12 ਸਾਲ ਬਾਅਦ ਪਰਿਵਾਰ ਨਾਲ ਮੁੜ ਵਾਪਰੀ ਅਣਹੋਣੀ,  ਪਿਓ-ਧੀ ਦੀ ਹੋ ਗਈ ਮੌ+ਤ

12 ਸਾਲ ਬਾਅਦ ਪਰਿਵਾਰ ਨਾਲ ਮੁੜ ਵਾਪਰੀ ਅਣਹੋਣੀ,  ਪਿਓ-ਧੀ ਦੀ ਹੋ ਗਈ ਮੌ+ਤ


ਵੀਓਪੀ ਬਿਊਰੋ, ਮੋਗਾ : ਮੋਗਾ ਦੇ ਪਿੰਡ ਬੁੱਟਰ ਕਲਾ ’ਚ ਇਕ ਦਰਦਨਾਕ ਹਾਦਸਾ ਵਾਪਰਿਆ। ਇਸ ਹਾਦਸੇ ਵਿਚ ਪਿਓ-ਧੀ ਦੀ ਮੌ+ਤ ਹੋ ਗਈ ਜਦਕਿ ਇਕ ਨੌਜਵਾਨ ਗੰਭੀਰ ਜ਼ਖ਼ਮੀ ਹੋ ਗਿਆ।
ਜਾਣਕਾਰੀ ਮੁਤਾਬਕ ਮੋਗਾ ਦੇ ਪਿੰਡ ਬੁੱਟਰ ਕਲਾ ਵਿਚ ਮੰਗਲਵਾਰ ਦੀ ਸ਼ਾਮ ਇਕ ਤੇਜ਼ ਰਫ਼ਤਾਰ ਆਲਟੋ ਕਾਰ ਨੇ ਸੜਕ ਕਿਨਾਰੇ ਖੜ੍ਹੀ ਟ੍ਰੈਕਟਰ ਟਰਾਲੀ ’ਚ ਟੱਕਰ ਮਾਰ ਦਿੱਤੀ। ਕਾਰ ਵਿਚ ਸਵਾਰ ਪਿਓ ਤੇ ਧੀ ਦੀ ਮੌਕੇ ’ਤੇ ਹੀ ਮੌ+ਤ ਹੋ ਗਈ ਅਤੇ ਪੁੱਤਰ ਗੰਭੀਰ ਜ਼ਖ਼ਮੀ ਹੋ ਗਿਆ, ਜਿਸ ਨੂੰ ਇਲਾਜ ਲਈ ਮੋਗਾ ਦੇ ਨਿੱਜੀ ਹਸਪਤਾਲ ’ਚ ਭਰਤੀ ਕਰਵਾਇਆ ਗਿਆ।

ਇਸ ਹਾਦਸੇ ਦੀ ਸਾਰੀ ਘਟਨਾ ਵਰਕਸ਼ਾਪ ਦੇ ਬਾਹਰ ਲੱਗੇ ਸੀਸੀਟੀਵੀ ਵਿਚ ਕੈਦ ਹੋ ਗਈ। ਪਤਾ ਲੱਗਾ ਹੈ ਕਿ ਕਾਰ ਚਾਲਕ ਆਪਣੇ ਪਰਿਵਾਰ ਨਾਲ ਦਵਾਈ ਲੈਣ ਮੋਗਾ ਜਾ ਰਹੇ ਸੀ ਤਾਂ ਬੁੱਟਰ ਕਲਾਂ ਕੋਲ ਲਿੰਕ ਰੋਡ ’ਤੇ ਸੜਕ ਕਿਨਾਰੇ ਖੜ੍ਹੇ ਟ੍ਰੈਕਟਰ ਟਰਾਲੀ ‘ਚ ਕਾਰ ਟਕਰਾ ਗਈ ਜਿਸ ਵਿਚ ਮੇਹਰ ਸਿੰਘ (75) ਤੇ ਹਰਪ੍ਰੀਤ ਕੌਰ (45) ਦੀ ਮੌਕੇ ’ਤੇ ਮੌ+ਤ ਹੋ ਗਈ ਅਤੇ ਗੱਡੀ ਚਾਲਕ ਬੇਅੰਤ ਸਿੰਘ (24) ਜ਼ਖ਼ਮੀ ਹੋ ਗਿਆ ਜਿਸ ਨੂੰ ਮੋਗਾ ਦੇ ਇਕ ਨਿੱਜੀ ਹਸਪਤਾਲ ਵਿਚ ਇਲਾਜ ਲਈ ਭਰਤੀ ਕਰਵਾਇਆ ਗਿਆ।


