ਟੋਲ ਪਲਾਜ਼ਾ ਕਰਾਸ ਕਰਨ ਤੋਂ ਪਹਿਲਾਂ ਭਾਰੀ ਕਰ ਲੈਣਾ ਆਪਣੀ ਜੇਬ, ਚਾਰ ਮਹੀਨੇ ਬਾਅਦ ਫਿਰ ਵਧਾਏ 30 ਫੀਸਦੀ ਰੇਟ

ਟੋਲ ਪਲਾਜ਼ਾ ਕਰਾਸ ਕਰਨ ਤੋਂ ਪਹਿਲਾਂ ਭਾਰੀ ਕਰ ਲੈਣਾ ਆਪਣੀ ਜੇਬ, ਚਾਰ ਮਹੀਨੇ ਬਾਅਦ ਫਿਰ ਵਧਾਏ 30 ਫੀਸਦੀ ਰੇਟ

ਵੀਓਪੀ ਬਿਊਰੋ- ਪੰਜਾਬ ਦੇ ਸਭ ਤੋਂ ਮਹਿੰਗੇ ਟੋਲ ਪਲਾਜ਼ੇ ਲੁਧਿਆਣਾ ਲਾਡੋਵਾਲ ਟੋਲ ਪਲਾਜ਼ਾ ਨੇ ਇੱਕ ਵਾਰ ਫੇਰ ਆਪਣੇ ਰੇਟ ਵਧਾ ਦਿੱਤੇ ਹਨ। ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਵਲੋਂ ਚਾਰ ਮਹੀਨੇ ਬਾਅਦ ਫਿਰ 30 ਫੀਸਦੀ ਦਾ ਇਜ਼ਾਫਾ ਰੇਟਾਂ ਦੇ ਵਿੱਚ ਕਰ ਦਿੱਤਾ ਗਿਆ ਹੈ।

ਇਸ ਦੌਰਾਨ ਪਹਿਲਾਂ ਕਾਰ ਜੀਪ ਵੈਨ ਦੇ ਸਿੰਗਲ ਟਰਿਪ ਦੇ 165 ਰੁਪਏ ਤੁਹਾਨੂੰ ਚੁਕਾਣੇ ਪੈਂਦੇ ਸੀ। ਉੱਥੇ ਹੀ ਹੁਣ ਤੁਹਾਨੂੰ ਸਿੰਗਲ ਟਰਿਪ ਦੇ 215 ਰੁਪਏ ਚੁਕਾਣੇ ਪੈਣਗੇ।ਮਤਲਬ ਅਗਰ ਤੁਸੀਂ ਡਬਲ ਟਰਿਪ ਆਣ ਜਾਣ ਕਰਦੇ ਹੋ ਤਾਂ ਤੁਹਾਨੂੰ 325 ਰੁਪਏ ਚੁਕਾਣੇ ਪੈਣਗੇ।

ਕਮਰਸ਼ੀਅਲ ਗੱਡੀ ਤੋਂ 735 ਰੁਪਏ ਸਿੰਗਲ ਟਰਿਪ ਦੇ ਲਏ ਜਾਣਗੇ। ਇਸ ਦਾ ਸਿੱਧਾ ਸਿੱਧਾ ਅਸਰ ਤੁਹਾਡੀ ਜੇਬ ‘ਤੇ ਪੈਣ ਵਾਲਾ ਜਿਹੜੇ ਲੋਕ ਹਾਈਵੇ ਤੋਂ ਰੋਜ਼ ਗੱਡੀਆਂ ਦੇ ਜਰੀਏ ਸਫਰ ਕਰਦੇ ਹਨ। ਲੁਧਿਆਣਾ ਤੋਂ ਪਬਲਿਕ ਐਕਸ਼ਨ ਕਮੇਟੀ ਦੇ ਆਗੂਆਂ ਦਾ ਆਖਣਾ ਹੈ ਕਿ ਇਹ ਲੋਕਾਂ ਨਾਲ ਸਿੱਧੀ ਸਿੱਧੀ ਲੁੱਟ ਹੈ। ਨੈਸ਼ਨਲ ਹਾਈਵੇ ਅਥਾਰਟੀ ਵੱਲੋਂ ਇਹਨਾਂ ਟੋਲ ਪਲਾਜ਼ਿਆਂ ਤੇ ਚਾਰ ਮਹੀਨੇ ਬਾਅਦ ਰੇਟ ਨਹੀਂ ਵਧਾਏ ਜਾ ਸਕਦੇ।

error: Content is protected !!