ਯੂਕ੍ਰੇਨ ਫੋਰਸਾਂ ਦੀ ਗੋ+ਲ਼ੀਬਾਰੀ ਵਿਚ ਮਸ਼ਹੂਰ ਅਦਾਕਾਰਾ ਦੀ ਹੋਈ ਮੌ+ਤ

ਯੂਕ੍ਰੇਨ ਫੋਰਸਾਂ ਦੀ ਗੋ+ਲ਼ੀਬਾਰੀ ਵਿਚ ਮਸ਼ਹੂਰ ਅਦਾਕਾਰਾ ਦੀ ਹੋਈ ਮੌ+ਤ


ਵੀਓਪੀ ਬਿਊਰੋ, ਇੰਟਰਨੈਸ਼ਨਲ-ਯੂਕ੍ਰੇਨੀ ਹਥਿ+ਆਰਬੰਦ ਫੋਰਸਾਂ ਦੀ ਗੋ+ਲੀਬਾਰੀ ’ਚ ਰੂਸੀ ਅਦਾਕਾਰਾ ਪੋਲੀਨਾ ਮੇਨਸ਼ਿਖ ਦੀ ਮੌ+ਤ ਹੋ ਗਈ। ਇਹ ਗੋ+ਲ਼ੀਬਾਰੀ ਡੋਨੇਟਸਕ ਦੇ ਸਟਾਰੋਬਿਸ਼ੇਵਸਕੀ ਜ਼ਿਲੇ ਦੇ ਕੁਮਾਚੋਵੋ ਪਿੰਡ ’ਚ 19 ਨਵੰਬਰ ਨੂੰ ਹੋਈ ਸੀ।


ਰਿਪੋਰਟ ਅਨੁਸਾਰ, ਹਮਲੇ ਦੇ ਸਮੇਂ ਮੇਨਸ਼ਿਖ ਕੁਮਾਚੋਵੋ ਪਿੰਡ ’ਚ ਫੌਜੀਆਂ ਲਈ ਇਕ ਸਵੈ-ਸੇਵੀ ਸੰਗੀਤ ਸਮਾਰੋਹ ਕਰ ਰਹੀ ਸੀ। ਵੀਡੀਓ ’ਚ ਉਹ ਦਰਸ਼ਕਾਂ ਦੇ ਸਾਹਮਣੇ ਗਾਉਂਦੀ ਹੋਈ ਨਜ਼ਰ ਆ ਰਹੀ ਹੈ। ਪੋਲੀਨਾ ਮੇਨਸ਼ਿਖ ਇਕ ਕੋਰੀਓਗ੍ਰਾਫਰ, ਨਾਟਕਕਾਰ ਅਤੇ ਐਥਨਿਕ ਡਾਂਸ ਥਿਏਟਰ ‘ਨੇਜ਼ੇਨ’ਅਤੇ ਸਟੂਡੀਓ ਥਿਏਟਰ ‘ਲੇਜ ਆਰਟਿਸਟ’ਦੀ ਨਿਰਦੇਸ਼ਕ ਸੀ।


ਬੁੱਧਵਾਰ ਨੂੰ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਕਿਹਾ ਕਿ ਮਾਸਕੋ ਨੇ ਕਦੇ ਵੀ ਕੀਵ ਨਾਲ ਸ਼ਾਂਤੀ ਵਾਰਤਾ ਤੋਂ ਇਨਕਾਰ ਨਹੀਂ ਕੀਤਾ ਅਤੇ ਵਾਰਤਾ ਪ੍ਰਕਿਰਿਆ ਤੋਂ ਬਾਹਰ ਕੱਢਣ ਲਈ ਯੂਕ੍ਰੇਨ ਨੂੰ ਜ਼ਿੰਮੇਵਾਰ ਠਹਿਰਾਇਆ। ਉਨ੍ਹਾਂ ਨੇ ਫੌਜੀ ਕਾਰਵਾਈ ਨੂੰ ਲੋਕਾਂ ਲਈ ਦੁਖਾਂਤ ਦੱਸਿਆ ਅਤੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਦੁਨੀਆ ਨੂੰ ਇਸ ਬਾਰੇ ਸੋਚਣਾ ਚਾਹੀਦਾ ਹੈ ਕਿ ਇਸ ਦੁਖਾਂਤ ਨੂੰ ਕਿਵੇਂ ਰੋਕਿਆ ਜਾਵੇ।

error: Content is protected !!