ਲੁਧਿਆਣਾ ਦੇ ਮਸ਼ਹੂਰ ਕਾਰੋਬਾਰੀ ਦਾ ਪੁੱਤ ਫੈਕਟਰੀ ਬਾਹਰੋਂ ਕੀਤਾ ਅਗਵਾ, ਪੁਲਿਸ ਵੱਲੋਂ ਵਿਛਾਏ ਜਾਲ ਬਾਰੇ ਸ਼ੱਕ ਹੋਇਆ ਤਾਂ ਗੋ+ਲ਼ੀ ਮਾਰੀ

ਲੁਧਿਆਣਾ ਦੇ ਮਸ਼ਹੂਰ ਕਾਰੋਬਾਰੀ ਦਾ ਪੁੱਤ ਫੈਕਟਰੀ ਬਾਹਰੋਂ ਕੀਤਾ ਅਗਵਾ, ਪੁਲਿਸ ਵੱਲੋਂ ਵਿਛਾਏ ਜਾਲ ਬਾਰੇ ਸ਼ੱਕ ਹੋਇਆ ਤਾਂ ਗੋ+ਲ਼ੀ ਮਾਰੀ


ਲੁਧਿਆਣਾ (ਵੀਓਪੀ ਬਿਊਰੋ) : ਲੁਧਿਆਣਾ ਵਿਚ ਵੱਡੀ ਘਟਨਾ ਵਾਪਰੀ ਹੈ। ਸ਼ਹਿਰ ਦੇ ਮਸ਼ਹੂਰ ਕਾਰੋਬਾਰੀ ਪ੍ਰੇਮ ਸਾਗਰ ਜੈਨ ਦੇ ਭਤੀਜੇ ਅਤੇ ਭੋਲਾ ਜੈਨ ਦੇ ਪੁੱਤ ਸੰਭਵ ਜੈਨ ਨੂੰ ਨੂਰਵਾਲਾ ਰੋਡ ਸਥਿਤ ਫੈਕਟਰੀ ਦੇ ਬਾਹਰੋਂ ਅਗਵਾ ਕਰ ਕੇ ਫਿਰੌਤੀ ਮੰਗ ਗਈ।
ਜਾਣਕਾਰੀ ਮੁਤਾਬਕ ਜਦੋਂ ਸੰਭਵ ਜੈਨ ਆਪਣੀ ਗੱਡੀ ਰਾਹੀਂ ਜਾ ਰਿਹਾ ਸੀ ਤਾਂ ਇਕ ਵਿਅਕਤੀ ਜਾਣ-ਬੁੱਝ ਕੇ ਉਸ ਦੀ ਗੱਡੀ ਨਾਲ ਟਕਰਾ ਗਿਆ।

ਜਦੋਂ ਉਸ ਨੇ ਗੱਡੀ ਰੋਕੀ ਤਾਂ 4 ਹੋਰ ਲੋਕ ਜ਼ਬਰਨ ਉਸ ਨੂੰ ਗੱਡੀ ‘ਚ ਬਿਠਾ ਕੇ ਆਪਣੇ ਨਾਲ ਲੈ ਗਏ। ਸੰਭਵ ਜੈਨ ਨੇ ਜਦੋਂ ਵਿਰੋਧ ਕੀਤਾ ਤਾਂ ਅਗਵਾਕਾਰਾਂ ਨੇ ਉਸ ਦੇ ਪੱਟ ‘ਚ ਗੋ+ਲੀ ਮਾਰ ਦਿੱਤੀ। ਫਿਰ ਉਸ ਦੀ ਗੱਲ ਉਸ ਦੀ ਪਤਨੀ ਸੋਮਿਆ ਜੈਨ ਨਾਲ ਕਰਵਾਈ। ਅਗਵਾਕਾਰਾਂ ਨੇ ਉਸ ਦੀ ਪਤਨੀ ਨੂੰ ਸਾਰੇ ਗਹਿਣੇ ਅਤੇ ਕੈਸ਼ ਲੈ ਕੇ ਜਗਰਾਓਂ ਪੁਲ ਨੇੜੇ ਆਉਣ ਲਈ ਕਿਹਾ। ਇਸ ਤੋਂ ਬਾਅਦ ਇਸ ਸਾਰੇ ਮਾਮਲੇ ਦੀ ਜਾਣਕਾਰੀ ਮਹਿਲਾ ਆਈ. ਪੀ. ਐੱਸ. ਅਧਿਕਾਰੀ ਨੂੰ ਦਿੱਤੀ ਗਈ। ਪੁਲਿਸ ਨੇ ਸੰਭਵ ਜੈਨ ਦੀ ਪਤਨੀ ਨਾਲ ਮਿਲ ਕੇ ਅਗਵਾਕਾਰਾਂ ‘ਤੇ ਟਰੈਪ ਲਾਇਆ।

ਅਗਵਾਕਾਰ ਉਨ੍ਹਾਂ ਨੂੰ ਵੱਖ-ਵੱਖ ਥਾਵਾਂ ‘ਤੇ ਬੁਲਾਉਂਦੇ ਰਹੇ। ਉਨ੍ਹਾਂ ਨੂੰ ਸ਼ੱਕ ਹੋ ਗਿਆ ਕਿ ਪੁਲਸ ਨੇ ਆਪਣਾ ਜਾਲ ਵਿਛਾਇਆ ਹੋਇਆ ਹੈ। ਇਸ ਤੋਂ ਬਾਅਦ ਦੋ+ਸ਼ੀਆਂ ਨੇ ਸੰਭਵ ਜੈਨ ਨੂੰ ਜਗਰਾਓਂ ਪੁਲ ਦੇ ਨੇੜੇ ਜ਼ਖਮੀ ਹਾਲਤ ‘ਚ ਸੁੱਟ ਦਿੱਤਾ ਅਤੇ ਗੱਡੀ ਲੈ ਕੇ ਫ਼ਰਾਰ ਹੋ ਗਏ। ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਦੋ+ਸ਼ੀਆਂ ਨੂੰ ਫੜਨ ਲਈ ਵੱਖ-ਵੱਖ ਟੀਮਾਂ ਨਿਰਧਾਰਿਤ ਕੀਤੀਆਂ ਹਨ, ਜੋ ਕਿ ਦੋ+ਸ਼ੀਆਂ ਦੀ ਭਾਲ ‘ਚ ਲੱਗ ਗਈਆਂ ਹਨ। ਸੰਭਵ ਜੈਨ ਦਾ ਇਲਾਜ ਡੀ. ਐੱਮ. ਸੀ. ਹਸਪਤਾਲ ‘ਚ ਚੱਲ ਰਿਹਾ ਹੈ। ਉਸ ਦੇ ਪੱਟ ‘ਚੋਂ ਗੋ+ਲੀ ਕੱਢਣ ਲਈ ਡਾਕਟਰਾਂ ਵਲੋਂ ਉਸ ਦਾ ਆਪਰੇਸ਼ਨ ਕੀਤਾ ਜਾ ਰਿਹਾ ਹੈ।

error: Content is protected !!