ਬਿਮਾਰ ਪਤਨੀ ਨੂੰ ਸੰਭਾਲਣ ਲਈ ਛੁੱਟੀ ਆ ਰਹੇ ਫੌਜੀ ਨੂੰ ਬੱਸ ਵਿਚ ਹੀ ਪੈ ਗਿਆ ਦਿਲ ਦਾ ਦੌਰਾ, ਦੇਹਾਂ+ਤ

ਬਿਮਾਰ ਪਤਨੀ ਨੂੰ ਸੰਭਾਲਣ ਲਈ ਛੁੱਟੀ ਆ ਰਹੇ ਫੌਜੀ ਨੂੰ ਬੱਸ ਵਿਚ ਹੀ ਪੈ ਗਿਆ ਦਿਲ ਦਾ ਦੌਰਾ, ਦੇਹਾਂ+ਤ


ਖੰਨਾ (ਵੀਓਪੀ ਬਿਊਰੋ) : ਬਿਮਾਰ ਪਤਨੀ ਨੂੰ ਸੰਭਾਲਣ ਲਈ ਛੁੱਟੀ ਆ ਰਹੇ ਫੌਜੀ ਦੀ ਬੱਸ ਵਿਚ ਹੀ ਦਿਲ ਦਾ ਦੌਰਾ ਪੈਣ ਕਾਰਨ ਮੌ+ਤ ਹੋ ਗਈ। ਇਹ ਫੌਜੀ ਜਵਾਨ ਕਸਬਾ ਬੀਜਾ ਦਾ ਰਹਿਣ ਵਾਲਾ ਸੀ, ਜਿਸ ਕਾਰਨ ਪੂਰਾ ਪਰਿਵਾਰ ਡੂੰਘੇ ਸਦਮੇ ‘ਚ ਹੈ। ਜਾਣਕਾਰੀ ਮੁਤਾਬਕ ਹਰਦੀਪ ਸਿੰਘ 117 ਇੰਜੀਨੀਅਰਿੰਗ ‘ਚ ਤਾਇਨਾਤ ਸੀ। ਕੁੱਝ ਸਮਾਂ ਪਹਿਲਾਂ ਹੀ ਉਹ ਛੁੱਟੀ ਕੱਟਣ ਲਈ ਪਿੰਡ ਆਇਆ ਸੀ। ਜਦੋਂ ਉਹ ਵਾਪਸ ਜੋਧਪੁਰ ਪੁੱਜਿਆ ਤਾਂ ਉਸ ਨੂੰ ਸੁਨੇਹਾ ਮਿਲਿਆ ਕਿ ਉਸ ਦੀ ਪਤਨੀ ਬਿਮਾਰ ਹੈ। ਇਸ ਮਗਰੋਂ ਹਰਦੀਪ ਸਿੰਘ ਦੁਬਾਰਾ ਛੁੱਟੀ ਲੈ ਕੇ 22 ਨਵੰਬਰ ਨੂੰ ਜੋਧਪੁਰ ਤੋਂ ਬੱਸ ਰਾਹੀਂ ਲੁਧਿਆਣਾ ਰਵਾਨਾ ਹੋਇਆ।

