Skip to content
Wednesday, December 18, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2023
November
28
ਫੌਜੀ ਛਾਉਣੀ ਵਿਚ ਆਟੋ ਚਲਾਉਣ ਬਹਾਨੇ ਆਈਐਸਆਈ ਨੂੰ ਭੇਜਦਾ ਸੀ ਫੌਜ ਦੀਆਂ ਖੁਫੀਆ ਜਾਣਕਾਰੀਆਂ, ਪਹਿਲਾਂ ਬੇਅਦਬੀ ਦੀ ਘਟਨਾ ਦੇ ਚੁੱਕੈ ਅੰਜਾਮ, ਹੋਇਆ ਗ੍ਰਿਫ਼+ਤਾਰ
Crime
Latest News
Punjab
ਫੌਜੀ ਛਾਉਣੀ ਵਿਚ ਆਟੋ ਚਲਾਉਣ ਬਹਾਨੇ ਆਈਐਸਆਈ ਨੂੰ ਭੇਜਦਾ ਸੀ ਫੌਜ ਦੀਆਂ ਖੁਫੀਆ ਜਾਣਕਾਰੀਆਂ, ਪਹਿਲਾਂ ਬੇਅਦਬੀ ਦੀ ਘਟਨਾ ਦੇ ਚੁੱਕੈ ਅੰਜਾਮ, ਹੋਇਆ ਗ੍ਰਿਫ਼+ਤਾਰ
November 28, 2023
Voice of Punjab
ਫੌਜੀ ਛਾਉਣੀ ਵਿਚ ਆਟੋ ਚਲਾਉਣ ਬਹਾਨੇ ਆਈਐਸਆਈ ਨੂੰ ਭੇਜਦਾ ਸੀ ਫੌਜ ਦੀਆਂ ਖੁਫੀਆ ਜਾਣਕਾਰੀਆਂ, ਪਹਿਲਾਂ ਬੇਅਦਬੀ ਦੀ ਘਟਨਾ ਦੇ ਚੁੱਕੈ ਅੰਜਾਮ, ਹੋਇਆ ਗ੍ਰਿਫ਼+ਤਾਰ
ਵੀਓਪੀ ਬਿਊਰੋ, ਬਠਿੰਡਾ : ਆਟੋ ਚਲਾਉਣ ਦੇ ਬਹਾਨੇ ਪਾਕਿਸਤਾਨ ਦੀ ਖੁਫੀਆ ਏਜੰਸੀ ਆਈਐਸਆਈ ਨੂੰ ਫੌਜ ਦੀਆਂ ਗੁਪਤ ਜਾਣਕਾਰੀਆਂ ਪਹੁੰਚਾਉਣ ਦੇ ਦੋਸ਼ ਹੇਠ ਬਠਿੰਡਾ ਵਾਸੀ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਮੁਲਜ਼ਮ ਦੀ ਪਛਾਣ ਅੰਮ੍ਰਿਤ ਗਿੱਲ ਵਜੋਂ ਹੋਈ ਹੈ। ਉਸ ਨੇ ਫੌਜੀ ਛਾਉਣੀ ਵਿਚ ਆਟੋ ਪਾਇਆ ਹੋਇਆ ਸੀ ਤੇ ਫੌਜ ਦੀਆਂ ਜਾਣਕਾਰੀਆਂ ਇਕੱਠੀਆਂ ਕਰਦਾ ਸੀ। ਇੰਨਾ ਹੀ ਨਹੀਂ, ਪਹਿਲਾਂ ਅੰਮ੍ਰਿਤ ਗਿੱਲ ਪਹਿਲਾਂ ਬੇਅਦਬੀ ਦੇ ਮਾਮਲੇ ਵਿਚ ਨਾਮਜ਼ਦ ਹੋ ਚੁੱਕਾ ਹੈ। ਉਸ ਨੇ ਸਾਲ 