ਪੁਲਿਸ ਥਾਣਾ ਬੱਧਨੀ ਕਲਾਂ ਦੇ ਜਾਂਚ ਅਧਿਕਾਰੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਮੇਹਰ ਸਿੰਘ ਆਪਣੀ ਧੀ ਅਤੇ ਆਪਣੇ ਧੋਹਤੇ ਨਾਲ ਮੋਗਾ ਆਪਣੇ ਲਈ ਦਵਾਈ ਲੈਣ ਜਾ ਰਹੇ ਸੀ ਤਾਂ ਰਸਤੇ ਵਿਚ ਪੈਂਦੇ ਪਿੰਡ ਬੁੱਟਰ ਕਲਾਂ ਲਿੰਕ ਰੋਡ ’ਤੇ ਇਨ੍ਹਾਂ ਦੀ ਗੱਡੀ ਦਾ ਸੰਤੁਲਨ ਵਿਗੜ ਗਿਆ ਅਤੇ ਸੜਕ ਦੇ ਕਿਨਾਰੇ ਖੜ੍ਹੀ ਟ੍ਰੈਕਟਰ ਟਰਾਲੀ ਨਾਲ ਟਕਰਾ ਗਈ। ਮ੍ਰਿਤਕਾਂ ਦੀਆਂ ਲਾ+ਸ਼ਾਂ ਨੂੰ ਮੋਗਾ ਦੇ ਸਿਵਲ ਹਸਪਤਾਲ ਵਿਚ ਪੋਸਟ ਮਾਰਟਮ ਲਈ ਰਖਵਾ ਦਿੱਤਾ ਗਿਆ। ਪਰਿਵਾਰ ਦੇ ਬਿਆਨਾਂ ’ਤੇ ਜੋ ਵੀ ਕਾਰਵਾਈ ਹੋਵੇਗੀ ਉਹ ਅਮਲ ਵਿਚ ਲਿਆਂ ਦੀ ਜਾਵੇਗੀ।
ਜ਼ਿਕਰਯੋਗ ਹੈ ਕਿ ਅੱਜ ਤੋਂ 12 ਵਰ੍ਹੇ ਪਹਿਲਾਂ ਸੜਕ ਹਾਦਸੇ ਵਿਚ ਮ੍ਰਿਤਕਾ ਦੇ ਪਤੀ ਮੋਹਣ ਸਿੰਘ ਦੀ ਮੌ+ਤ ਹੋ ਗਈ ਸੀ। ਮੋਹਣ ਸਿੰਘ ਮੋਹਣਾ ਧੂੜਕੋਟ ਰਣਸੀਂਹ ਆਪਣੇ ਸਮੇਂ ਦਾ ਪ੍ਰਸਿੱਧ ਕਬੱਡੀ ਖਿਡਾਰੀ ਸੀ ਅਤੇ ਉਹ ਬਠਿੰਡਾ ਦੇ ਪਿੰਡ ਮਲੂਕਾ ਵਿਖੇ ਕਬੱਡੀ ਟੂਰਨਾਮੈਂਟ ਵਿਚ ਭਾਗ ਲੈਣ ਜਾ ਰਿਹਾ ਸੀ ਜੋ ਦੀਨਾਂ ਸਾਹਿਬ ਪਿੰਡ ’ਚ ਸੜਕ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ। 12 ਸਾਲਾਂ ਬਾਅਦ ਮੁੜ ਇਸ ਪਰਿਵਾਰ ’ਤੇ ਵਾਪਰੀ ਅਣਹੋਣੀ ਕਾਰਨ ਪਿੰਡ ਧੂੜਕੋਟ ਰਣਸੀਂਹ ’ਚ ਸੋਗ ਦੀ ਲਹਿਰ ਦੌੜ ਗਈ।

error: Content is protected !!