ਵਿਆਹ ਲਈ ਖਰੀਦੇ ਬੈਗ ਵਿਚੋਂ ਮਿਲੀ ‘ਲਾੜੀ’ ਦੀ ਲਾ+ਸ਼, ਉੜੀਸ਼ਾ ਭੱਜਣ ਵਾਲਾ ਸੀ ਮੁਲਜ਼ਮ, ਪੁਲਿਸ ਨੇ ਚੱਕਿਆ

ਵਿਆਹ ਲਈ ਖਰੀਦੇ ਬੈਗ ਵਿਚੋਂ ਮਿਲੀ ‘ਲਾੜੀ’ ਦੀ ਲਾ+ਸ਼, ਉੜੀਸ਼ਾ ਭੱਜਣ ਵਾਲਾ ਸੀ ਮੁਲਜ਼ਮ, ਪੁਲਿਸ ਨੇ ਚੱਕਿਆ


ਵੀਓਪੀ ਬਿਊਰੋ, ਨੈਸ਼ਨਲ-ਮੁੰਬਈ ਦੀ ਕ੍ਰਾਈਮ ਬ੍ਰਾਂਚ ਦੀ ਟੀਮ ਨੇ ਐਤਵਾਰ ਨੂੰ ਕੁਰਲਾ ਮੈਟਰੋ ਪੁਲ ਦੇ ਹੇਠੋਂ ਇਕ ਬੈਗ ‘ਚੋਂ ਅਣਪਛਾਤੀ ਲੜਕੀ ਦੀ ਲਾਸ਼ ਬਰਾਮਦ ਕੀਤੀ ਸੀ। ਇਸ ਮਾਮਲੇ ਨੂੰ ਸੁਲਝਾਉਂਦੇ ਹੋਏ ਮੁਲਜ਼ਮ ਨੂੰ ਦੋ ਦਿਨਾਂ ਦੇ ਅੰਦਰ ਹੀ ਗ੍ਰਿਫ਼+ਤਾਰ ਕਰ ਲਿਆ ਹੈ। ਇਹ ਕਤਲ ਕਿਸੇ ਹੋਰ ਨੇ ਨਹੀਂ ਸਗੋਂ ਉਸ ਦੇ ਹੀ ਪ੍ਰੇਮੀ ਨੇ ਕੀਤਾ ਸੀ। ਦੋਵੇਂ ਧਾਰਾਵੀ ਵਿਚ ਲਿਵ-ਇਨ ਰਿਲੇਸ਼ਨਸ਼ਿਪ ਵਿਚ ਰਹਿੰਦੇ ਸਨ।


ਮੁੰਬਈ ਕ੍ਰਾਈਮ ਬ੍ਰਾਂਚ ਦੇ ਮੁਖੀ ਲਖਮੀ ਗੌਤਮ ਦੇ ਨਿਰਦੇਸ਼ਾਂ ‘ਤੇ ਐਡੀਸ਼ਨਲ ਸੀਪੀ ਸ਼ਸ਼ੀਕੁਮਾਰ ਮੀਨਾ ਅਤੇ ਡੀਸੀਪੀ ਰਾਜਤਿਲਕ ਰੋਸ਼ਨ ਦੀ ਅਗਵਾਈ ‘ਚ ਦੋ ਦਿਨਾਂ ਦੇ ਅੰਦਰ-ਅੰਦਰ ਕ੍ਰਾਈਮ ਬ੍ਰਾਂਚ ਦੀ ਟੀਮ ਨੇ ਨਾ ਸਿਰਫ ਅਣਪਛਾਤੀ ਲਾ+ਸ਼ ਦੀ ਸ਼ਨਾਖਤ ਕੀਤੀ ਸਗੋਂ, ਮੁੰਬਈ ਤੋਂ ਭੱਜਣ ਦੀ ਕੋਸ਼ਿਸ਼ ਕਰ ਰਹੇ ਮੁਲਜ਼ਮਾਂ ਨੂੰ ਵੀ ਗ੍ਰਿਫ਼+ਤਾਰ ਕਰਨ ‘ਚ ਸਫਲਤਾ ਮਿਲੀ। ਡੀਸੀਪੀ ਰਾਜਤਿਲਕ ਦੇ ਅਨੁਸਾਰ ਐਤਵਾਰ ਨੂੰ ਕੁਰਲਾ ਵਿਚ ਨਿਰਮਾਣ ਅਧੀਨ ਮੈਟਰੋ ਪੁਲ ਦੇ ਹੇਠਾਂ ਕੂੜੇ ਵਿਚ ਇਕ ਨੀਲੇ ਰੰਗ ਦੇ ਬੈਗ ਵਿਚ ਕਰੀਬ 25 ਸਾਲ ਦੀ ਲੜਕੀ ਦੀ ਲਾ+ਸ਼ ਮਿਲੀ ਸੀ।

