ਦੋਸਤ ਦੀ ਭੈਣ ਨੂੰ ਪਰੇਸ਼ਾਨ ਕਰਨ ਵਾਲਿਆਂ ਨਾਲ ਭਿੜ ਗਿਆ ਨੌਜਵਾਨ, ਬਦਮਾਸ਼ਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਵਾਰ ਕਰ ਕੇ ਕਰ’ਤਾ ਕ+ਤ+ਲ

ਦੋਸਤ ਦੀ ਭੈਣ ਨੂੰ ਪਰੇਸ਼ਾਨ ਕਰਨ ਵਾਲਿਆਂ ਨਾਲ ਭਿੜ ਗਿਆ ਨੌਜਵਾਨ, ਬਦਮਾਸ਼ਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਵਾਰ ਕਰ ਕੇ ਕਰ’ਤਾ ਕ+ਤ+ਲ


ਵੀਓਪੀ ਬਿਊਰੋ, ਲੁਧਿਆਣਾ : ਦੋਸਤ ਦੀ ਭੈਣ ਨੂੰ ਪਰੇਸ਼ਾਨ ਕਰਨ ਵਾਲਿਆਂ ਨੂੰ ਰੋਕਣ ਗਏ ਦਾ ਬਦਮਾਸ਼ਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਕ+ਤ+ਲ ਕਰ ਦਿੱਤਾ। ਇਹ ਵਾਰਦਾਤ ਲੁਧਿਆਣਾ ਦੇ ਹੈਬੋਵਾਲ ਰਘਬੀਰ ਪਾਰਕ ਇਲਾਕੇ ਦੀ ਦੱਸੀ ਜਾ ਰਹੀ ਹੈ। ਮ੍ਰਿਤ+ਕ ਦੀ ਪਛਾਣ ਸਿਵਲ ਸਿਟੀ ਦੇ ਰਹਿਣ ਵਾਲੇ ਰਾਹੁਲ ਕੁਮਾਰ ਦੇ ਰੂਪ ਵਿਚ ਹੋਈ ਹੈ। ਹਮਲਾ ਕਰਨ ਵਾਲੇ ਨੌਜਵਾਨ ਰਾਹੁਲ ਦੇ ਦੋਸਤ ਦੀ ਭੈਣ ਨੂੰ ਕੁਝ ਸਮੇਂ ਤੋਂ ਪਰੇਸ਼ਾਨ ਕਰ ਰਹੇ ਸਨ। ਇਸ ਗੱਲ ਤੋਂ ਦੋਵਾਂ ਪੱਖਾਂ ਵਿਚ ਵਿਵਾਦ ਹੋਇਆ ਅਤੇ ਬਦਮਾਸ਼ਾਂ ਨੇ ਨੌਜਵਾਨ ਨੂੰ ਸਰੇਰਾਹ ਤੇਜ਼ਧਾਰ ਹਥਿਆਰਾਂ ਨਾਲ ਵਾਰ ਕਰ ਕੇ ਮੌ+ਤ ਦੇ ਘਾਟ ਉਤਾਰ ਦਿੱਤਾ।


ਜਾਣਕਾਰੀ ਮੁਤਾਬਕ ਜੱਸੀਆਂ ਰੋਡ ਰਘਬੀਰ ਪਾਰਕ ਦੇ ਨਜ਼ਦੀਕ ਰਾਹੁਲ ਦੇ ਦੋਸਤ ਦੀ ਭੈਣ ਨੂੰ ਕੁਝ ਸਮੇਂ ਤੋਂ ਨੌਜਵਾਨ ਪਰੇਸ਼ਾਨ ਕਰ ਰਹੇ ਸਨ। ਵਾਰਦਾਤ ਸਮੇਂ ਵੀ ਹਮਲਾਵਰ ਲੜਕੀ ਦਾ ਰਾਹ ਰੋਕਣ ਦੀ ਕੋਸ਼ਿਸ਼ ਕਰ ਰਹੇ ਸਨ। ਇਸੇ ਦੌਰਾਨ ਲੜਕੀ ਦਾ ਭਰਾ ਅਤੇ ਰਾਹੁਲ ਮੌਕੇ ’ਤੇ ਪੁੱਜ ਗਏ। ਜਦ ਉਨ੍ਹਾਂ ਨੇ ਲੜਕੀ ਨੂੰ ਤੰਗ ਕਰਨ ਵਾਲੇ ਨੌਜਵਾਨਾਂ ਦਾ ਵਿਰੋਧ ਕੀਤਾ ਤਾਂ ਹਥਿਆਰਾਂ ਨਾਲ ਲੈਸ ਬਦ+ਮਾਸ਼ਾਂ ਨੇ ਉਨ੍ਹਾਂ ’ਤੇ ਹਮਲਾ ਕਰ ਦਿੱਤਾ। ਹਮਲੇ ਵਿਚ ਰਾਹੁਲ ਅਤੇ ਉਸ ਦਾ ਦੋਸਤ ਗੰਭੀਰ ਰੂਪ ’ਚ ਫੱਟੜ ਹੋ ਗਏ, ਜਿਨ੍ਹਾਂ ਨੂੰ ਰਾਹਗੀਰਾਂ ਦੀ ਮਦਦ ਨਾਲ ਦਯਾਨੰਦ ਹਸਪਤਾਲ ਲਿਆਂਦਾ ਗਿਆ। ਹਸਪਤਾਲ ਪੁੱਜਣ ’ਤੇ ਡਾਕਟਰਾਂ ਨੇ ਰਾਹੁਲ ਨੂੰ ਮ੍ਰਿਤ+ਕ ਐਲਾਨ ਦਿੱਤਾ।


