ਧੀ ਨੂੰ ਸਹੁਰਾ ਪਰਿਵਾਰ ਕਰਦਾ ਸੀ ਤੰਗ, ਗੱਲਬਾਤ ਕਰਨ ਗਏ ਦੇ ਸਿਰ ਵਿਚ ਜਵਾਈ ਨੇ ਮਾਰਿਆ ਡੰਡਾ, ਘਰ ਆ ਕੇ ਮਜਬੂਰ ਹੋਏ ਪਿਤਾ ਨੇ ਨਿਗਲ ਲਿਆ ਜ਼ਹਿਰ

ਧੀ ਨੂੰ ਸਹੁਰਾ ਪਰਿਵਾਰ ਕਰਦਾ ਸੀ ਤੰਗ, ਗੱਲਬਾਤ ਕਰਨ ਗਏ ਦੇ ਸਿਰ ਵਿਚ ਜਵਾਈ ਨੇ ਮਾਰਿਆ ਡੰਡਾ, ਘਰ ਆ ਕੇ ਮਜਬੂਰ ਹੋਏ ਪਿਤਾ ਨੇ ਨਿਗਲ ਲਿਆ ਜ਼ਹਿਰ


ਵੀਓਪੀ ਬਿਊਰੋ, ਖਰੜ : ਧੀ ਦੇ ਸਹੁਰੇ ਪਰਿਵਾਰ ਤੋਂ ਤੰਗ ਆ ਕੇ ਇਕ ਮਜਬੂਰ ਹੋਏ ਪਿਤਾ ਨੇ ਜ਼ਹਿਰ ਨਿਗਲ ਕੇ ਖ਼ੁਦ+ਕੁਸ਼ੀ ਕਰ ਲਈ। ਮ੍ਰਿਤਕ ਦੀ ਪਛਾਣ ਨਜ਼ਦੀਕੀ ਪਿੰਡ ਪੀਰ ਸੁਹਾਣੇ ਦੇ ਵਸਨੀਕ ਦੀਦਾਰ ਸਿੰਘ ਵਜੋਂ ਹੋਈ ਹੈ। ਉਧਰ, ਪਰਿਵਾਰ ਵਲੋਂ ਡੀ. ਐੱਸ. ਪੀ. ਖਰੜ ਦੇ ਦਫ਼ਤਰ ਅੱਗੇ ਲਾਸ਼ ਰੱਖ ਕੇ ਧਰਨਾ ਦਿੱਤਾ ਗਿਆ ਅਤੇ ਜ਼ਿੰਮੇਵਾਰਾਂ ਦੀ ਗ੍ਰਿਫ਼+ਤਾਰੀ ਦੀ ਮੰਗ ਕੀਤੀ ਗਈ।