ਅਗਲੇ ਦਿਨ 23 ਨਵੰਬਰ ਨੂੰ ਜਦੋਂ ਇਹ ਬੱਸ ਲੁਧਿਆਣਾ ਦੇ ਬੱਸ ਸਟੈਂਡ ‘ਤੇ ਪਹੁੰਚੀ ਤਾਂ ਸਾਰੀਆਂ ਸਵਾਰੀਆਂ ਉੱਤਰ ਚੁੱਕੀਆਂ ਸਨ। ਜਦੋਂ ਬੱਸ ਦੇ ਕੰਡਕਟਰ ਨੇ ਵੇਖਿਆ ਕਿ ਹਰਦੀਪ ਸਿੰਘ ਇਕੱਲਾ ਹੀ ਬੈਠਾ ਹੈ ਤਾਂ ਕੰਡਕਟਰ ਨੇ ਉਸ ਨੂੰ ਚੈੱਕ ਕੀਤਾ ਤਾਂ ਉਹ ਗੰਭੀਰ ਹਾਲਤ ‘ਚ ਪਾਇਆ ਗਿਆ। ਉਸ ਨੂੰ ਹਸਪਤਾਲ ਪਹੁੰਚਾਇਆ ਗਿਆ ਪਰ ਡਾਕਟਰਾਂ ਨੇ ਦੱਸਿਆ ਕਿ ਦਿਲ ਦਾ ਦੌਰਾ ਪੈਣ ਕਾਰਨ ਉਸ ਦੀ ਮੌ+ਤ ਹੋ ਚੁੱਕੀ ਹੈ। ਨਾਇਕ ਹਰਦੀਪ ਸਿੰਘ ਦਾ ਅੰਤਿਮ ਸਸਕਾਰ ਅੱਜ ਬੀਜਾ ਵਿਖੇ ਸਰਕਾਰੀ ਸਨਮਾਨਾਂ ਨਾਲ ਕੀਤਾ ਗਿਆ ਪਰ ਦੁੱਖ ਦੀ ਗੱਲ ਇਹ ਹੈ ਕਿ ਇਲਾਕੇ ਦਾ ਕੋਈ ਵੀ ਉੱਚ ਅਧਿਕਾਰੀ ਜਾਂ ਸਿਆਸੀ ਆਗੂ ਅੰਤਿਮ ਸਸਕਾਰ ‘ਚ ਨਹੀਂ ਪਹੁੰਚਿਆ। ਪ੍ਰਸ਼ਾਸਨ ਵੱਲੋਂ ਖੰਨਾ ਦੀ ਨਾਇਬ ਤਹਿਸੀਲਦਾਰ ਗੁਰਪ੍ਰੀਤ ਕੌਰ ਚੀਮਾ ਦੀ ਡਿਊਟੀ ਲਗਾਈ ਗਈ ਸੀ, ਜੋ ਕਿ ਇਕ ਘੰਟਾ ਕਰੀਬ ਬਾਅਦ ‘ਚ ਪਹੁੰਚੇ।
ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਪਰਿਵਾਰ ‘ਚ ਉਹ ਦੋ ਪੁੱਤਰ ਅਤੇ ਘਰਵਾਲੀ ਨੂੰ ਛੱਡ ਗਿਆ। ਉਨ੍ਹਾਂ ਦੱਸਿਆ ਕਿ ਪਰਿਵਾਰ ਗਰੀਬੀ ਦੀ ਹਾਲਤ ‘ਚ ਹੈ ਕਿਉਂਕਿ ਡਿਊਟੀ ਦੌਰਾਨ ਹੀ ਉਸ ਦੀ ਮੌ+ਤ ਹੋਈ ਹੈ, ਇਸ ਲਈ ਜੋ ਸਹੂਲਤਾਂ ਬਾਕੀ ਫ਼ੌਜੀ ਜਵਾਨਾਂ ਨੂੰ ਮਿਲਦੀਆਂ ਹਨ, ਉਹੀ ਸਹੂਲਤਾਂ ਹਰਦੀਪ ਸਿੰਘ ਦੇ ਪਰਿਵਾਰ ਨੂੰ ਵੀ ਦਿੱਤੀਆਂ ਜਾਣ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ 2003 ‘ਚ ਹਰਦੀਪ ਸਿੰਘ ਫ਼ੌਜ ਵਿੱਚ ਭਰਤੀ ਹੋਇਆ ਸੀ ਅਤੇ 2 ਸਾਲ ਬਾਅਦ ਉਸ ਨੇ ਸੇਵਾਮੁਕਤ ਹੋਣਾ ਸੀ। ਪਰਿਵਾਰਕ ਮੈਂਬਰਾਂ ਨੇ ਮੰਗ ਕੀਤੀ ਕਿ ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਵੀ ਦਿੱਤੀ ਜਾਵੇ।

error: Content is protected !!