Skip to content
Thursday, December 19, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2023
November
21
12-13 ਸਾਲਾ ਬੱਚੇ ਨੇ ਕੀਤੀ ਬੇਅਦਬੀ, ਸੀਸੀਟੀਵੀ ਵਿਚ ਹੋਇਆ ਕੈਦ, ਮਾਹੌਲ ਤਣਾਅਪੂਰਨ
Crime
Latest News
Punjab
12-13 ਸਾਲਾ ਬੱਚੇ ਨੇ ਕੀਤੀ ਬੇਅਦਬੀ, ਸੀਸੀਟੀਵੀ ਵਿਚ ਹੋਇਆ ਕੈਦ, ਮਾਹੌਲ ਤਣਾਅਪੂਰਨ
November 21, 2023
Voice of Punjab
12-13 ਸਾਲਾ ਬੱਚੇ ਨੇ ਕੀਤੀ ਬੇਅਦਬੀ, ਸੀਸੀਟੀਵੀ ਵਿਚ ਹੋਇਆ ਕੈਦ, ਮਾਹੌਲ ਤਣਾਅਪੂਰਨ
ਵੀਓਪੀ ਬਿਊਰੋ, ਬਟਾਲਾ-ਪੰਜਾਬ ਵਿੱਚ ਬੇਅਦਬੀਆਂ ਦੀਆਂ ਘਟਨਾਵਾਂ ਲਗਾਤਾਰ ਵਾਪਰ ਰਹੀਆਂ ਹਨ। ਪੁਲਿਸ ਪ੍ਰਸ਼ਾਸਨ ਤੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਵੀ ਇਨ੍ਹਾਂ ਘਟਨਾਵਾਂ ਨੂੰ ਰੋਕਣ ਵਿਚ ਅਸਮਰਥ ਨਜ਼ਰ ਆ ਰਹੀਆਂ ਹਨ। ਤਾਜ਼ਾ ਘਟਨਾ ਬਟਾਲਾ ਦੇ ਨੇੜਲੇ ਪਿੰਡ ਸਦਾਰੰਗ ਵਿੱਚੋਂ ਸਾਹਮਣੇ ਆਈ ਹੈ। ਜਿੱਥੇ ਅੱਜ 12-13 ਸਾਲਾ ਬੱਚੇ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ‘ਤੇ ਮਾਹੌਲ ਤਣਾਅ ਪੂਰਨ ਹੋ ਗਿਆ।
ਬੇਅਦਬੀ ਕਰਨ ਦੀ ਘਟਨਾ ਗੁਰਦੁਆਰੇ ਅੰਦਰ ਲੱਗੇ ਸੀਸੀਟੀਵੀ ਕੈਮਰਿਆਂ ‘ਚ ਵੀ ਰਿਕਾਰਡ ਹੋ ਗਈ। ਸੀਸੀਟੀਵੀ ਵਿੱਚ ਸਾਫ ਵੇਖਿਆ ਜਾ ਸਕਦਾ ਹੈ ਕਿ ਬੱਚੇ ਨੇ ਪਹਿਲਾਂ ਪ੍ਰਸ਼ਾਦ ਵਿੱਚ ਥੁੱਕਿਆ ਤੇ ਬਾਅਦ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਅੰਗ ਪਾੜ ਕੇ ਤੇਜ਼ੀ ਨਾਲ ਗੁਰਦੁਆਰੇ ਸਾਹਿਬ ’ਚੋਂ ਭੱਜ ਗਿਆ। ਇਸ ਘਟਨਾ ਦਾ ਪਤਾ ਗੁਰਦੁਆਰੇ ਦੇ ਗ੍ਰੰਥੀ ਨੂੰ ਉਦੋਂ ਲੱਗਾ, ਜਦੋਂ ਉਨ੍ਹਾਂ ਰੁਮਾਲੇ ਨਾਲ ਛੇੜਛਾੜ ਹੋਈ ਦੇਖੀ। ਗ੍ਰੰਥੀ ਸਿੰਘ ਨੇ ਇਸ ਦੀ ਜਾਣਕਾਰੀ ਕਮੇਟੀ ਮੈਂਬਰਾਂ ਅਤੇ ਪਿੰਡ ਵਾਸੀਆਂ ਨੂੰ ਦਿੱਤੀ। ਇਸ ਮੌਕੇ ਇਤਲਾਹ ਮਿਲਣ ਉਤੇ ਪੁਲਿਸ ਮੌਕੇ ਉਤੇ ਪੁੱਜ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਕਿਹਾ ਕਿ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।
Post navigation
ਵਰਲਡ ਕੱਪ ਫਾਈਨਲ ਹਾਰਨ ਤੋਂ ਦੁਖੀ ਇਕ ਨੌਜਵਾਨ ਨੇ ਲਿਆ ਫਾ+ਹਾ, ਦੋ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ
ਝੋਨੇ ਨਾਲ ਲੱਦੀ ਖੜ੍ਹੀ ਟਰਾਲੀ ਵਿਚ ਵੱਜਾ ਮੋਟਰਸਾਈਕਲ, ਹਸਪਤਾਲ ਪਹੁੰਚਾਇਆ ਪਰ ਹੋ ਚੁੱਕੀ ਸੀ ਮੌ+ਤ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us