Skip to content
Monday, December 23, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2023
November
18
ਗੁਰਦੁਆਰਾ ਸਾਹਿਬ ਦੇ ਸਾਲਾਨਾ ਮੇਲੇ ਵਿਚ ਨੌਜਵਾਨਾਂ ਨੂੰ ਕਿਰ+ਪਾਨਾਂ ਨਾਲ ਵੱਢਿਆ, ਪਰਿਵਾਰ ਨਾਲ ਮੱਥਾ ਟੇਕਣ ਆਏ ਸੀ ਨੌਜਵਾਨ
Latest News
Punjab
ਗੁਰਦੁਆਰਾ ਸਾਹਿਬ ਦੇ ਸਾਲਾਨਾ ਮੇਲੇ ਵਿਚ ਨੌਜਵਾਨਾਂ ਨੂੰ ਕਿਰ+ਪਾਨਾਂ ਨਾਲ ਵੱਢਿਆ, ਪਰਿਵਾਰ ਨਾਲ ਮੱਥਾ ਟੇਕਣ ਆਏ ਸੀ ਨੌਜਵਾਨ
November 18, 2023
Voice of Punjab
ਗੁਰਦੁਆਰਾ ਸਾਹਿਬ ਦੇ ਸਾਲਾਨਾ ਮੇਲੇ ਵਿਚ ਨੌਜਵਾਨਾਂ ਨੂੰ ਕਿਰ+ਪਾਨਾਂ ਨਾਲ ਵੱਢਿਆ, ਪਰਿਵਾਰ ਨਾਲ ਮੱਥਾ ਟੇਕਣ ਆਏ ਸੀ ਨੌਜਵਾਨ
ਵੀਓਪੀ ਬਿਊਰੋ, ਦੋਰਾਹਾ : ਦੋਰਾਹਾ ਥਾਣਾ ਅਧੀਨ ਪੈਂਦੇ ਪਿੰਡ ਕੱਦੋਂ ਦੇ ਗੁਰਦੁਆਰਾ ਸਿੱਧਸਰ ਸਾਹਿਬ ਵਿਖੇ ਸਾਲਾਨਾ ਮੇਲੇ ‘ਚ ਤਲਵਾਰਾਂ ਚੱਲ ਗਈਆਂ। ਮੱਥਾ ਟੇਕਣ ਲਈ ਪਰਿਵਾਰ ਸਮੇਤ ਆਏ 2 ਨੌਜਵਾਨਾਂ ’ਤੇ ਦਿਨ-ਦਿਹਾੜੇ ਦਰਜਨਾਂ ਨੌਜਵਾਨਾਂ ਨੇ ਤੇਜ਼ਧਾਰ ਹਥਿ+ਆਰਾਂ ਨਾਲ ਜਾਨਲੇਵਾ ਹਮਲਾ ਕਰ ਦਿੱਤਾ। ਹਮਲਾਵਰਾਂ ਨੇ ਨੌਜਵਾਨਾਂ ਦੇ ਸਿਰ ਅਤੇ ਲੱਤਾਂ ‘ਤੇ ਕਿਰ+ਪਾਨਾਂ ਅਤੇ ਬੇਸ+ਬੈਟ ਨਾਲ ਹਮਲਾ ਕਰ ਦਿੱਤਾ, ਜਿਸ ਨਾਲ ਇੱਕ ਨੌਜਵਾਨ ਲਹੂ-ਲੁਹਾਨ ਹੋ ਕੇ ਮੌਕੇ ‘ਤੇ ਹੀ ਡਿੱਗ ਗਿਆ। ਹਮਲਾਵਰਾਂ ਨੇ ਉਸ ਦੀ ਕਾਰ ਦੀ ਵੀ ਭੰਨਤੋੜ ਕੀਤੀ ਅਤੇ ਕਾਰ ਦੇ ਸ਼ੀਸ਼ੇ ਤੱਕ ਤੋੜ ਦਿੱਤੇ।
