ਵਰਲਡ ਕੱਪ ਦਾ ਫਾਈਨਲ ਮੈਚ ਦੇਖ ਰਿਹਾ ਸੀ ਪਿਤਾ, ਪੁੱਤ ਨੇ ਟੀਵੀ ਕਰ’ਤਾ ਬੰਦ ਤਾਂ ਤਾਰ ਨਾਲ ਗਲਾ ਘੁੱਟ ਕੇ ਦਿੱਤੀ ਦਰਦਨਾਕ ਮੌ+ਤ

ਵੀਓਪੀ ਬਿਊਰੋ, ਨੈਸ਼ਨਲ-ਕ੍ਰਿਕਟ ਨਾਲ ਲੋਕਾਂ ਦੀਆਂ ਭਾਵਨਾਵਾਂ ਜੁੜੀਆਂ ਹਨ ਪਰ ਕਈ ਵਾਰ ਇਹ ਭਾਵਨਾਵਾਂ ਖ਼ਤਰਨਾਕ ਰੂਪ ਲੈ ਲੈਂਦੀਆਂ ਹਨ। ਅਜਿਹਾ ਹੀ ਮਾਮਲਾ ਬੀਤੇ ਦਿਨੀਂ ਹੋਏ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਵਿਸ਼ਵ ਕੱਪ ਦੇ ਫਾਈਨਲ ਮੈਚ ਦੌਰਾਨ ਸਾਹਮਣੇ ਆਇਆ। ਇਸ ਮੈਚ ਨੂੰ ਦੇਖਦੇ ਹੋਏ ਯੂਪੀ ਦੇ ਕਾਨਪੁਰ ਵਿਚ ਇਕ ਹੈਰਾਨੀਜਨਕ ਘਟਨਾ ਵਾਪਰੀ। ਜਿਥੇ ਪਿਤਾ ਨੇ ਇਸ ਲਈ ਆਪਣੇ ਪੁੱਤ ਦੀ ਹੱਤਿ+ਆ ਕਰ ਦਿੱਤੀ, ਕਿਉਂਕਿ ਉਸ ਨੇ ਮੈਚ ਦੇ ਵਿਚਕਾਰ ਟੀਵੀ ਬੰਦ ਕਰ ਦਿੱਤਾ ਸੀ।

ਦਰਅਸਲ ਅਹੀਰਵਾ, ਚਕੇਰੀ ਵਾਸੀ ਗਣੇਸ਼ ਪ੍ਰਸਾਦ ਅਤੇ ਦੀਪਕ ਨਿਸ਼ਾਦ ਵੀ ਟੀਵੀ ’ਤੇ ਮੈਚ ਦੇਖ ਰਹੇ ਸਨ। ਇਸ ਦੌਰਾਨ ਪੁੱਤਰ ਦੀਪਕ ਨੇ ਟੀਵੀ ਬੰਦ ਕਰ ਦਿਤਾ। ਇਸ ਗੱਲ ਨੂੰ ਲੈ ਕੇ ਪਿਤਾ ਗਣੇਸ਼ ਪ੍ਰਸਾਦ ਨਾਲ ਬਹਿਸ ਹੋ ਗਈ ਅਤੇ ਲੜਾਈ ਇਸ ਹੱਦ ਤਕ ਵਧ ਗਈ ਕਿ ਗਣੇਸ਼ ਨੇ ਆਪਣੇ ਪੁੱਤ ਦਾ ਕੇਬਲ ਨਾਲ ਗਲਾ ਘੁੱਟ ਦਿਤਾ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਇਸ ਗੱਲ ਦਾ ਖੁਲਾਸਾ ਪਿਤਾ ਗਣੇਸ਼ ਪ੍ਰਸਾਦ ਨੇ ਕੀਤਾ ਹੈ, ਜਿਨ੍ਹਾਂ ਨੂੰ ਬੀਤੇ ਸੋਮਵਾਰ ਨੂੰ ਗ੍ਰਿਫਤਾਰ ਕੀਤਾ ਗਿਆ।

ਪਰਿਵਾਰਕ ਮੈਂਬਰਾਂ ਤੋਂ ਪੁਛਗਿਛ ਦੌਰਾਨ ਸਾਹਮਣੇ ਆਇਆ ਕਿ ਗਣੇਸ਼ ਅਤੇ ਦੀਪਕ ਅਕਸਰ ਲੜਦੇ ਰਹਿੰਦੇ ਸਨ ਕਿਉਂਕਿ ਗਣੇਸ਼ ਨਸ਼ੇ ਦਾ ਆਦੀ ਸੀ ਅਤੇ ਉਸ ਦਾ ਲੜਕਾ ਦੀਪਕ ਉਸ ਨੂੰ ਰੋਕਦਾ ਰਹਿੰਦਾ ਸੀ। ਗਣੇਸ਼ ਪ੍ਰਸਾਦ ਐਤਵਾਰ ਰਾਤ (ਮੈਚ ਵਾਲੇ ਦਿਨ) ਆਪਣੇ ਬੇਟੇ ਦਾ ਕ+ਤ+ਲ ਕਰਕੇ ਮੌਕੇ ਤੋਂ ਫਰਾਰ ਹੋ ਗਿਆ।
ਸੋਮਵਾਰ ਰਾਤ ਜਦੋਂ ਪੁਲਿਸ ਨੇ ਗਣੇਸ਼ ਨੂੰ ਉਸ ਦੇ ਬੇਟੇ ਦੀ ਹਤਿ+ਆ ਦੇ ਦੋਸ਼ ‘ਚ ਗ੍ਰਿਫਤਾਰ ਕਰ ਕੇ ਪੁਛਗਿਛ ਕੀਤੀ ਤਾਂ ਉਸ ਨੇ ਹੈਰਾਨ ਕਰਨ ਵਾਲੇ ਖੁਲਾਸੇ ਕੀਤੇ। ਗਣੇਸ਼ ਨੇ ਦਸਿਆ ਕਿ ਰਾਤ ਨੂੰ ਮੈਂ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਵਿਸ਼ਵ ਕੱਪ ਮੈਚ ਦੇਖ ਰਿਹਾ ਸੀ। ਇਸ ਦੌਰਾਨ ਬੇਟੇ ਨੇ ਟੀਵੀ ਬੰਦ ਕਰ ਦਿਤਾ। ਜਦੋਂ ਲੜਾਈ ਵਧ ਗਈ ਤਾਂ ਮੈਨੂੰ ਗੁੱਸਾ ਆ ਗਿਆ। ਗੁੱਸੇ ਵਿਚ ਮੈਂ ਤਾਰ (ਕੇਬਲ) ਨਾਲ ਉਸ ਦਾ ਗਲਾ ਘੁੱਟ ਦਿਤਾ। ਇਸ ਮਾਮਲੇ ਵਿਚ ਚਕੇਰੀ ਦੇ ਇੰਚਾਰਜ ਏਸੀਪੀ ਬ੍ਰਿਜ ਨਰਾਇਣ ਸਿੰਘ ਦਾ ਕਹਿਣਾ ਹੈ ਕਿ ਪਿਤਾ ਨੇ ਅਪਣੇ ਬੇਟੇ ਦੀ ਹਤਿ+ਆ ਦੀ ਗੱਲ ਕਬੂਲ ਲਈ ਹੈ।ਉਸ ਨੂੰ ਗ੍ਰਿਫ਼+ਤਾਰ ਕਰ ਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।