਅਦ ਗ੍ਰਿਫ਼+ਤਾਰ ਕਰ ਲਿਆ ਹੈ।

error: Content is protected !!