ਵਰਲਡ ਕੱਪ ਫਾਈਨਲ ਹਾਰਨ ਤੋਂ ਦੁਖੀ ਇਕ ਨੌਜਵਾਨ ਨੇ ਲਿਆ ਫਾ+ਹਾ, ਦੋ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ

ਵਰਲਡ ਕੱਪ ਫਾਈਨਲ ਹਾਰਨ ਤੋਂ ਦੁਖੀ ਇਕ ਨੌਜਵਾਨ ਨੇ ਲਿਆ ਫਾ+ਹਾ, ਦੋ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ


ਵੀਓਪੀ ਬਿਊਰੋ, ਨਵੀਂ ਦਿੱਲੀ : ਕ੍ਰਿਕਟ ਵਿਸ਼ਵ ਕੱਪ ਦੇ ਫਾਈਨਲ ਵਿਚ ਭਾਰਤ ਦੀ ਹਾਰ ਕਾਰਨ ਕਰੋੜਾਂ ਦਿਲ ਟੁੱਟੇ। ਉੱਥੇ ਹੀ ਹਾਰ ਤੋਂ ਦੁਖੀ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ। ਭਾਰਤ ਦੀ ਹਾਰ ਤੋਂ ਦੁਖੀ ਹੋ ਕੇ ਬੰਗਾਲ ਦੇ ਬਾਂਕੁੜਾ ਜ਼ਿਲ੍ਹੇ ਵਿਚ 23 ਸਾਲਾ ਨੌਜਵਾਨ ਨੇ ਕਥਿਤ ਤੌਰ ’ਤੇ ਫਾ+ਹਾ ਲੈ ਲਿਆ। ਉੱਥੇ ਹੀ ਉੱਤਰ ਪ੍ਰਦੇਸ਼ ਦੇ ਸਹਾਰਨਪੁਰ ਜ਼ਿਲ੍ਹੇ ਵਿਚ 60 ਸਾਲਾ ਵਿਅਕਤੀ ਦੀ ਦਿਲ ਦਾ ਦੌਰਾ ਪੈਣ ਨਾਲ ਮੌ+ਤ ਹੋ ਗਈ, ਜਦੋਂਕਿ ਆਂਧਰਾ ਪ੍ਰਦੇਸ਼ ਦੇ ਤਿਰੂਪਤੀ ਜ਼ਿਲ੍ਹੇ ਦੇ ਸਾਫਟਵੇਅਰ ਇੰਜੀਨੀਅਰ ਦੀ ਦਿਲ ਦਾ ਦੌਰਾ ਪੈਣ ਕਾਰਨ ਮੌ+ਤ ਹੋ ਗਈ।


ਬੰਗਾਲ ਪੁਲਿਸ ਮੁਤਾਬਕ ਮ੍ਰਿਤ+ਕ ਰਾਹੁਲ ਲੋਹਾਰ ਦੇ ਰਿਸ਼ਤੇਦਾਰ ਉੱਤਮ ਸੁਰ ਨੇ ਦੱਸਿਆ ਕਿ ਉਹ ਕੱਪੜੇ ਦੀ ਦੁਕਾਨ ‘ਤੇ ਕੰਮ ਕਰਦਾ ਸੀ ਅਤੇ ਫਾਈਨਲ ਮੈਚ ਦੇਖਣ ਲਈ ਐਤਵਾਰ ਦੀ ਛੁੱਟੀ ਲੈ ਲਈ। ਭਾਰਤ ਦੀ ਹਾਰ ਤੋਂ ਦੁਖੀ ਹੋ ਕੇ ਉਸ ਨੇ ਐਤਵਾਰ ਰਾਤ ਕਰੀਬ 11 ਵਜੇ ਆਪਣੇ ਕਮਰੇ ‘ਚ ਫਾ+ਹਾ ਲੈ ਲਿਆ। ਪੁਲਿਸ ਮੁਤਾਬਕ ਘਟਨਾ ਦੇ ਸਮੇਂ ਘਰ ‘ਚ ਹੋਰ ਕੋਈ ਨਹੀਂ ਸੀ।


