Skip to content
Thursday, December 19, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2023
November
24
ਸਰਕਾਰੀ ਹਸਪਤਾਲ ਦੇ ਡਾਕਟਰਾਂ ਦਾ ਕਾਰਾ, ਦਾਖਲ ਲਾਵਾਰਿਸ ਮਰੀਜ਼ਾਂ ਨੂੰ ਸੁਟਵਾਇਆ ਸੁੰਨੀ ਥਾਂ ਉਤੇ, ਇਕ ਦੀ ਹੋ ਗਈ ਮੌ+ਤ
Latest News
Punjab
ਸਰਕਾਰੀ ਹਸਪਤਾਲ ਦੇ ਡਾਕਟਰਾਂ ਦਾ ਕਾਰਾ, ਦਾਖਲ ਲਾਵਾਰਿਸ ਮਰੀਜ਼ਾਂ ਨੂੰ ਸੁਟਵਾਇਆ ਸੁੰਨੀ ਥਾਂ ਉਤੇ, ਇਕ ਦੀ ਹੋ ਗਈ ਮੌ+ਤ
November 24, 2023
Voice of Punjab
ਸਰਕਾਰੀ ਹਸਪਤਾਲ ਦੇ ਡਾਕਟਰਾਂ ਦਾ ਕਾਰਾ, ਦਾਖਲ ਲਾਵਾਰਿਸ ਮਰੀਜ਼ਾਂ ਨੂੰ ਸੁਟਵਾਇਆ ਸੁੰਨੀ ਥਾਂ ਉਤੇ, ਇਕ ਦੀ ਹੋ ਗਈ ਮੌ+ਤ
ਵੀਓਪੀ ਬਿਊਰੋ, ਮਾਨਸਾ : ਮਾਨਸਾ ਦੇ ਸਰਕਾਰੀ ਹਸਪਤਾਲ ਵਿਚ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਦਾਖ਼ਲ ਦੋ ਲਾਵਾਰਿਸ ਮਰੀਜ਼ਾਂ ਨੂੰ ਡਾਕਟਰਾਂ ਦੇ ਕਹਿਣ ’ਤੇ ਐਂਬੂਲੈਂਸ ਡਰਾਈਵਰ ਨੇ ਦੂਰ-ਦੁਰਾਡੇ ਸੁੱਟ ਆਉਂਦਾ ਜਿੱਥੇ ਇੱਕ ਮਰੀਜ਼ ਦੀ ਮੌ+ਤ ਹੋ ਗਈ ਹੈ, ਜਦੋਂਕਿ ਦੂਸਰੇ ਮਰੀਜ਼ ਨੂੰ ਸਮਾਜ ਸੇਵੀਆਂ ਨੇ ਮਾਨਸਾ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਹੈ।
ਸਮਾਜ ਸੇਵੀ ਨਿਰਭੈ ਸਿੰਘ ਉਰਫ਼ ਬੱਬੀ ਨੇ ਦੱਸਿਆ ਕਿ ਇਸ ਸਬੰਧੀ ਹਾਲੇ ਤੱਕ ਪ੍ਰਸ਼ਾਸਨ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ, ਜਦਕਿ ਇਹ ਬਹੁਤ ਵੱਡਾ ਮਾਮਲਾ ਹੈ। ਮਰੀਜ਼ਾਂ ਨੂੰ ਲਾਵਾਰਿਸ ਥਾਂ ’ਤੇ ਸੁੱਟਣ ਵਾਲੇ ਐਂਬੂਲੈਂਸ ਡਰਾਈਵਰ ਨੇ ਡਾਕਟਰਾਂ ਦਾ ਨਾਮ ਲੈਂਦੇ ਹੋਏ ਉਸ ਨੂੰ ਪੈਸੇ ਦੇ ਕੇ ਮਰੀਜ਼ਾਂ ਨੂੰ ਸੁੱਟਣ ਦੀ ਗੱਲ ਕਹੀ ਹੈ।
ਇਸ ਮਾਮਲੇ ਸਬੰਧੀ ਐੱਸਐੱਮਓ ਨੇ ਦੱਸਿਆ ਕਿ ਸਿਵਲ ਸਰਜਨ ਮਾਨਸਾ ਨੂੰ ਜਾਣੂ ਕਰਵਾ ਦਿੱਤਾ ਗਿਆ ਹੈ ਤੇ ਇਸ ਸਬੰਧੀ ਜਾਂਚ ਕਮੇਟੀ ਦਾ ਗਠਨ ਕੀਤਾ ਗਿਆ ਹੈ। ਸਿਵਲ ਸਰਜਨ ਮਾਨਸਾ ਡਾ. ਰਣਜੀਤ ਰਾਏ ਨੇ ਦੱਸਿਆ ਕਿ ਜਾਂਚ ਲਈ ਟੀਮ ਗਠਿਤ ਕਰ ਦਿੱਤੀ ਗਈ ਹੈ। ਟੀਮ ਦੀ ਰਿਪੋਰਟ ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਜੇਕਰ ਕਿਸੇ ਦੀ ਕੁਤਾਹੀ ਸਾਹਮਣੇ ਆਉਂਦੀ ਹੈ ਤਾਂ ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਐਡਵੋਕੇਟ ਲਖਵਿੰਦਰ ਲਖਣਪਾਲ ਨੇ ਕਿਹਾ ਕਿ ਮਰੀਜ਼ਾਂ ਨੂੰ ਬਾਹਰ ਸੁੱਟਣਾ ਮੰਦਭਾਗੀ ਗੱਲ ਹੈ। ਇਸ ਘਟਨਾ ਨੇ ਡਾਕਟਰੀ ਪੇਸ਼ੇ ਨੂੰ ਸ਼ਰਮਸਾਰ ਕੀਤਾ ਹੈ।
Post navigation
ਗਾਰਡੀਅਨ ਹਸਪਤਾਲ ਦੇ ਮਾਲਕ ਡਾ. ਸੰਜੀਵ ਗੋਇਲ ਨੂੰ ਸਦਮਾ, ਮਾਤਾ ਰਜਨੀ ਗੋਇਲ ਦਾ ਦੇਹਾਂਤ, ਅੰਤਿਮ ਕਿਰਿਆ 25 ਨਵੰਬਰ (ਸ਼ਨੀਵਾਰ) ਨੂੰ
ਬੱਸ ਨੇ ਕੁਚਲੇ ਦੋ ਬਾਈਕ ਸਵਾਰ, ਦੋਵਾਂ ਦੀ ਮੌਕੇ ਉਤੇ ਮੌ+ਤ, ਮੋਹਿਤ ਸੀ ਦੋ ਭੈਣਾਂ ਦਾ ਇਕਲੌਤਾ ਭਰਾ, ਮਾਤਾ-ਪਿਤਾ ਦੀ ਵੀ ਹਾਦਸੇ ਵਿਚ ਹੋ ਚੁੱਕੀ ਹੈ ਮੌ+ਤ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us