Skip to content
Thursday, December 19, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2023
November
21
ਸੋਨੇ ਦੀਆਂ ਪਲੇਟਾਂ ਨੂੰ ਏਟੀਐਮ ਕਾਰਡ ਬਣਾ ਕੇ ਹੋ ਰਹੀ ਤਸਕਰੀ, ਨਵਾਂ ਜੁਗਾੜ ਲਾ ਕੇ ਦੁਬਈ ਤੋਂ ਲੈ ਆਏ ਸੋਨਾ, ਚੰਡੀਗੜ੍ਹ ਹਵਾਈ ਅੱਡੇ ‘ਤੇ ਫੜੇ ਗਏ
Crime
Latest News
Punjab
ਸੋਨੇ ਦੀਆਂ ਪਲੇਟਾਂ ਨੂੰ ਏਟੀਐਮ ਕਾਰਡ ਬਣਾ ਕੇ ਹੋ ਰਹੀ ਤਸਕਰੀ, ਨਵਾਂ ਜੁਗਾੜ ਲਾ ਕੇ ਦੁਬਈ ਤੋਂ ਲੈ ਆਏ ਸੋਨਾ, ਚੰਡੀਗੜ੍ਹ ਹਵਾਈ ਅੱਡੇ ‘ਤੇ ਫੜੇ ਗਏ
November 21, 2023
Voice of Punjab
ਸੋਨੇ ਦੀਆਂ ਪਲੇਟਾਂ ਨੂੰ ਏਟੀਐਮ ਕਾਰਡ ਬਣਾ ਕੇ ਹੋ ਰਹੀ ਤਸਕਰੀ, ਨਵਾਂ ਜੁਗਾੜ ਲਾ ਕੇ ਦੁਬਈ ਤੋਂ ਲੈ ਆਏ ਸੋਨਾ, ਚੰਡੀਗੜ੍ਹ ਹਵਾਈ ਅੱਡੇ ‘ਤੇ ਫੜੇ ਗਏ
ਵੀਓਪੀ ਬਿਊਰੋ, ਚੰਡੀਗੜ੍ਹ : ਸੋਨੇ ਦੇ ਤਸਕਰਾਂ ਦੀ ਹੁਸ਼ਿਆਰੀ ਮੁੜ ਕੰਮ ਨਾ ਆਈ, ਨਵਾਂ ਜੁਗਾੜ ਲਾ ਕੇ ਦੁਬਈ ਤੋਂ ਯਾਤਰੀ ਸੋਨਾ ਲੈ ਤਾਂ ਆਏ ਪਰ ਫੜੇ ਗਏ। ਕਸਟਮ ਵਿਭਾਗ ਨੇ ਚੰਡੀਗੜ੍ਹ ਦੇ ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਦੋ ਯਾਤਰੀਆਂ ਕੋਲੋਂ ਕਰੀਬ 107.69 ਲੱਖ ਰੁਪਏ ਦਾ ਸੋਨਾ ਬਰਾਮਦ ਕੀਤਾ ਹੈ। ਇਸ ਸਬੰਧੀ ਅਧਿਕਾਰੀਆਂ ਨੇ ਦੱਸਿਆ ਕਿ ਜਦੋਂ ਦੁਬਈ ਤੋਂ ਇੰਡੀਗੋ ਦੀ ਫਲਾਈਟ ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ‘ਤੇ ਉਤਰੀ ਤਾਂ ਚੈਨਲ ਚੈਕਿੰਗ ਦੌਰਾਨ ਦੋ ਯਾਤਰੀਆਂ ਨੂੰ ਪਿੱਛੇ ਹਟਦੇ ਦੇਖਿਆ ਗਿਆ।
ਸ਼ੱਕ ਦੇ ਆਧਾਰ ‘ਤੇ ਜਾਂਚ ਕੀਤੀ ਗਈ ਤਾਂ ਨਾਜਾਇਜ਼ ਸੋਨਾ ਬਰਾਮਦ ਹੋਇਆ। 17 ਨਵੰਬਰ ਨੂੰ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਚੈਕਿੰਗ ਦੌਰਾਨ ਪਹਿਲੇ ਯਾਤਰੀ ਕੋਲੋਂ ਤਿੰਨ ਸਿਲਵਰ ਕੋਟੇਡ ਸੋਨੇ ਦੇ ਕੜੇ ਅਤੇ ਦੋ ਸੋਨੇ ਦੀਆਂ ਚੇਨ ਬਰਾਮਦ ਹੋਈਆਂ, ਜਿਨ੍ਹਾਂ ਦਾ ਕੁੱਲ ਵਜ਼ਨ 750 ਗ੍ਰਾਮ ਸੀ। ਇਸ ਦੀ ਬਾਜ਼ਾਰੀ ਕੀਮਤ 39.98 ਲੱਖ ਰੁਪਏ ਹੈ।
ਜਦੋਂਕਿ ਦੂਜੇ ਯਾਤਰੀ ਦੀ ਜਾਂਚ ਦੌਰਾਨ 520 ਗ੍ਰਾਮ ਵਜ਼ਨ ਵਾਲੇ ਆਇਤਾਕਾਰ ਕ੍ਰੈਡਿਟ ਕਾਰਡ ਵਾਂਗ ਦਿਸਣ ਵਾਲਾ 1 ਸੋਨੇ ਦਾ ਬਿਸਕੁਟ ਅਤੇ 5 ਸੋਨੇ ਦੀਆਂ ਪਲੇਟਾਂ ਬਰਾਮਦ ਹੋਈਆਂ। ਇਸ ਦਾ ਕੁੱਲ ਵਜ਼ਨ 1270 ਗ੍ਰਾਮ ਸੀ, ਜਿਸ ਦੀ ਬਾਜ਼ਾਰੀ ਕੀਮਤ 67.71 ਲੱਖ ਰੁਪਏ ਹੈ। ਇਸ ਸਬੰਧੀ ਕਸਟਮ ਅਧਿਕਾਰੀਆਂ ਨੇ ਯਾਤਰੀਆਂ ਦੇ ਨਾਮ ਦਾ ਖੁਲਾਸਾ ਨਹੀਂ ਕੀਤਾ। ਹਾਲਾਂਕਿ ਉਨ੍ਹਾਂ ਦਾ ਕਹਿਣਾ ਹੈ ਕਿ ਯਾਤਰੀਆਂ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਉਹ ਖੁਦ ਲਈ ਸੋਨਾ ਲਿਆ ਰਹੇ ਸਨ ਜਾਂ ਕਿਸੇ ਹੋਰ ਲਈ। ਵਿਭਾਗ ਵੱਲੋਂ ਜਾਂਚ ਕੀਤੀ ਜਾ ਰਹੀ ਹੈ।
Post navigation
ਲਗਾਤਾਰ ਡਿੱਗ ਰਿਹੈ ਤਾਪਮਾਨ, ਠੰਢ ਜਲਦ ਫੜੇਗੀ ਜ਼ੋਰ, ਕਿਹੜੇ ਇਲਾਕੇ ਰਹੇ ਸਭ ਤੋਂ ਠੰਢੇ ਤੇ ਗਰਮ, ਜਾਣੋ ਮੌਸਮ ਦਾ ਹਾਲ
ਵਰਲਡ ਕੱਪ ਫਾਈਨਲ ਹਾਰਨ ਤੋਂ ਦੁਖੀ ਇਕ ਨੌਜਵਾਨ ਨੇ ਲਿਆ ਫਾ+ਹਾ, ਦੋ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us