ਕ੍ਰਿਕਟ ਪ੍ਰੇਮੀ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ
ਦੂਜੀ ਘਟਨਾ ਉੱਤਰ ਪ੍ਰਦੇਸ਼ ਦੇ ਸਹਾਰਨਪੁਰ ‘ਚ ਵਾਪਰੀ ਹੈ। ਭਾਰਤ ਦੀ ਹਾਰ ਤੋਂ ਸਦਮੇ ‘ਚ 60 ਸਾਲਾ ਵਿਅਕਤੀ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਪੁੱਤਰ ਕੁਲਦੀਪ ਨੇ ਦੱਸਿਆ ਕਿ ਪਿਤਾ ਮਹਾਵੀਰ ਕ੍ਰਿਕਟ ਦੇ ਸ਼ੌਕੀਨ ਸੀ। ਐਤਵਾਰ ਰਾਤ ਨੂੰ ਭਾਰਤ ਦੇ ਹਾਰਦਿਆਂ ਹੀ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ। ਉਸ ਨੇ ਦੱਸਿਆ ਕਿ 1983 ‘ਚ ਜਦੋਂ ਕਪਿਲ ਦੇਵ ਦੀ ਟੀਮ ਨੇ ਕ੍ਰਿਕਟ ਵਰਲਡ ਕੱਪ ਜਿੱਤਿਆ ਸੀ ਤਾਂ ਉਨ੍ਹਾਂ ਦੇ ਪਿਤਾ ਨੇ ਪੂਰੇ ਪਿੰਡ ‘ਚ ਮਠਿਆਈ ਵੰਡੀ ਸੀ। ਇਸ ਵਾਰ ਵੀ ਉਸ ਨੂੰ ਭਾਰਤੀ ਟੀਮ ਦੀ ਜਿੱਤ ਦਾ ਪੂਰਾ ਭਰੋਸਾ ਸੀ।

ਸਦਮੇ ਨਾਲ ਇੰਜੀਨੀਅਰ ਦੀ ਮੌਤ
ਤੀਜੀ ਘਟਨਾ ਆਂਧਰਾ ਪ੍ਰਦੇਸ਼ ਦੇ ਤਿਰੂਪਤੀ ਜ਼ਿਲ੍ਹੇ ਵਿਚ ਵਾਪਰੀ। ਇੱਥੇ ਰਹਿਣ ਵਾਲੇ ਸਾਫਟਵੇਅਰ ਇੰਜੀਨੀਅਰ 32 ਸਾਲਾ ਜੋਤੀ ਕੁਮਾਰ ਯਾਦਵ ਭਾਰਤ ਦੀ ਹਾਰ ਨੂੰ ਬਰਦਾਸ਼ਤ ਨਹੀਂ ਕਰ ਸਕੇ। ਹਾਰ ਦੇ ਸਦਮੇ ਕਾਰਨ ਭਾਰਤੀ ਟੀਮ ਦੇ ਕੱਟੜ ਸਮਰਥਕ ਜੋਤੀ ਕੁਮਾਰ ਦੀ ਦਿਲ ਦਾ ਦੌਰਾ ਪੈਣ ਕਾਰਨ ਮੌ+ਤ ਹੋ ਗਈ। ਤਿਰੁਮਾਲਾ ਤਿਰੂਪਤੀ ਦੇਵਸਥਾਨਮ ਦੇ ਸੇਵਾਮੁਕਤ ਕਰਮਚਾਰੀ ਦੇ ਪੁੱਤਰ ਜੋਤੀ ਕੁਮਾਰ ਦਾ ਜਲਦੀ ਹੀ ਵਿਆਹ ਹੋਣ ਵਾਲਾ ਸੀ।
ਕਿਹਾ ਜਾਂਦਾ ਹੈ ਕਿ ਭਾਰਤੀ ਕਪਤਾਨ ਰੋਹਿਤ ਸ਼ਰਮਾ ਨੂੰ ਰੋਂਦਿਆਂ ਦੇਖ ਕੇ ਉਹ ਭਾਵੁਕ ਹੋ ਗਿਆ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹ ਆਪਣੇ ਘਰ ਵਿਚ ਟੈਲੀਵਿਜ਼ਨ ‘ਤੇ ਮੈਚ ਦੇਖਦੇ ਹੋਏ ਡਿੱਗ ਗਿਆ। ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤ+ਕ ਐਲਾਨ ਦਿੱਤਾ।

error: Content is protected !!