ਮ੍ਰਿਤਕ ਦੀ ਪਤਨੀ ਕੁਲਦੀਪ ਕੌਰ ਨੇ ਦੱਸਿਆ ਕਿ ਉਸ ਦੀ ਧੀ ਕਮਲਪ੍ਰੀਤ ਕੌਰ ਦਾ ਵਿਆਹ ਅਭਿਜੀਤ ਸਿੰਘ ਵਾਸੀ ਬੜੌਦੀ ਨਾਲ 2020 ‘ਚ ਹੋਇਆ ਸੀ ਪਰ ਉਸ ਨੂੰ ਉਸ ਦਾ ਪਤੀ, ਸਹੁਰਾ ਅਤੇ ਸੱਸ ਸ਼ੁਰੂ ਤੋਂ ਹੀ ਤੰਗ-ਪਰੇਸ਼ਾਨ ਕਰਦੇ ਸਨ। 16 ਨਵੰਬਰ ਨੂੰ ਵੀ ਅਭਿਜੀਤ ਸਿੰਘ ਨੇ ਉਨ੍ਹਾਂ ਨੂੰ ਫੋਨ ਕੀਤਾ ਕਿ ਉਹ ਧੀ ਨੂੰ ਆ ਕੇ ਲੈ ਜਾਣ, ਨਹੀਂ ਤਾਂ ਮੈਂ ਇਸ ਨੂੰ ਮਾਰ ਦੇਣਾ ਹੈ।
ਜਦੋਂ ਉਹ ਪਿੰਡ ਬੜੌਦੀ ਪਹੁੰਚੇ ਤਾਂ ਉਸ ਦਾ ਜਵਾਈ ਉਨ੍ਹਾਂ ਨਾਲ ਗਾਲ੍ਹੀ-ਗਲੋਚ ਕਰਨ ਲੱਗ ਪਿਆ ਅਤੇ ਉਸ ਦੇ ਸਿਰ ‘ਚ ਡੰਡਾ ਮਾਰਿਆ। ਉਸ ਨੂੰ ਸਿਵਲ ਹਸਪਤਾਲ ਕੁਰਾਲੀ ਦਾਖ਼ਲ ਕਰਵਾਇਆ ਗਿਆ, ਜਿਥੋਂ ਬੀਤੇ ਦਿਨ ਉਸ ਦੀ ਛੁੱਟੀ ਹੋਈ ਸੀ। ਜਦੋਂ ਉਹ ਪੀਰ ਸੁਹਾਣੇ ਆਏ ਤਾਂ ਦੀਦਾਰ ਸਿੰਘ ਉੱਥੇ ਨਹੀਂ ਸੀ। ਜਦੋਂ ਉਸ ਦੀ ਭਾਲ ਕੀਤੀ ਤਾਂ ਉਹ ਅਕਾਲਗੜ੍ਹ ਗੁਰਦੁਆਰੇ ਦੀ ਸਾਈਡ ’ਤੇ ਪਿਆ ਮਿਲਿਆ ਅਤੇ ਕਹਿਣ ਲੱਗਿਆ ਕਿ ਉਸ ਦੀ ਧੀ ਨੂੰ ਉਸ ਦਾ ਪਤੀ ਅਤੇ ਸੱਸ-ਸਹੁਰਾ ਤੰਗ-ਪਰੇਸ਼ਾਨ ਕਰਦੇ ਹਨ, ਇਸ ਲਈ ਉਸ ਨੇ ਕੋਈ ਜ਼ਹਿ+ਰੀਲੀ ਚੀਜ਼ ਖਾ ਲਈ। ਦੀਦਾਰ ਸਿੰਘ ਨੂੰ ਪਹਿਲਾਂ ਸਿਵਲ ਹਸਪਤਾਲ ਖਰੜ, ਫਿਰ ਸੈਕਟਰ-16 ਤੇ ਉਸ ਤੋਂ ਬਾਅਦ ਪੀ. ਜੀ. ਆਈ ਲਿਆਂਦਾ ਗਿਆ, ਜਿੱਥੇ ਉਸ ਦੀ ਸਵੇਰੇ ਮੌ+ਤ ਹੋ ਗਈ।


ਕੁਲਦੀਪ ਕੌਰ ਨੇ ਦੋਸ਼ ਲਾਇਆ ਹੈ ਕਿ ਮੇਰੇ ਪਤੀ ਨੇ ਜਵਾਈ ਅਤੇ ਉਸ ਦੇ ਪਰਿਵਾਰ ਤੋਂ ਤੰਗ ਹੋ ਕੇ ਇਹ ਕਦਮ ਚੁੱਕਿਆ ਹੈ ਕਿਉਂਕਿ ਉਹ ਧੀ ਤੋਂ ਦਾਜ ਦੀ ਮੰਗ ਕਰਦੇ ਸਨ। ਘੜੂੰਆਂ ਪੁਲਿਸ ਨੇ ਅਭਿਜੀਤ ਸਿੰਘ, ਉਸ ਦੇ ਪਿਤਾ ਰਣਜੀਤ ਸਿੰਘ ਅਤੇ ਮਾਤਾ ਗੁਰਜੀਤ ਕੌਰ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਪਰਿਵਾਰ ਨੇ ਲਾਸ਼ ਐਂਬੂਲੈਂਸ ਵਿਚ ਰੱਖ ਕੇ ਡੀ. ਐੱਸ. ਪੀ. ਦਫ਼ਤਰ ਦੇ ਬਾਹਰ ਧਰਨਾ ਦਿੱਤਾ। ਇਸੇ ਦੌਰਾਨ ਖਰੜ ਦੇ ਡੀ. ਐੱਸ. ਪੀ. ਕਰਨ ਸਿੰਘ ਨੇ ਕਿਹਾ ਕਿ ਸਾਡੇ ਵਲੋਂ ਮੁਲਜ਼ਮਾਂ ਨੂੰ ਫੜ੍ਨ ਲਈ 2-3 ਟੀਮਾਂ ਲਾਈਆਂ ਗਈਆਂ ਹਨ ਅਤੇ ਜਲਦੀ ਹੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਕਾਰਵਾਈ ਨੂੰ ਅਮਲ ਵਿਚ ਲਿਆਂਦਾ ਜਾ ਰਿਹਾ ਹੈ। ਕਿਸੇ ਨੂੰ ਬਖਸ਼ਿਆ ਨਹੀਂ ਜਾਵੇਗਾ।

error: Content is protected !!