ਮੋਮੋਜ਼ ਖਾਣ ਨੂੰ ਲੈ ਕੇ ਹੋਇਆ ਝਗੜਾ, ਨੌਜਵਾਨ ਦਾ ਕਰ’ਤਾ ਕ+ਤ+ਲ

ਮੋਮੋਜ਼ ਖਾਣ ਨੂੰ ਲੈ ਕੇ ਹੋਇਆ ਝਗੜਾ, ਨੌਜਵਾਨ ਦਾ ਕਰ’ਤਾ ਕ+ਤ+ਲ


ਵੀਓਪੀ ਬਿਊਰੋ, ਜ਼ੀਰਕਪੁਰ : ਸੋਮਵਾਰ ਦੇਰ ਰਾਤ ਮੋਮੋਜ਼ ਖਾਣ ਨੂੰ ਲੈ ਕੇ ਇੱਥੇ ਝਗੜਾ ਹੋ ਗਿਆ। ਇਸ ਝਗੜੇ ਦੌਰਾਨ 17 ਸਾਲਾ ਨੌਜਵਾਨ ਦਾ ਕ+ਤ+ਲ ਕਰ ਦਿੱਤਾ ਗਿਆ। ਇਹ ਵਾਰਦਾਤ ਜ਼ੀਰਕਪੁਰ-ਪੰਚਕੂਲਾ ਸੜਕ ’ਤੇ ਸਥਿਤ ਇੰਡੀਅਨ ਬੈਂਕ ਕੋਲ ਵਾਪਰੀ। ਬਲਟਾਣਾ ਪੁਲਿਸ ਨੇ ਚਾਰ ਮੁਲਜ਼ਮਾਂ ਨੂੰ ਕਾ+ਬੂ ਕਰ ਲਿਆ ਹੈ।

ਕਾਤ+ਲਾਂ ਦੀ ਉਮਰ 18 ਸਾਲ ਤੋਂ ਘੱਟ ਹੋਣ ਕਾਰਨ ਪੁਲਿਸ ਵੱਲੋਂ ਮੁਲਜ਼ਮਾਂ ਦੀ ਪਛਾਣ ਲੁਕੋਈ ਜਾ ਰਹੀ ਹੈ। ਪੁਲਿਸ ਨੇ ਚਾਰੋਂ ਕਾਤ+ਲਾਂ ਨੂੰ ਅਦਾਲਤ ’ਚ ਪੇਸ਼ ਕਰਨ ਤੋਂ ਬਾਅਦ ਜੇਲ੍ਹ ਭੇਜ ਦਿੱਤਾ ਹੈ। ਮ੍ਰਿ+ਤਕ ਨੌਜਵਾਨ ਮੂਲ ਰੂਪ ’ਚ ਊਨਾਵ (ਉੱਤਰ ਪ੍ਰਦੇਸ਼) ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ ਅਤੇ ਹਾਲੇ ਕਰੀਬ ਡੇਢ ਮਹੀਨਾ ਪਹਿਲਾਂ ਹੀ ਲੁਧਿਆਣਾ ਤੋਂ ਜ਼ੀਰਕਪੁਰ ਦੇ ਬਲਟਾਣਾ ਖੇਤਰ ’ਚ ਰਹਿਣ ਲਈ ਆਇਆ ਸੀ।
ਬਲਟਾਣਾ ਪੁਲਿਸ ਚੌਕੀ ਇੰਚਾਰਜ ਸਬ ਇੰਸਪੈਕਟਰ ਜਸ਼ਨਪ੍ਰੀਤ ਸਿੰਘ ਨੇ ਦੱਸਿਆ ਕਿ ਸੋਮਵਾਰ ਰਾਤ ਵਿਜੇ ਕੁਮਾਰ ਪੁੱਤਰ ਮਨਸਾ ਰਾਮ ਵਾਸੀ ਊਨਾਵ ਉੱਤਰ ਪ੍ਰਦੇਸ਼ ਹਾਲ ਵਾਸੀ ਸ਼ੋਅਰੂਮ ਨੰਬਰ 99 ਸੋਹੀ ਟਾਵਰ ਰੋੜ ਬਲਟਾਣਾ ਆਪਣੇ ਭਰਾ ਅਜੇ ਕੁਮਾਰ ਅਤੇ ਹੋਰ ਸਾਥੀਆਂ ਨਾਲ ਜ਼ੀਰਕਪੁਰ-ਪੰਚਕੂਲਾ ਸੜਕ ’ਤੇ ਸਥਿਤ ਇੰਡੀਅਨ ਬੈਂਕ ਕੋਲ ਮੋਮੋਜ਼ ਦੀ ਰੇਹੜੀ ’ਤੇ ਮੋਮੋਜ਼ ਖਾਣ ਲਈ ਗਏ ਸੀ ਜਿੱਥੇ ਕੁਝ ਹੋਰ ਨੌਜਵਾਨ ਵੀ ਮੋਮੋਜ਼ ਖਾਣ ਲਈ ਆਏ ਹੋਏ ਸਨ। ਇਸੇ ਦੌਰਾਨ ਮੋਮੋਜ਼ ਖਾਣ ਨੂੰ ਲੈ ਕੇ ਵਿਜੇ ਅਤੇ ਅਜੇ ਦੀ ਦੂਜੀ ਧਿਰ ਨਾਲ ਲੜਾਈ ਹੋ ਗਈ ਜੋ ਬਾਅਦ ’ਚ ਹੱਥੋਪਾਈ ’ਚ ਬਦਲ ਗਈ ਜਿਸ ਤੋਂ ਬਾਅਦ ਦੂਜੀ ਧਿਰ ਦੇ ਬੰਦਿਆਂ ਵੱਲੋਂ ਆਏ ਹੋਰ ਸਾਥੀਆਂ ਨੂੰ ਬੁਲਾ ਕੇ ਵਿਜੇ ਅਤੇ ਅਜੇ ਦੀ ਕੁੱਟ+ਮਾਰ ਕਰਨੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਵਿਜੇ ਕੁਮਾਰ ਕੁਮਾਰ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਿਆ, ਜਿਸ ਨੂੰ ਪੰਚਕੂਲਾ ਸੈਕਟਰ 6 ਵਿਖੇ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ, ਜਿਥੇ ਦੇਰ ਰਾਤ ਕਰੀਬ ਸਾਢੇ 12 ਵਜੇ ਵਿਜੇ ਦੀ ਮੌ+ਤ ਹੋ ਗਈ। ਪੁਲਿਸ ਨੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

error: Content is protected !!