ਘਰ ਬਿਨਾਂ ਦੱਸੇ ਫਰਲੋ ਨਹੀਂ ਮਾਰ ਸਕਣਗੇ ਸਰਕਾਰੀ ਸਕੂਲਾਂ ਦੇ ਵਿਦਿਆਰਥੀ! ਸਰਕਾਰ ਕਰਨ ਜਾ ਰਹੀ ਇਹ ਕੰਮ

ਘਰ ਬਿਨਾਂ ਦੱਸੇ ਫਰਲੋ ਨਹੀਂ ਮਾਰ ਸਕਣਗੇ ਸਰਕਾਰੀ ਸਕੂਲਾਂ ਦੇ ਵਿਦਿਆਰਥੀ! ਸਰਕਾਰ ਕਰਨ ਜਾ ਰਹੀ ਇਹ ਕੰਮ


ਵੀਓਪੀ ਬਿਊਰੋ, ਚੰਡੀਗੜ੍ਹ-ਪੰਜਾਬ ਸਰਕਾਰ ਸਰਕਾਰੀ ਸਕੂਲਾਂ ਵਿਚ ਇਕ ਹੋਰ ਵੱਡਾ ਫੇਰਬਦਲ ਕਰਨ ਜਾ ਰਹੀ ਹੈ। ਸਰਕਾਰੀ ਸਕੂਲਾਂ ਵਿਚ ਹਾਜ਼ਰੀ ਹੁਣ ਆਨਲਾਈਨ ਲੱਗਿਆ ਕਰੇਗੀ। ਬਹੁਤ ਜਲਦ ਪੰਜਾਬ ਦੇ ਸਾਰੇ 19000+ ਸਰਕਾਰੀ ਸਕੂਲਾਂ ਵਿੱਚ ਆਨਲਾਈਨ ਹਾਜ਼ਰੀ ਸ਼ੁਰੂ ਕਰ ਦਿੱਤੀ ਜਾਵੇਗੀ।

ਉਧਰ, ਹੁਣ ਬੱਚੇ ਘਰ ਬਿਨਾਂ ਦੱਸੇ ਸਕੂਲੋਂ ਫਰਲੋ ਨਹੀਂ ਮਾਰ ਸਕਣਗੇ। ਕਿਉਂਕਿ ਜਦੋਂ ਵੀ ਉਨ੍ਹਾਂ ਦਾ ਬੱਚਾ ਸਕੂਲ ਤੋਂ ਗੈਰਹਾਜ਼ਰ ਹੁੰਦਾ ਹੈ ਤਾਂ ਮਾਪਿਆਂ ਨੂੰ SMS Alert ਪ੍ਰਾਪਤ ਹੋਣਗੇ । ਇਹ ਜਾਣਕਾਰੀ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਟਵੀਟ ਕਰ ਕੇ ਦਿੱਤੀ ਹੈ। ਉਨ੍ਹਾਂ ਨੇ ਟਵੀਟ ਕਰਦੇ ਹੋਏ ਲਿਖਿਆ ਹੈ-‘ਸਾਡੇ ਮਾਣਯੋਗ ਮੁੱਖ ਮੰਤਰੀ ਜੀ ਦੀ ਅਗਵਾਈ ਹੇਠ ਜਲਦੀ ਹੀ ਪੰਜਾਬ ਸਿੱਖਿਆ ਕ੍ਰਾਂਤੀ ਵਿੱਚ ਇੱਕ ਹੋਰ ਮੀਲ ਪੱਥਰ ਹਾਸਲ ਹੋਵੇਗਾ। ਬਹੁਤ ਜਲਦ ਪੰਜਾਬ ਦੇ ਸਾਰੇ 19000+ ਸਰਕਾਰੀ ਸਕੂਲਾਂ ਵਿੱਚ ਔਨਲਾਈਨ ਹਾਜ਼ਰੀ ਸ਼ੁਰੂ ਕਰ ਦਿੱਤੀ ਜਾਵੇਗੀ। ਮਾਪਿਆਂ ਨੂੰ SMS Alert ਪ੍ਰਾਪਤ ਹੋਣਗੇ ਜਦੋਂ ਵੀ ਉਹਨਾਂ ਦਾ ਬੱਚਾ ਸਕੂਲ ਤੋਂ ਗੈਰਹਾਜ਼ਰ ਹੁੰਦਾ ਹੈ।’

error: Content is protected !!