2020 ਵਿਚ ਆਪਣੇ ਪਿੰਡ ’ਚ ਗੁਟਕਾ ਸਾਹਿਬ ਦੇ ਅੰਗ ਖੰਡਿਤ ਕਰ ਕੇ ਸੁੱਟ ਦਿੱਤੇ ਸਨ। ਪਿੰਡ ਦੁੱਲੇਵਾਲਾ ਨਾਲ ਸਬੰਧਤ ਅੰਮ੍ਰਿਤ ਗਿੱਲ ਉਰਫ ਅੰਮ੍ਰਿਤਪਾਲ ਸਿੰਘ ਦੇ ਨਾਲ ਨਾਲ ਉਸ ਦੇ ਸਾਥੀ ਗਾਜ਼ੀਆਬਾਦ ਦੇ ਰਹਿਣ ਵਾਲੇ ਰਿਆਜ਼ੂਦੀਨ ਅਤੇ ਬਿਹਾਰ ਦੇ ਇਜ਼ਹਾਰੂਲ ਵਿਰੁੱਧ ਵੀ ਲਖਨਊ ਦੇ ਐਂਟੀ ਟੈਰੋਰਿਸਟ ਸਕੂਐਡ ਨੇ ਕੇਸ ਦਰਜ ਕਰ ਕੇ ਗ੍ਰਿਫ਼ਤਾਰ ਕੀਤਾ ਹੈ। ਉਕਤ ਤਿੰਨੇ ਵਿਅਕਤੀ ਮਿਲ ਕੇ ਫੌਜ ਦੀਆਂ ਗੁਪਤ ਜਾਣਕਾਰੀਆਂ ਪਾਕਿਸਤਾਨੀ ਖੁਫੀਆ ਏਜੰਸੀ ਕੋਲ ਪਹੁੰਚਾ ਰਹੇ ਸਨ।
ਦੱਸਿਆ ਜਾਂਦਾ ਹੈ ਕਿ ਬਠਿੰਡਾ ਵਿਚ ਸਭ ਤੋਂ ਵੱਡੀ ਫੌਜੀ ਛਾਉਣੀ ਦੀਆਂ ਗੁਪਤ ਜਾਣਕਾਰੀਆਂ ਇਕੱਠੀਆਂ ਕਰਨ ਲਈ ਅੰਮ੍ਰਿਤਪਾਾਲ ਦੀ ਡਿਊਟੀ ਲਾਈ ਗਈ ਸੀ। ਉਸ ਨੇ ਬਕਾਇਦਾ ਪਾਸ ਬਣਾ ਕੇ ਫੌਜੀ ਛਾਉਣੀ ਅੰਦਰ ਆਪਣਾ ਆਟੋ ਪਾਇਆ ਅਤੇ ਇਸ ਤੋਂ ਬਾਅਦ ਉਸ ਨੇ ਸਾਰੀ ਜਾਣਕਾਰੀ ਪਾਕਿਸਤਾਨ ਦੀ ਖੁਫੀਆ ਏਜੰਸੀ ਨੂੰ ਭੇਜਣੀ ਸ਼ੁਰੂ ਕਰ ਦਿੱਤੀ। ਲਖਨਊ ਪੁਲਿਸ ਦੇ ਐਂਟੀ ਟੈਰੋਰਿਸਟ ਸਕੂਐਡ ਨੇ ਅੰਮ੍ਰਿਤ ਗਿੱਲ ਅਤੇ ਰਿਆਜੂਦੀਨ ਨੂੰ ਗ੍ਰਿਫਤਾਰ ਕਰ ਲਿਆ। ਐਂਟੀ ਟੈਰੋਰਿਸਟ ਸਕੂਐਡ ਅੰਮ੍ਰਿਤ ਗਿੱਲ ਨੂੰ ਇਤਿਹਾਸਕ ਨਗਰ ਤਲਵੰਡੀ ਸਾਬੋ ਤੋਂ ਗ੍ਰਿਫਤਾਰ ਕਰਕੇ ਲਖਨਊ ਲੈ ਗਿਆ ਹੈ ਜਿੱਥੇ ਉਸ ਕੋਲੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ।
