Skip to content
Thursday, December 19, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2023
November
20
ASI ਦੇ ਕ+ਤ+ਲ ਮਾਮਲੇ ‘ਚ 5 ਮੁਲਜ਼ਮ ਆਏ ਪੁਲਿਸ ਦੇ ਅੜਿੱਕੇ
Latest News
Punjab
ASI ਦੇ ਕ+ਤ+ਲ ਮਾਮਲੇ ‘ਚ 5 ਮੁਲਜ਼ਮ ਆਏ ਪੁਲਿਸ ਦੇ ਅੜਿੱਕੇ
November 20, 2023
Voice of Punjab
ASI ਦੇ ਕ+ਤ+ਲ ਮਾਮਲੇ ‘ਚ 5 ਮੁਲਜ਼ਮ ਆਏ ਪੁਲਿਸ ਦੇ ਅੜਿੱਕੇ
ਅੰਮ੍ਰਿਤਸਰ (ਵੀਓਪੀ ਬਿਊਰੋ) ਸਥਾਨਕ ਪੁਲਿਸ ਨੇ 15 ਨਵੰਬਰ ਦੀ ਰਾਤ ਨੂੰ ਨਵਾਂਪਿੰਡ ਪੁਲਿਸ ਚੌਕੀ ‘ਚ ਤਾਇਨਾਤ ਏਐਸਆਈ ਸਰੂਪ ਸਿੰਘ ਦੇ ਕ+ਤ+ਲ ਮਾਮਲੇ ‘ਚ 5 ਮੁਲਜ਼ਮਾਂ ਨੂੰ ਗਿ੍ਫ਼ਤਾਰ ਕਰ ਲਿਆ ਹੈ | ਐਸਐਸਪੀ (ਦਿਹਾਤੀ) ਸਤਿੰਦਰ ਸਿੰਘ ਨੇ ਦੱਸਿਆ ਕਿ 16 ਨਵੰਬਰ ਦੀ ਸਵੇਰ ਨੂੰ ਲਾਸ਼ ਮਿਲਣ ਦੇ ਦੋ ਘੰਟਿਆਂ ਵਿੱਚ ਮੁਲਜ਼ਮਾਂ ਦੀ ਪਛਾਣ ਕਰ ਲਈ ਗਈ ਸੀ। ਫੜੇ ਗਏ ਮੁਲਜ਼ਮਾਂ ਨੂੰ ਪੁਲਿਸ ਰਿਮਾਂਡ ’ਤੇ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ।
ਐਸਐਸਪੀ ਸਤਿੰਦਰ ਸਿੰਘ ਨੇ ਦੱਸਿਆ ਕਿ 16 ਨਵੰਬਰ ਦੀ ਸਵੇਰ ਨੂੰ ਕ+ਤ+ਲ ਦਾ ਕੇਸ ਦਰਜ ਕੀਤਾ ਗਿਆ ਸੀ। ਅਗਲੇ ਦਿਨ ਥਾਣਾ ਤਰਸਿੱਕਾ ਦੇ ਦਸਮੇਸ਼ ਨਗਰ ਦੇ ਰਹਿਣ ਵਾਲੇ ਸ਼ਰਨਜੀਤ ਸਿੰਘ, 18 ਨਵੰਬਰ ਨੂੰ ਸੁੱਚਾ ਸਿੰਘ ਅਤੇ ਕਰਨ ਸਿੰਘ ਨੂੰ ਕਾਬੂ ਕੀਤਾ ਗਿਆ। ਇਸ ਮਗਰੋਂ ਪੁਲਿਸ ਨੇ ਰਾਹੁਲਪ੍ਰੀਤ ਸਿੰਘ ਉਰਫ਼ ਸਿਮਰਨ ਵਾਸੀ ਰਸੂਲਪੁਰ ਕਲਾਂ ਅਤੇ ਹਰਪਾਲ ਸਿੰਘ ਉਰਫ਼ ਪਾਲੋ ਵਾਸੀ ਅਕਾਲਗੜ੍ਹ ਧਾਰਪਈਆਂ ਨੂੰ ਗ੍ਰਿਫ਼+ਤਾਰ ਕਰ ਲਿਆ।
ਉਨ੍ਹਾਂ ਦੱਸਿਆ ਕਿ ਕਾਬੂ ਕੀਤੇ ਮੁਲਜ਼ਮ ਹਰਪਾਲ ਸਿੰਘ ਉਰਫ਼ ਪਾਲੋ ਦੇ ਕਬਜ਼ੇ ’ਚੋਂ ਪੁਲਿਸ ਨੇ ਵਾਰਦਾਤ ’ਚ ਵਰਤਿਆ ਪਿਸਤੌਲ ਅਤੇ ਪੰਜ ਕਾਰਤੂਸ ਵੀ ਬਰਾਮਦ ਕੀਤੇ ਹਨ। ਉਨ੍ਹਾਂ ਦੱਸਿਆ ਕਿ ਗ੍ਰਿਫ਼+ਤਾਰ ਕੀਤੇ ਰਾਹੁਲਪ੍ਰੀਤ ਸਿੰਘ ਉਰਫ਼ ਸਿਮਰਨ ਅਤੇ ਹਰਪਾਲ ਸਿੰਘ ਉਰਫ਼ ਪਾਲੋ ਨੂੰ ਐਤਵਾਰ ਨੂੰ ਅਦਾਲਤ ਵਿੱਚ ਪੇਸ਼ ਕਰਨ ਮਗਰੋਂ ਪੁਲਿਸ ਰਿਮਾਂਡ ’ਤੇ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਜੇਕਰ ਪੁੱਛਗਿੱਛ ਦੌਰਾਨ ਹੋਰ ਮੁਲਜ਼ਮਾਂ ਦੀ ਮਿਲੀਭੁਗਤ ਪਾਈ ਗਈ ਤਾਂ ਉਨ੍ਹਾਂ ਨੂੰ ਵੀ ਗ੍ਰਿਫ਼+ਤਾਰ ਕਰ ਲਿਆ ਜਾਵੇਗਾ।
Post navigation
ਸਿੱਧੂ ਮੂਸੇਵਾਲਾ ਕਤਲਕਾਂਡ ਦੇ ਮੁੱਖ ਦੋਸ਼ੀ ਲਾਰੈਂਸ ਬਿਸ਼ਨੋਈ ਨੂੰ ਅਹਿਮਦਾਬਾਦ ਭੇਜਣ ਤੋਂ ਨਾਰਾਜ਼ ਦੁਖੀ ਪਿਓ
9 ਮਹੀਨੇ ਦੀ ਧੀ ਨਾਲ ਸੈਰ ਕਰ ਰਹੀ ਸੀ ਮਾਂ, ਉਤੇ ਡਿੱਗੀਆਂ ਬਿਜਲੀ ਦੀਆਂ ਤਾਰਾਂ, ਕਰੰਟ ਲੱਗਣ ਨਾਲ ਹੋਈ ਮੌ+ਤ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us