ਪਾਲੀਵੁੱਡ ਇੰਡਸਟਰੀ ਉਤੇ ਜੀਐਸਟੀ ਵਿਭਾਗ ਦੀ ਵੱਡੀ ਕਾਰਵਾਈ, ਘੁਟਾਲੇ ਦਾ ਸ਼ੱਕ, 10 ਫਰਮਾਂ ਉਤੇ ਛਾਪੇਮਾਰੀ

ਪਾਲੀਵੁੱਡ ਇੰਡਸਟਰੀ ਉਤੇ ਜੀਐਸਟੀ ਵਿਭਾਗ ਦੀ ਵੱਡੀ ਕਾਰਵਾਈ, ਘੁਟਾਲੇ ਦਾ ਸ਼ੱਕ, 10 ਫਰਮਾਂ ਉਤੇ ਛਾਪੇਮਾਰੀ

ਲੁਧਿਆਣਾ (ਵੀਓਪੀ ਬਿਊਰੋ)-ਪਾਲੀਵੁੱਡ ਇੰਡਸਟਰੀ ਉਤੇ ਸਟੇਟ ਜੀਐੱਸਟੀ ਵਿਭਾਗ ਦੇ ਮੋਬਾਈਲ ਵਿੰਗ ਦੀ ਸਪੈਸ਼ਲ ਯੂਨਿਟ ਵੱਲੋਂ ਸਟੇਟ ਇੰਟੈਲੀਜੈਂਸ ਐਂਡ ਪ੍ਰੀਵੈਂਟਿਵ ਯੂਨਿਟ (ਐੱਸ. ਆਈ. ਪੀ. ਯੂ.) ਦੀਆਂ 10 ਟੀਮਾਂ ਨੇ ਕਾਰਵਾਈ ਕੀਤੀ। ਜਾਣਕਾਰੀ ਅਨੁਸਾਰ ਵਿਭਾਗ ਦੀਆਂ ਟੀਮਾਂ ਨੇ ਪੰਜਾਬ ’ਚ ਕਰੀਬ 10 ਥਾਵਾਂ ’ਤੇ ਪਹੁੰਚ ਕੇ ਕਾਰਵਾਈ ਕੀਤੀ।

ਵਰਨਣਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਵਿਭਾਗੀ ਅਧਿਕਾਰੀਆਂ ਨੂੰ ਪਲਾਈਵੁੱਡ ਸੈਕਟਰ ਦੀ ਬਾਰੀਕੀ ਨਾਲ ਜਾਂਚ ਕਰਨ ਦੇ ਨਿਰਦੇਸ਼ ਦਿੱਤੇ ਗਏ ਸਨ, ਜਿਸ ਤੋਂ ਬਾਅਦ ਇਨਫੋਰਸਮੈਂਟ ਡਾਇਰੈਕਟਰ ਪੰਜਾਬ (ਮੋਬਾਈਲ ਵਿੰਗ) ਟੀ. ਪੀ. ਐੱਸ. ਸਿੱਧੂ ਦੀ ਅਗਵਾਈ ’ਚ ਇਕ ਕਮੇਟੀ ਦਾ ਗਠਨ ਕੀਤਾ ਗਿਆ, ਜਿਸ ’ਚ ਅਧਿਕਾਰੀਆਂ ਨੇ ਉਕਤ ਸੈਕਟਰ ਬਾਰੇ ਵਿਸਥਾਰਪੂਰਵਕ ਜਾਣਕਾਰੀ ਇਕੱਠੀ ਕੀਤੀ ਅਤੇ ਪਤਾ ਲਗਾਇਆ ਕਿ ਕਿਸ ਤਰ੍ਹਾਂ ਪਲਾਈਵੁੱਡ ਵਪਾਰੀ ਜੀ. ਐੱਸ. ਟੀ. ਦਾ ਘੁਟਾਲਾ ਕਰ ਰਹੇ ਹਨ, ਜਿਸ ’ਤੇ ਵਿਭਾਗ ਦੇ ਅਧਿਕਾਰੀਆਂ ਨੇ ਟੈਕਸ ਚੋਰੀ ਦੇ ਸ਼ੱਕੀ ਪੰਜਾਬ ਦੇ ਕੁੱਲ 10 ਅਜਿਹੇ ਕਾਰੋਬਾਰੀਆਂ ਦੀ ਜਾਂਚ ਕਰਨ ਦਾ ਫੈਸਲਾ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।ਅਧਿਕਾਰੀਆਂ ਨੇ ਟੀਚਾ ਮਿੱਥਿਆ ਅਤੇ 30 ਤੋਂ ਵੱਧ ਅਧਿਕਾਰੀਆਂ ਦੀਆਂ ਟੀਮਾਂ ਨਾਲ ਕਾਰਵਾਈ ਕੀਤੀ, ਜਿਸ ਵਿਚ ਸਹਾਇਕ ਕਮਿਸ਼ਨਰ ਪੱਧਰ ਦੇ ਅਧਿਕਾਰੀ ਵੀ ਸ਼ਾਮਲ ਸਨ।