ਕੁਰਲਾ ਪੁਲਿਸ ਨੇ ਪੰਚਨਾਮਾ ਰਾਹੀਂ ਕ+ਤ+ਲ ਦਾ ਮਾਮਲਾ ਦਰਜ ਕੀਤਾ ਹੈ। ਮੁੰਬਈ ਕ੍ਰਾਈਮ ਬ੍ਰਾਂਚ ਦੇ ਸੀਨੀਅਰ ਅਧਿਕਾਰੀਆਂ ਦੀਆਂ ਹਦਾਇਤਾਂ ‘ਤੇ ਕ੍ਰਾਈਮ ਬ੍ਰਾਂਚ ਯੂਨਿਟ 11 ਦੇ ਇੰਚਾਰਜ ਵਿਨਾਇਕ ਚੌਹਾਨ ਅਤੇ ਯੂਨਿਟ 5 ਦੇ ਇੰਚਾਰਜ ਘਨਸ਼ਿਆਮ ਨਾਇਰ ਦੀ ਟੀਮ ਨੇ ਜਾਂਚ ਕਰਦੇ ਹੋਏ ਮੁਲਜ਼ਮ ਅਸਕਰ ਮਨੋਜ ਵਰਲਾ (22) ਨੂੰ ਠਾਣੇ ਰੇਲਵੇ ਸਟੇਸ਼ਨ ਤੋਂ ਗ੍ਰਿਫ਼ਤਾਰ ਕਰ ਲਿਆ, ਉਹ ਉੜੀਸਾ ਭੱਜਣ ਦੀ ਕੋਸ਼ਿਸ਼ ‘ਚ ਸੀ।ਕ੍ਰਾਈਮ ਬ੍ਰਾਂਚ ਅਨੁਸਾਰ ਮੁਲਜ਼ਮ ਅਸਕਰ ਵਰਲਾ ਅਤੇ ਪ੍ਰਤਿਮਾ ਪਵਲ ਕਿਸਪੱਟਾ (25) ਧਾਰਾਵੀ ਇਲਾਕੇ ਵਿਚ ਲਿਵ-ਇਨ ਰਿਲੇਸ਼ਨਸ਼ਿਪ ਵਿਚ ਰਹਿੰਦੇ ਸਨ। ਆਪਣੀ ਪ੍ਰੇਮਿਕਾ ਦੇ ਚਰਿੱਤਰ ਉੱਤੇ ਸ਼ੱਕ ਹੋਣ ਕਾਰਨ ਉਨ੍ਹਾਂ ਨੇ ਉਸ ਦਾ ਕਤਲ ਕਰ ਦਿੱਤਾ। ਫਿਰ ਉਸ ਦੀ ਲਾਸ਼ ਨੂੰ ਇਕ ਬੈਗ ਵਿਚ ਪਾ ਕੇ ਰਾਤ ਨੂੰ ਕੁਰਲਾ ਦੇ ਇਕ ਸੁੰਨਸਾਨ ਇਲਾਕੇ ‘ਚ ਸੁੱਟ ਦਿੱਤਾ। ਜਿਸ ਬੈਗ ‘ਚ ਉਸ ਨੇ ਆਪਣੀ ਪ੍ਰੇਮਿਕਾ ਦੀ ਲਾ+ਸ਼ ਸੁੱਟੀ ਸੀ, ਉਹੀ ਬੈਗ ਹੈ ਜੋ ਉਸ ਨੇ ਵਿਆਹ ਦੇ ਕੱਪੜੇ ਰੱਖਣ ਲਈ ਖਰੀਦਿਆ ਸੀ। ਪੁਲਿਸ ਵੱਲੋਂ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਕੇ ਕਾਰਵਾਈ ਕੀਤੀ ਜਾ ਰਹੀ ਹੈ।

error: Content is protected !!