ਵਾਰਦਾਤ ਅੰਜਾਮ ਦੇਣ ਮਗਰੋਂ ਕਾ+ਤਲ ਬੁਲਟ ਮੋਟਰਸਾਈਕਲ ’ਤੇ ਫਰਾਰ ਹੋ ਗਏ। ਉਕਤ ਵਾਰਦਾਤ ਦੀ ਜਾਣਕਾਰੀ ਮਿਲਣ ਮਗਰੋਂ ਥਾਣਾ ਹੈਬੋਵਾਲ ਮੁਖੀ ਤੋਂ ਇਲਾਵਾ ਏਸੀਪੀ ਮਨਦੀਪ ਸਿੰਘ ਅਤੇ ਏਸੀਪੀ ਵੈਬਵ ਸਹਿਗਲ ਮੌਕੇ ’ਤੇ ਪੁੱਜੇ ਅਤੇ ਵਾਰਦਾਤ ਦੀ ਪੜਤਾਲ ਸ਼ੁਰੂ ਕਰ ਦਿੱਤੀ।ਪੁਲਿਸ ਅਧਿਕਾਰੀਆਂ ਮੁਤਾਬਕ ਹਮਲੇ ਦੇ ਅਸਲ ਕਾਰਨਾਂ ਤੇ ਹਮਲਾਵਰਾਂ ਦੀ ਸ਼ਨਾਖਤ ਲਈ ਪੁਲਿਸ ਵੱਲੋਂ ਤਫਤੀਸ਼ ਕੀਤੀ ਜਾ ਰਹੀ ਹੈ।
ਤੇਜ਼ਧਾਰ ਹਥਿਆਰਾਂ ਨਾਲ ਲੈਸ ਹੋ ਕੇ ਆਏ ਬਦਮਾਸ਼ਾਂ ਵੱਲੋਂ ਅੰਜਾਮ ਦਿੱਤੀ ਗਈ ਵਾਰਦਾਤ ਸੜਕ ਕਿਨਾਰੇ ਲੱਗੇ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ। ਫੁਟੇਜ ਵਿਚ ਹਮਲਾਵਰ ਦੋਨੋਂ ਬਦਮਾਸ਼ ਬੁਲਟ ਮੋਟਰਸਾਈਕਲ ’ਤੇ ਸਵਾਰ ਭੱਜਦੇ ਨਜ਼ਰ ਆਏ। ਮੌਕੇ ’ਤੇ ਹਾਜ਼ਰ ਪੀੜਤ ਲੜਕੀ ਮੁਤਾਬਕ ਬੁਲਟ ਮੋਟਰਸਾਈਕਲ ’ਤੇ ਪਿੱਛੇ ਬੈਠੇ ਹਮਲਾਵਰ ਦਾ ਨਾਂ ਦਾਨਿਸ਼ ਹੈ, ਜਿਸ ਨੇ ਰਾਹੁਲ ਅਤੇ ਉਸ ਦੇ ਭਰਾ ਉੱਪਰ ਤਾਬੜਤੋੜ ਵਾਰ ਕੀਤੇ ਸਨ। ਪੁਲਿਸ ਨੇ ਦਾਅਵਾ ਕੀਤਾ ਹੈ ਕਿ ਮੁਲਜ਼ਮਾਂ ਨੂੰ ਜਲਦ ਕਾਬੂ ਕਰ ਲਿਆ ਜਾਵੇਗਾ।

error: Content is protected !!