ਬੱਸ ਨੇ ਕੁਚਲੇ ਦੋ ਬਾਈਕ ਸਵਾਰ, ਦੋਵਾਂ ਦੀ ਮੌਕੇ ਉਤੇ ਮੌ+ਤ, ਮੋਹਿਤ ਸੀ ਦੋ ਭੈਣਾਂ ਦਾ ਇਕਲੌਤਾ ਭਰਾ, ਮਾਤਾ-ਪਿਤਾ ਦੀ ਵੀ ਹਾਦਸੇ ਵਿਚ ਹੋ ਚੁੱਕੀ ਹੈ ਮੌ+ਤ

ਬੱਸ ਨੇ ਕੁਚਲੇ ਦੋ ਬਾਈਕ ਸਵਾਰ, ਦੋਵਾਂ ਦੀ ਮੌਕੇ ਉਤੇ ਮੌ+ਤ, ਮੋਹਿਤ ਸੀ ਦੋ ਭੈਣਾਂ ਦਾ ਇਕਲੌਤਾ ਭਰਾ, ਮਾਤਾ-ਪਿਤਾ ਦੀ ਵੀ ਹਾਦਸੇ ਵਿਚ ਹੋ ਚੁੱਕੀ ਹੈ ਮੌ+ਤ


ਵੀਓਪੀ ਬਿਊਰੋ, ਮੁਕੇਰੀਆਂ : ਜਲੰਧਰ-ਪਠਾਨਕੋਟ ਰਾਜ ਮਾਰਗ ’ਤੇ ਵਾਪਰੇ ਇਕ ਹਾਦਸੇ ਨੇ ਦੋ ਘਰਾਂ ਦੇ ਚਿਰਾਗ ਬੁਝਾ ਦਿੱਤੇ। ਇਕ ਤਾਂ ਦੋ ਭੈਣਾਂ ਦਾ ਇਕਲੌਤਾ ਭਰਾ ਸੀ। ਇਹ ਹਾਦਸਾ ਪੇਪਰ ਮਿੱਲ ਮੁਕੇਰੀਆਂ ਨੇੜੇ ਬੁੱਧਵਾਰ ਦੇਰ ਰਾਤ ਲਗਪਗ ਸਵਾ 11 ਵਜੇ ਵਾਪਰਿਆ। ਕੱਟੜਾ ਤੋਂ ਦਿੱਲੀ ਜਾ ਰਹੀ ਬੱਸ ਦੀ ਲਪੇਟ ਵਿਚ ਆਉਣ ਕਾਰਨ ਮੋਟਰਸਾਈਕਲ ਸਵਾਰ ਦੋ ਦੋਸਤਾਂ ਦੀ ਮੌ+ਤ ਹੋ ਗਈ। ਬੱਸ ਚਾਲਕ ਦੇਰ ਰਾਤ ਹੋਣ ਕਾਰਨ ਹਾਦਸੇ ਵਾਲੀ ਜਗ੍ਹਾ ਤੋਂ ਬੱਸ ਲੈ ਕੇ ਫ਼ਰਾਰ ਹੋ ਗਿਆ। ਇਸ ਤੋਂ ਬਾਅਦ ਹਰਕਤ ਵਿਚ ਆਈ ਪੁਲਿਸ ਨੇ ਬੱਸ ਚਾਲਕ ਨੂੰ ਜਲੰਧਰ ਜਾਣ ਦੀ ਬਜਾਏ ਹੁਸ਼ਿਆਰਪੁਰ ਦੇ ਰਸਤੇ ਭੱਜ ਜਾਣ ਦੀ ਫਿਰਾਕ ’ਚ ਹੁਸ਼ਿਆਰਪੁਰ-ਟਾਂਡਾ ਚੌਕ ’ਤੇ ਗ੍ਰਿਫ਼+ਤਾਰ ਕਰ ਲਿਆ। ਉਥੇ ਮੁਕੇਰੀਆਂ ਪੁਲਿਸ ਨੇ ਦੋਵਾਂ ਮ੍ਰਿਤਕ ਦੋਸਤਾਂ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ’ਤੇ ਬੱਸ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


ਏਐੱਸਆਈ ਸੁਖਦੇਵ ਸਿੰਘ ਨੇ ਦੱਸਿਆ ਇਕ ਬੁੱਧਵਾਰ ਦੇਰ ਰਾਤ ਲਗਪਗ ਸਵਾ 11 ਵਜੇ ਹਾਦਸੇ ਦਾ ਸ਼ਿਕਾਰ ਮੋਹਿਤ (26) ਵਾਸੀ ਮੁਸਾਹਿਬਪੁਰ ਥਾਣਾ ਮੁਕੇਰੀਆਂ ਜੋ ਪੇਪਰ ਮਿੱਲ ਦੇ ਨਜ਼ਦੀਕ ਕਿਸੇ ਟਰਾਂਸਪੋਰਟ ’ਚ ਅਕਾਊਂਟੈਂਟ ਸੀ। ਬੁੱਧਵਾਰ ਦੇਰ ਰਾਤ ਆਪਣਾ ਕੰਮ ਸਮਾਪਤ ਕਰ ਕੇ ਆਪਣੇ ਦੋਸਤ ਸੂਰਜ (22) ਵਾਸੀ ਵਾਰਡ ਨੰ. 11, ਨਹਿਰ ਕਾਲੋਨੀ ਮੁਕੇਰੀਆਂ ਨਾਲ ਘਰੋਂ ਨਿਕਲੇ ਸਨ। ਰਸਤੇ ਵਿਚ ਪੇਪਰ ਮਿੱਲ ਨੇੜੇ ਪੁੱਜਣ ’ਤੇ ਪਠਾਨਕੋਟ ਸਾਈਡ ਤੋਂ ਆ ਰਹੀ ਹਰਿਆਣਾ ਨੰਬਰ ਬੱਸ ਦੀ ਲਪੇਟ ਵਿਚ ਆਉਣ ਨਾਲ ਦੋਵਾਂ ਦੋਸਤਾਂ ਦੀ ਮੌਕੇ ’ਤੇ ਹੀ ਮੌ+ਤ ਹੋ ਗਈ।

ਉਸ ਤੋਂ ਬਾਅਦ ਮੌਕੇ ’ਤੇ ਮੌਜੂਦ ਰਾਹਗੀਰਾਂ ਨੇ ਮ੍ਰਿਤ+ਕਾਂ ਦੇ ਪਰਿਵਾਰਕ ਮੈਂਬਰਾਂ ਤੇ ਪੁਲਿਸ ਨੂੰ ਸੂਚਿਤ ਕੀਤਾ। ਬੱਸ ਚਾਲਕ ਹਾਦਸੇ ਤੋਂ ਬਾਅਦ ਫ਼ਰਾਰ ਹੋ ਗਿਆ। ਉਸ ਨੂੰ ਫ਼ਰਾਰ ਹੁੰਦਾ ਦੇਖ ਇਕ ਕਾਰ ਵਾਲੇ ਨੇ ਬੱਸ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ। ਬੱਸ ਚਾਲਕ ਜਲੰਧਰ ਜਾਣ ਦੀ ਬਜਾਏ ਹੁਸ਼ਿਆਰਪੁਰ ਵੱਲ ਚੱਲ ਪਿਆ ਤਾਂ ਕਾਰ ਚਾਲਕ ਨੇ ਵੀ ਬੱਸ ਦਾ ਪਿੱਛਾ ਜਾਰੀ ਰੱਖਿਆ। ਜਦੋਂ ਬੱਸ ਹੁਸ਼ਿਆਰਪੁਰ ਪੁੱਜੀ ਤਾਂ ਬੱਸ ਨੂੰ ਰੋਕ ਕੇ ਪੁਲਿਸ ਨੂੰ ਸੂਚਿਤ ਕੀਤਾ ਅਤੇ ਬੱਸ ਚਾਲਕ ਨੂੰ ਪੁਲਿਸ ਹਵਾਲੇ ਕਰ ਦਿੱਤਾ।
ਇਸ ਸਬੰਧੀ ਮ੍ਰਿ+ਤਕ ਮੋਹਿਤ ਦੇ ਚਾਚਾ ਪ੍ਰਮੋਦ ਕੁਮਾਰ ਨੇ ਕਿਹਾ ਕਿ ਮੋਹਿਤ ਦੋ ਭੈਣਾਂ ਦਾ ਇਕਲੌਤਾ ਭਰਾ ਸੀ ਅਤੇ ਉਨ੍ਹਾਂ ਦੇ ਮਾਤਾ ਪਿਤਾ ਦੀ 15 ਸਾਲ ਪਹਿਲਾਂ ਮੌ+ਤ ਹੋ ਗਈ ਸੀ। ਪ੍ਰਮੋਦ ਉਨ੍ਹਾਂ ਕੋਲ ਹੀ ਰਹਿ ਰਿਹਾ ਸੀ। ਉਥੇ ਦੂਜੇ ਪਾਸੇ ਮ੍ਰਿਤ+ਕ ਸੂਰਜ ਦੇ ਭਰਾ ਨਰੇਸ਼ ਨੇ ਦੱਸਿਆ ਕਿ ਉਸ ਦੇ ਭਰਾ ਨੇ ਵਿਦੇਸ਼ ’ਚ ਪੜ੍ਹਾਈ ਕਰਨ ਲਈ ਜਾਣਾ ਸੀ। ਪੁਲਿਸ ਨੇ ਮੁਲਜ਼ਮ ਬੱਸ ਚਾਲਕ ਨੂੰ ਗ੍ਰਿਫ਼ਤਾਰ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

error: Content is protected !!