ਮੋਬਾਈਲ ਲੱਭਣ ਡੂੰਘੇ ਪਾਣੀ ‘ਚ ਉਤਰਿਆ ਪੁੱਤ ਡੁੱਬਿਆ ਤਾਂ ਪਿਓ ਨੇ ਵੀ ਮਾਰ ਦਿੱਤੀ ਛਾਲ, ਦੋਹਾਂ ਦੀ ਮੌ+ਤ

ਮੋਬਾਈਲ ਲੱਭਣ ਡੂੰਘੇ ਪਾਣੀ ‘ਚ ਉਤਰਿਆ ਪੁੱਤ ਡੁੱਬਿਆ ਤਾਂ ਪਿਓ ਨੇ ਵੀ ਮਾਰ ਦਿੱਤੀ ਛਾਲ, ਦੋਹਾਂ ਦੀ ਮੌ+ਤ


ਵੀਓਪੀ ਬਿਊਰੋ, ਫਾਜ਼ਿਲਕਾ : ਇਕ ਮੋਬਾਈਲ ਫੋਨ ਕਰ ਕੇ ਪਿਓ-ਪੁੱਤ ਨੂੰ ਜਾਨ ਗੁਆਉਣੀ ਪਈ। ਨੇੜਲੇ ਪਿੰਡ ਸ਼ੇਰਗੜ੍ਹ ਦੇ ਖੇਤਾਂ ‘ਚ ਬਣੀ ਪਾਣੀ ਦੀ ਡਿੱਗੀ ‘ਚ ਡੁੱਬਣ ਕਾਰਨ ਪਿਤਾ-ਪੁੱਤਰ ਦੀ ਮੌ+ਤ ਹੋ ਗਈ।
ਘਟਨਾ ਬਾਰੇ ਚਸ਼ਮਦੀਦਾਂ ਨੇ ਪੁਲਿਸ ਨੂੰ ਦੱਸਿਆ ਕਿ ਮੂਲਰੂਪ ਤੋਂ ਰਾਜਸਥਾਨ ਦੇ ਪਿੰਡ ਦਲੀਆਂਵਾਲੀ ਵਾਸੀ ਕਰੀਬ 45 ਸਾਲਾ ਨਿਰਮਲ ਸਿੰਘ ਪੁੱਤਰ ਗੁਰਜੀਤ ਸਿੰਘ ਅਬੋਹਰ ਦੀ ਪਿੰਡ ਸ਼ੇਰਗੜ੍ਹ ‘ਚ 2 ਕਿਲ੍ਹੇ ਜ਼ਮੀਨ ਹੈ। ਇੱਥੇ ਫ਼ਸਲ ਦੀ ਦੇਖ-ਰੇਖ ਲਈ ਨਿਰਮਲ ਸਿੰਘ ਅਤੇ ਉਸ ਦਾ ਪੁੱਤਰ ਸੁਖਬੀਰ ਸਿੰਘ ਆਉਂਦੇ-ਜਾਂਦੇ ਰਹਿੰਦੇ ਹਨ।


