ਲਗਾਤਾਰ ਡਿੱਗ ਰਿਹੈ ਤਾਪਮਾਨ, ਠੰਢ ਜਲਦ ਫੜੇਗੀ ਜ਼ੋਰ, ਕਿਹੜੇ ਇਲਾਕੇ ਰਹੇ ਸਭ ਤੋਂ ਠੰਢੇ ਤੇ ਗਰਮ, ਜਾਣੋ ਮੌਸਮ ਦਾ ਹਾਲ

ਲਗਾਤਾਰ ਡਿੱਗ ਰਿਹੈ ਤਾਪਮਾਨ, ਠੰਢ ਜਲਦ ਫੜੇਗੀ ਜ਼ੋਰ, ਕਿਹੜੇ ਇਲਾਕੇ ਰਹੇ ਸਭ ਤੋਂ ਠੰਢੇ ਤੇ ਗਰਮ, ਜਾਣੋ ਮੌਸਮ ਦਾ ਹਾਲ


ਵੀਓਪੀ ਬਿਊਰੋ, ਚੰਡੀਗੜ੍ਹ-ਪੰਜਾਬ ‘ਚ ਠੰਢ ਹੌਲੀ-ਹੌਲੀ ਜ਼ੋਰ ਫੜਨ ਲੱਗੀ ਹੈ। ਮੌਸਮ ਬਦਲਣਾ ਸ਼ੁਰੂ ਹੋ ਗਿਆ ਹੈ। ਪਾਰਾ ਲਗਾਤਾਰ ਡਿੱਗਣ ਕਾਰਨ ਠੰਢ ਵਧ ਗਈ ਹੈ। ਮੌਸਮ ਵਿਭਾਗ ਅਨੁਸਾਰ ਆਉਣ ਵਾਲੇ ਦਿਨਾਂ ਵਿਚ ਮੀਂਹ ਪੈਣ ਦੀ ਕੋਈ ਸੰਭਾਵਨਾ ਨਹੀਂ ਹੈ ਅਤੇ ਮੌਸਮ ਖੁਸ਼ਕ ਰਹਿਣ ਦੀ ਸੰਭਾਵਨਾ ਹੈ। ਇਸ ਸਮੇਂ ਰਾਤ ਨੂੰ ਪਾਰਾ ਡਿੱਗਣ ਕਾਰਨ ਮੌਸਮ ਠੰਢਾ ਹੋ ਗਿਆ ਹੈ।


ਮੌਸਮ ਵਿਭਾਗ ਦੀ ਤਾਜ਼ਾ ਅਪਡੇਟ ਮੁਤਾਬਕ ਪੰਜਾਬ ਵਿਚ ਕੱਲ੍ਹ ਦੇ ਮੁਕਾਬਲੇ ਅੱਜ ਔਸਤ ਘੱਟੋ-ਘੱਟ ਤਾਪਮਾਨ ਵਿਚ -1.8 ਡਿਗਰੀ ਸੈਲਸੀਅਸ ਦੀ ਗਿਰਾਵਟ ਦਰਜ ਕੀਤੀ ਗਈ ਹੈ। ਹਾਲਾਂਕਿ, ਸੂਬੇ ਵਿਚ ਇਹ ਆਮ ਨਾਲੋਂ 2.5 ਡਿਗਰੀ ਸੈਲਸੀਅਸ ਵੱਧ ਹੈ। ਪੰਜਾਬ ਵਿਚ ਸੱਭ ਤੋਂ ਘੱਟ ਤਾਪਮਾਨ ਫਰੀਦਕੋਟ ਵਿਚ 8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ। ਜਦਕਿ ਸੱਭ ਤੋਂ ਵੱਧ ਤਾਪਮਾਨ ਮੁਹਾਲੀ ਵਿਚ 14.7 ਦਰਜ ਕੀਤਾ ਗਿਆ ਹੈ।ਆਉਣ ਵਾਲੇ ਦਿਨਾਂ ‘ਚ ਤਾਪਮਾਨ ‘ਚ ਹੋਰ ਗਿਰਾਵਟ ਆਉਣ ਦੀ ਵੀ ਜਾਣਕਾਰੀ ਹੈ। ਇਸ ਦੇ ਨਾਲ ਹੀ ਪੰਜਾਬ ਪੁਲਿਸ ਨੇ ਠੰਡ ਦੇ ਮੱਦੇਨਜ਼ਰ ਸੜਕਾਂ ‘ਤੇ ਚਲਦੇ ਸਮੇਂ ਸਾਵਧਾਨ ਰਹਿਣ ਲਈ ਕਿਹਾ ਹੈ। ਸੰਕੇਤਾਂ ਦੀ ਪਾਲਣਾ ਕਰਨ ਦੇ ਨਾਲ-ਨਾਲ ਸਰਦੀਆਂ ਦੇ ਮੌਸਮ ਵਿਚ ਵਾਹਨ ਨੂੰ ਚੰਗੀ ਸਥਿਤੀ ਵਿਚ ਰੱਖਣਾ ਚਾਹੀਦਾ ਹੈ। ਇਸ ਦੇ ਨਾਲ ਹੀ ਧੁੰਦ ਵਿਚ ਸਾਵਧਾਨੀ ਨਾਲ ਵਾਹਨ ਚਲਾਉਣ ਲਈ ਕਿਹਾ ਗਿਆ ਹੈ।

error: Content is protected !!