ਪੰਜਾਬ ’ਚ ਲੁਧਿਆਣਾ, ਅੰਮ੍ਰਿਤਸਰ, ਪਠਾਨਕੋਟ, ਬਠਿੰਡਾ, ਰੋਪੜ, ਫਾਜ਼ਿਲਕਾ, ਖੰਨਾ ਸਮੇਤ 10 ਫਰਮਾਂ ਖਿਲਾਫ ਕਾਰਵਾਈ ਕੀਤੀ ਗਈ। ਜਾਣਕਾਰੀ ਅਨੁਸਾਰ ਵਿਭਾਗੀ ਅਧਿਕਾਰੀਆਂ ਵੱਲੋਂ ਉਕਤ ਕਾਰੋਬਾਰੀਆਂ ਦੀ ਬਾਰੀਕੀ ਨਾਲ ਜਾਂਚ ਕੀਤੀ ਗਈ, ਜਿਸ ਵਿਚ ਅਧਿਕਾਰੀਆਂ ਨੂੰ ਖਾਮੀਆਂ ਨਜ਼ਰ ਆਈਆਂ। ਜਾਣਕਾਰੀ ਅਨੁਸਾਰ ਕੁਝ ਟੈਕਸਦਾਤਾ ਆਪਣੇ ਕਾਰੋਬਾਰ ਅਤੇ ਸੈੱਲ ਅਨੁਸਾਰ ਆਪਣੀਆਂ ਰਿਟਰਨ ਨਹੀਂ ਭਰ ਰਹੇ ਸਨ, ਜਦਕਿ ਕੁਝ ਕੁ ਦੀ ਸੇਲ ਦਬਾ ਕੇ ਟੈਕਸ ਚੋਰੀ ਕਰਨ ਦੀ ਕੋਸ਼ਿਸ਼ ਦਾ ਵੀ ਪਤਾ ਲੱਗਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਕਾਰਵਾਈ ਦੌਰਾਨ ਮੌਕੇ ’ਤੇ ਕਈ ਅਹਿਮ ਦਸਤਾਵੇਜ਼ ਜ਼ਬਤ ਕੀਤੇ ਗਏ, ਜਿਨ੍ਹਾਂ ਦੀ ਪੜਤਾਲ ਅਜੇ ਬਾਕੀ ਹੈ, ਜਲਦ ਹੀ ਦਸਤਾਵੇਜ਼ਾਂ ਦੀ ਜਾਂਚ ਕਰ ਕੇ ਉੱਚ ਅਧਿਕਾਰੀਆਂ ਨੂੰ ਰਿਪੋਰਟ ਸੌਂਪੀ ਜਾਵੇਗੀ ਅਤੇ ਸਾਰੀ ਟੈਕਸ ਚੋਰੀ ਦਾ ਪਤਾ ਲਗਾਇਆ ਜਾਵੇਗਾ।


ਜਾਣਕਾਰੀ ਅਨੁਸਾਰ ਵਿਭਾਗੀ ਅਧਿਕਾਰੀਆਂ ਨੇ ਮੌਕੇ ਤੋਂ ਭਾਰੀ ਮਾਤਰਾ ’ਚ ਦਸਤਾਵੇਜ਼, ਸਟਾਕ, ਵਸਤੂ ਸੂਚੀ, ਰੋਜ਼ਾਨਾ ਵਿਕਰੀ ਖਰੀਦ ਬੁੱਕ ਜ਼ਬਤ ਕੀਤੀ ਹੈ। ਜਾਣਕਾਰੀ ਅਨੁਸਾਰ ਬਰਾਮਦ ਕੀਤੇ ਗਏ ਸਾਰੇ ਡਾਟਾ ਦੀ ਜਾਂਚ ਕੀਤੀ ਜਾਵੇਗੀ ਅਤੇ ਪੂਰੀ ਜਾਂਚ ਤੋਂ ਬਾਅਦ ਇਹ ਪਤਾ ਲਗਾਇਆ ਜਾਵੇਗਾ ਕਿ ਉਕਤ ਟੈਕਸ ਚੋਰੀ ’ਚ ਕਿਸ ਹੱਦ ਤੱਕ ਸ਼ਾਮਲ ਹੈ, ਜਿਸ ਤੋਂ ਬਾਅਦ ਉਕਤ ਫਰਮਾਂ ਤੋਂ ਟੈਕਸ ਵਸੂਲੀ ਅਤੇ ਜੁਰਮਾਨਾ ਵਸੂਲਿਆ ਜਾਵੇਗਾ।

error: Content is protected !!