ਲੋਕਾਂ ਨੇ ਦੱਸਿਆ ਕਿ ਨਿਰਮਲ ਸਿੰਘ ਦੇ ਖੇਤ ਨੇੜੇ ਹੀ ਪਾਣੀ ਦੀ ਡਿੱਗੀ ਬਣੀ ਹੋਈ ਹੈ, ਜਿਸ ਨਾਲ ਖੇਤਾਂ ‘ਚ ਫ਼ਸਲਾਂ ਦੀ ਸਿੰਚਾਈ ਹੁੰਦੀ ਹੈ। 15 ਦਿਨ ਪਹਿਲਾਂ ਨਿਰਮਲ ਦੇ ਕਰੀਬ 15 ਸਾਲਾ ਪੁੱਤਰ ਸੁਖਬੀਰ ਸਿੰਘ ਦਾ ਮੋਬਾਈਲ ਉਸੇ ਪਾਣੀ ਦੀ ਡਿੱਗੀ ‘ਚ ਡਿੱਗ ਗਿਆ ਸੀ। ਉਸ ਸਮੇਂ ਉਨ੍ਹਾਂ ਨੇ ਮੋਬਾਈਲ ਕੱਢਣ ਦੀ ਕੋਈ ਕੋਸ਼ਿਸ਼ ਨਹੀਂ ਕੀਤੀ ਪਰ ਬੀਤੀ ਸਵੇਰੇ ਕਰੀਬ 9 ਵਜੇ ਹੀ ਦੋਵੇਂ ਪਿਓ-ਪੁੱਤ ਪਿੰਡ ਦਲੀਆਂਵਾਲੀ ਤੋਂ ਸ਼ੇਰਗੜ੍ਹ ਪੁੱਜੇ ਅਤੇ ਸੁਖਬੀਰ ਸਿੰਘ ਨੇ ਨਿਰਮਲ ਸਿੰਘ ਨਾਲ ਮੋਬਾਈਲ ਕੱਢਣ ਲਈ ਗੱਲਬਾਤ ਕੀਤੀ।


ਇਸ ‘ਤੇ ਸੁਖਬੀਰ ਸਿੰਘ ਇਕ ਰੱਸੇ ਦੇ ਸਹਾਰੇ ਪਾਣੀ ਦੀ ਡਿੱਗੀ ‘ਚ ਉਤਰ ਗਿਆ, ਜਦੋਂ ਕਿ ਉਸ ਦੇ ਪਿਤਾ ਨਿਰਮਲ ਸਿੰਘ ਨੇ ਉੱਪਰ ਖੜ੍ਹੇ ਹੋ ਕੇ ਰੱਸਾ ਫੜ੍ਹਿਆ ਹੋਇਆ ਸੀ। ਲੋਕਾਂ ਨੇ ਦੱਸਿਆ ਕਿ ਮੋਬਾਈਲ ਦੀ ਭਾਲ ਕਰਦੇ ਹੋਏ ਸੁਖਬੀਰ ਸਿੰਘ ਡੂੰਘੇ ਪਾਣੀ ਅੰਦਰ ਵੜ ਗਿਆ ਅਤੇ ਸੰਤੁਲਨ ਵਿਗੜਨ ਕਾਰਨ ਉਸ ਦੇ ਹੱਥ ਤੋਂ ਰੱਸਾ ਛੁੱਟ ਗਿਆ ਪਰ ਪੁੱਤ ਨੂੰ ਬਚਾਉਣ ਦੇ ਚੱਕਰ ਪਿਓ ਨੇ ਵੀ ਪਾਣੀ ‘ਚ ਛਾਲ ਮਾਰ ਦਿੱਤੀ ਅਤੇ ਉਹ ਵੀ ਖ਼ੁਦ ਨੂੰ ਬਚਾ ਨਹੀਂ ਸਕਿਆ ਅਤੇ ਦੋਵੇਂ ਪਿਓ-ਪੁੱਤ ਦੀ ਪਾਣੀ ‘ਚ ਡੁੱਬਣ ਕਾਰਨ ਮੌਤ ਹੋ ਗਈ। ਘਟਨਾ ਦਾ ਪਤਾ ਲੱਗਦੇ ਹੀ ਆਸ-ਪਾਸ ਦੇ ਲੋਕ ਮੌਕੇ ‘ਤੇ ਪੁੱਜੇ ਅਤੇ ਪੁਲਿਸ ਨੂੰ ਸੂਚਿਤ ਕੀਤਾ। ਇਸ ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਖੂਈਆਂ ਸਰਵਰ ਪੁਲਿਸ ਨੇ ਦੋਹਾਂ ਦੀਆਂ ਲਾ+ਸ਼ਾਂ ਨੂੰ ਸਰਕਾਰੀ ਹਸਪਤਾਲ ਪਹੁੰਚਾਇਆ।

error: Content is protected !!