ਗਾਰਡੀਅਨ ਹਸਪਤਾਲ ਦੇ ਮਾਲਕ ਡਾ. ਸੰਜੀਵ ਗੋਇਲ ਨੂੰ ਸਦਮਾ, ਮਾਤਾ ਰਜਨੀ ਗੋਇਲ ਦਾ ਦੇਹਾਂਤ, ਅੰਤਿਮ ਕਿਰਿਆ 25 ਨਵੰਬਰ (ਸ਼ਨੀਵਾਰ) ਨੂੰ 

ਗਾਰਡੀਅਨ ਹਸਪਤਾਲ ਦੇ ਮਾਲਕ ਡਾ. ਸੰਜੀਵ ਗੋਇਲ ਨੂੰ ਸਦਮਾ, ਮਾਤਾ ਰਜਨੀ ਗੋਇਲ ਦਾ ਦੇਹਾਂਤ, ਅੰਤਿਮ ਕਿਰਿਆ 25 ਨਵੰਬਰ (ਸ਼ਨੀਵਾਰ) ਨੂੰ

ਜਲੰਧਰ (ਵੀਓਪੀ ਬਿਊਰੋ) ਜਲੰਧਰ ਸਥਿਤ ਹੱਡੀਆਂ ਦੇ ਮਸ਼ਹੂਰ ਗਾਰਡੀਅਨ ਹਸਪਤਾਲ ਦੇ ਮਾਲਕ ਡਾਕਟਰ ਸੰਜੀਵ ਗੋਇਲ ਅਤੇ ਪਰਿਵਾਰ ਨੂੰ ਉਸ ਸਮੇਂ ਭਾਰੀ ਸਦਮਾ ਲੱਗਾ ਜਦ ਉਨ੍ਹਾਂ ਦੀ ਮਾਤਾ ਰਜਨੀ ਗੋਇਲ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਕੇ ਪ੍ਰਮਾਤਮਾ ਦੇ ਚਰਨਾਂ ਵਿੱਚ ਜਾ ਬਿਰਾਜੇ।

 

18 ਨਵੰਬਰ ਨੂੰ ਡਾ. ਸੰਜੀਵ ਗੋਇਲ ਦੀ ਮਾਤਾ ਰਜਨੀ ਗੋਇਲ ਦਾ ਦੇਹਾਂਤ ਹੋ ਗਿਆ। ਇਸ ਦੁਖ ਦੀ ਘੜੀ ਵਿੱਚ ਹਰ ਕੋਈ ਉਨ੍ਹਾਂ ਨਾ ਦੁੱਖ ਸਾਂਝਾ ਕਰ ਰਿਹਾ ਹੈ। ਡਾ. ਸੰਜੀਵ ਗੋਇਲ ਅਤੇ ਸਮੂਹ ਪਰਿਵਾਰ ਆਪਣੀ ਮਾਤਾ ਜੀ ਦੇ ਦੇਹਾਂਤ ਦੇ ਡੂੰਘੇ ਸੋਗ ਵਿੱਚ ਹੈ। ਮਾਤਾ ਜੀ ਦੀਆਂ ਸਿੱਖਿਆਵਾਂ ‘ਤੇ ਚੱਲ ਕੇ ਹੀ ਗੋਇਲ ਪਰਿਵਾਰ ਲੋਕਾਂ ਦੀ ਸੇਵਾ ਕਰ ਰਿਹਾ ਹੈ।

 

ਗੋਇਲ ਪਰਿਵਾਰ ਸਵ. ਮਾਤਾ ਰਜਨੀ ਗੋਇਲ ਜੀ ਦੀ ਅੰਤਿਮ ਕਿਰਿਆ 25 ਨਵੰਬਰ ਨੂੰ ਦਿਨ ਸ਼ਨੀਵਾਰ ਗੀਤਾ ਮੰਦਿਰ, ਮਾਡਲ ਟਾਊਨ ਜਲੰਧਰ ਵਿਖੇ ਦੁਪਹਿਰ 2 ਵਜੇ ਤੋਂ 3 ਵਜੇ ਦੇ ਵਿਚਕਾਰ ਹੋਵੇਗੀ। ਦੁੱਖ ਦੀ ਇਸ ਘੜੀ ਵਿੱਚ ਪ੍ਰਮਾਤਮਾ ਡਾ. ਸੰਜੀਵ ਗੋਇਲ ਤੇ ਸਮੂਹ ਗੋਇਲ ਪਰਿਵਾਰ ਨੂੰ ਰੱਬ ਦਾ ਭਾਣਾ ਮੰਨਣ ਦਾ ਬਲ ਬਖਸ਼ਣ।

error: Content is protected !!