ਬਾਅਦ ‘ਚ ਜ਼ਖ਼ਮੀਆਂ ਦੀ ਪਛਾਣ ਕਿਰਨਪ੍ਰੀਤ ਸਿੰਘ ਪੁੱਤਰ ਸਵ. ਬੰਤ ਸਿੰਘ ਵਾਸੀ ਪਿੰਡ ਸ਼ਾਹਪੁਰ ਥਾਣਾ ਪਾਇਲ, ਜ਼ਿਲ੍ਹਾ ਲੁਧਿਆਣਾ ਅਤੇ ਜਗਦੀਪ ਸਿੰਘ ਪੁੱਤਰ ਹਰਜਿੰਦਰ ਸਿੰਘ ਵਾਸੀ ਪਿੰਡ ਖੱਟ, ਜ਼ਿਲ੍ਹਾ ਫਤਹਿਗੜ੍ਹ ਸਾਹਿਬ ਵਜੋਂ ਹੋਈ ਹੈ। ਦੋਰਾਹਾ ਪੁਲਿਸ ਨੇ ਇਸ ਘਟਨਾ ਸਬੰਧੀ ਜ਼ਖ਼ਮੀ ਕਿਰਨਪ੍ਰੀਤ ਸਿੰਘ ਦੀ ਮਾਤਾ ਭਿੰਦਰ ਕੌਰ ਵਾਸੀ ਪਿੰਡ ਸ਼ਾਹਪੁਰ ਦੇ ਬਿਆਨਾਂ ’ਤੇ ਮੁਲਜ਼ਮ ਗੁਰਸਿਮਰਨ ਸਿੰਘ ਉਰਫ਼ ਸਿੰਮਾ, ਜਸਪ੍ਰੀਤ ਸਿੰਘ ਉਰਫ਼ ਜੱਸਾ, ਗੁਰਪ੍ਰੀਤ ਸਿੰਘ ਉਰਫ਼ ਗੰਗਾ ਵਾਸੀ ਪਿੰਡ ਸ਼ਾਹਪੁਰ), ਪਰਦੀਪ ਸਿੰਘ (ਵਾਸੀ ਪਿੰਡ ਬੇਗੋਵਾਲ), ਜਸਵੀਰ ਸਿੰਘ ਉਰਫ਼ ਜੱਸੀ, ਹਰਵਿੰਦਰ ਸਿੰਘ ਉਰਫ਼ ਗਾਂਧੀ, ਮਨਜਿੰਦਰ ਸਿੰਘ ਉਰਫ਼ ਬਬਲਾ, ਗਗਨਾ, ਹੈਪੀ ਉਰਫ਼ ਰੂਟਰ (ਵਾਸੀ ਪਿੰਡ ਕੱਦੋਂ) ਅਤੇ ਹੋਰ ਅਣਪਛਾਤੇ ਮੁੰਡਿਆਂ ਖ਼ਿਲਾਫ਼ ਕੇਸ ਦਰਜ ਕਰ ਕੇ 6 ਹਮਲਾਵਰਾਂ ਨੂੰ ਗ੍ਰਿਫ਼+ਤਾਰ ਕਰ ਲਿਆ ਹੈ।
ਮਾਤਾ ਭਿੰਦਰ ਕੌਰ ਨੇ ਪੁਲਿਸ ਨੂੰ ਦੱਸਿਆ ਕਿ ਉਸ ਦਾ ਛੋਟਾ ਪੁੱਤਰ ਕਿਰਨਪ੍ਰੀਤ ਸਿੰਘ (32) ਵਿਆਹਿਆ ਹੈ ਅਤੇ ਪਿਛਲੇ 6 ਮਹੀਨਿਆਂ ਤੋਂ ਉਹ ਪਰਿਵਾਰ ਸਮੇਤ ਮੋਰਿੰਡਾ ਵਿੱਚ ਕਿਰਾਏ ਦੇ ਮਕਾਨ ‘ਚ ਰਹਿ ਰਹੇ ਹਨ। ਹਮਲਾਵਰ ਉਸ ਦੇ ਪੁੱਤਰ ਨੂੰ ਅਨੇਕਾਂ ਵਾਰ ਧਮਕੀਆਂ ਦੇ ਚੁੱਕੇ ਹਨ ਅਤੇ ਡਰਾਉਣ-ਧਮਕਾਉਣ ਲਈ ਉਨ੍ਹਾਂ ਦੇ ਘਰ ਅੱਗੇ ਚੱਕਰ ਵੀ ਲਗਾਉਂਦੇ ਰਹਿੰਦੇ ਸਨ, ਜਿਸ ਕਾਰਨ ਹੀ ਉਹ ਮੋਰਿੰਡਾ ਵਿਖੇ ਕਿਰਾਏ ਦੇ ਮਕਾਨ ‘ਚ ਰਹਿਣ ਲਗੇ ਸਨ। ਅੱਜ ਗੁਰਦੁਆਰਾ ਸਿੱਧਸਰ ਸਾਹਿਬ ਪਿੰਡ ਕੱਦੋਂ ਵਿਖੇ ਮੇਲੇ ਦੌਰਾਨ ਜਦੋਂ ਉਹ ਪਰਿਵਾਰ ਸਮੇਤ ਮੱਥਾ ਟੇਕਣ ਲਈ ਪੁੱਜੇ ਅਤੇ ਗੁਰਦੁਆਰਾ ਸਾਹਿਬ ਦੇ ਅੱਖਾਂ ਦੇ ਹਸਪਤਾਲ ਸਾਹਮਣੇ ਆਪਣੀ ਕਾਰ ਖੜ੍ਹੀ ਕਰ ਕੇ ਅਜੇ ਕਾਰ ਵਿਚੋਂ ਬਾਹਰ ਹੀ ਨਿਕਲ ਰਹੇ ਸਨ ਤਾਂ ਹਮਲਾਵਰਾਂ ਨੇ ਉੱਥੇ ਪਹਿਲਾਂ ਤੋਂ ਖੜ੍ਹੀ ਕਾਰ ‘ਚੋਂ ਕਿਰ+ਪਾਨਾਂ ਅਤੇ ਬੇਸ+ਬੈਟ ਬਾਹਰ ਕੱਢ ਕੇ ਉਸ ਦੇ ਪੁੱਤਰ ‘ਤੇ ਜਾਨੋਂ ਮਾਰਨ ਦੀ ਨੀਅਤ ਨਾਲ ਹਮਲਾ ਕਰ ਦਿੱਤਾ। ਇਸ ਹਮਲੇ ‘ਚ ਉਸ ਦਾ ਪੁੱਤਰ ਕਿਰਨਪ੍ਰੀਤ ਸਿੰਘ ਖੂਨ ਨਾਲ ਲੱਥਪੱਥ ਹੋ ਕੇ ਜ਼ਮੀਨ ‘ਤੇ ਡਿੱਗ ਪਿਆ ਅਤੇ ਡਿੱਗਣ ਦੇ ਬਾਵਜੂਦ ਹਮਲਾਵਰ ਹੈਵਾਨੀਅਤ ਦੀਆਂ ਹੱਦਾਂ ਨੂੰ ਪਾਰ ਕਰਦੇ ਹੋਏ ਬੇਰਹਿਮੀ ਨਾਲ ਕੁੱਟ+ਮਾਰ ਕਰਦੇ ਰਹੇ। ਇਸ ਦੌਰਾਨ ਜਦੋਂ ਉਸ ਦੇ ਦੋਹਤੇ ਜਗਦੀਪ ਸਿੰਘ ਨੇ ਦੌੜ ਕੇ ਖੂਨ ਨਾਲ ਲੱਥਪੱਥ ਕਿਰਨਪ੍ਰੀਤ ਸਿੰਘ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਮੁਲਜ਼ਮਾਂ ਨੇ ਉਸ ਦੀ ਵੀ ਕੁੱਟਮਾਰ ਕੀਤੀ।
ਇਸ ਹਮਲੇ ‘ਚ ਚਾਰੇ ਪਾਸੇ ਖੂਨ ਹੀ ਖੂਨ ਖਿੱਲਰਿਆ ਪਿਆ ਸੀ ਪਰ ਮੇਲੇ ‘ਚ ਮੌਜੂਦ ਸ਼ਰਧਾਲੂਆਂ ਨੇ ਜ਼ਖਮੀਆਂ ਨੂੰ ਹਮਲਾਵਰਾਂ ਦੇ ਚੁੰਗਲ ਤੋਂ ਛੁਡਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਬਾਅਦ ‘ਚ ਜਦੋਂ ਪਰਿਵਾਰ ਵਾਲਿਆਂ ਨੇ ਰੌਲਾ ਪਾਇਆ ਤਾਂ ਲੋਕਾਂ ਦਾ ਇਕੱਠਾ ਹੁੰਦਾ ਦੇਖ ਕੇ ਮੁਲਜ਼ਮ ਹਥਿ+ਆਰਾਂ ਸਮੇਤ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਮੌਕੇ ਤੋਂ ਆਪਣੀਆਂ ਗੱਡੀਆਂ ‘ਚ ਫ਼ਰਾਰ ਹੋ ਗਏ। ਇਸ ਹਮਲੇ ਤੋਂ ਬਾਅਦ ਉਸਦੇ ਪੁੱਤਰ ਕਿਰਨਪ੍ਰੀਤ ਸਿੰਘ ਅਤੇ ਜਗਦੀਪ ਸਿੰਘ ਨੂੰ ਸਿਵਲ ਹਸਪਤਾਲ ਪਾਇਲ ਵਿਖੇ ਇਲਾਜ ਲਈ ਦਾਖ਼ਲ ਕਰਵਾਇਆ ਗਿਆ ਪਰ ਕਿਰਨਪ੍ਰੀਤ ਸਿੰਘ ਦੀ ਹਾਲਤ ਜ਼ਿਆਦਾ ਨਾਜ਼ੁਕ ਹੋਣ ਕਾਰਨ ਉਸ ਨੂੰ ਲੁਧਿਆਣਾ ਦੇ ਡੀ. ਐੱਮ. ਸੀ. ਹਸਪਤਾਲ ਰੈਫ਼ਰ ਕਰ ਦਿੱਤਾ ਗਿਆ ਹੈ, ਜਿੱਥੇ ਉਹ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਿਹਾ ਹੈ। ਇਸ ਘਟਨਾ ਦੀ ਸੂਚਨਾ ਮਿਲਣ ‘ਤੇ ਥਾਣਾ ਦੋਰਾਹਾ ਦੀ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ, ਉੱਥੇ ਹੀ ਪੁਲਿਸ ਨੇ ਘਟਨਾ ਵਾਲੀ ਥਾਂ ਦੇ ਆਲੇ-ਦੁਆਲੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਨੂੰ ਆਪਣੇ ਕਬਜ਼ੇ ‘ਚ ਲੈ ਲਿਆ ਹੈ।
Post navigation
ਲੁਧਿਆਣਾ ਦੇ ਮਸ਼ਹੂਰ ਕਾਰੋਬਾਰੀ ਦਾ ਪੁੱਤ ਫੈਕਟਰੀ ਬਾਹਰੋਂ ਕੀਤਾ ਅਗਵਾ, ਪੁਲਿਸ ਵੱਲੋਂ ਵਿਛਾਏ ਜਾਲ ਬਾਰੇ ਸ਼ੱਕ ਹੋਇਆ ਤਾਂ ਗੋ+ਲ਼ੀ ਮਾਰੀ
ਭਾਰਤ-ਆਸਟ੍ਰੇਲੀਆ ‘ਚ ਕ੍ਰਿਕਟ ਵਰਲਡ ਕੱਪ ਫਾਇਨਲ ਮੈਚ ‘ਤੇ 70 ਹਜ਼ਾਰ ਕਰੋੜ ਰੁਪਏ ਦਾ ਸੱਟਾ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us