ਅੰਮ੍ਰਿਤਪਾਲ ਸਿੰਘ ਗਿੱਲ ਗਰੀਬ ਪਰਿਵਾਰ ਨਾਲ ਸਬੰਧ ਰੱਖਦਾ ਹੈ। ਸਾਲ 2020 ਵਿਚ ਥਾਣਾ ਫੂਲ ਦੀ ਪੁਲਿਸ ਨੇ ਉਸ ਨੂੰ ਗੁਟਕਾ ਸਾਹਿਬ ਦੀ ਬੇਅਦਬੀ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਸੀ। 10 ਜਮਾਤਾਂ ਪਾਸ ਅੰਮ੍ਰਿਤਪਾਲ ਸਿੰਘ ਨੇ ਆਪਣੇ ਪਿੰਡ ਦੁੱਲੇਵਾਲਾ ਵਿਚ 21 ਅਕਤੂਬਰ ਨੂੰ ਸ਼ਾਮ ਕਰੀਬ 7 ਵਜੇ ਗੁਟਕਾ ਸਾਹਿਬ ਦੇ ਅੰਗ ਖੰਡਿਤ ਕਰਕੇ ਸਕੂਲ ਦੀ ਦੀਵਾਰ ਕੋਲ ਸੁੱਟ ਦਿੱਤੇ ਸਨ। ਇਸ ਦੌਰਾਨ ਮੋਟਰਸਾਈਕਲ ਦੀ ਲਾਈਟ ਪੈ ਜਾਣ ਤੋਂ ਬਾਅਦ ਅੰਮ੍ਰਿਤ ਪਾਲ ਨੂੰ ਲੱਗਾ ਕਿ ਮੋਟਰਸਾਈਕਲ ਸਵਾਰ ਨੂੰ ਉਸ ਦੀ ਹਰਕਤ ਦਾ ਪਤਾ ਲੱਗ ਗਿਆ ਹੈ। ਇਸ ਤੋਂ ਬਾਅਦ ਉਸ ਨੇ ਮੋਟਰਸਾਈਕਲ ਸਵਾਰ ਨੂੰ ਰੋਕ ਕੇ ਬੇਅਦਬੀ ਦੀ ਘਟਨਾ ਬਾਰੇ ਦੱਸਿਆ। 21 ਅਕਤੂਬਰ 2020 ਨੂੰ ਬੇਅਦਬੀ ਦੀ ਵਾਪਰੀ ਇਸ ਘਟਨਾ ਤੋਂ ਪੰਜ ਦਿਨ ਬਾਅਦ ਪੁਲਿਸ ਨੇ ਗੁਰਦੁਆਰਾ ਸਾਹਿਬ ਦੀ ਸੀਸੀਟੀਵੀ ਫੁਟੇਜ ਦੇ ਆਧਾਰ ’ਤੇ ਅੰਮ੍ਰਿਤਪਾਲ ਸਿੰਘ ਨੂੰ ਇਸ ਕੇਸ ਵਿਚ ਨਾਮਜ਼ਦ ਕਰ ਕੇ ਗ੍ਰਿਫਤਾਰ ਕਰ ਲਿਆ ਸੀ। ਉਹ ਹੁਣ ਇਸ ਕੇਸ ਵਿਚ ਜ਼ਮਾਨਤ ’ਤੇ ਚੱਲ ਰਿਹਾ ਸੀ। ਬੇਅਦਬੀ ਦੀ ਘਟਨਾ ਤੋਂ ਬਾਅਦ ਉਹ ਆਪਣੇ ਪਿੰਡ ਦੁੱਲੇਵਾਲਾ ਬਹੁਤ ਘੱਟ ਵੇਖਿਆ ਗਿਆ ਸੀ। ਪਿੰਡ ਵਾਸੀਆਂ ਦਾ ਕਹਿਣਾ ਸੀ ਕਿ ਉਕਤ ਵਿਅਕਤੀ ਕਾਫੀ ਸਮੇਂ ਤੋਂ ਪਿੰਡ ਤੋਂ ਬਾਹਰ ਰਹਿ ਰਿਹਾ ਸੀ। ਪਿੰਡ ਵਾਸੀਆਂ ਅਨੁਸਾਰ ਉਸ ਦਾ ਪਿਤਾ ਪਰਮਜੀਤ ਸਿੰਘ ਉਰਫ ਪੰਮਾ ਵੰਗਾਂ ਵਾਲਾ ਬਹੁਤ ਸ਼ਰੀਫ ਵਿਅਕਤੀ ਹੈ। ਪਿੰਡ ਵਾਸੀਆਂ ਨੂੰ ਸ਼ੱਕ ਹੈ ਕਿ ਅੰਮ੍ਰਿਤਪਾਲ ਸਿੰਘ ਨੇ ਬੇਅਦਬੀ ਦੀ ਘਟਨਾ ਨੂੰ ਅੰਜਾਮ ਵੀ ਪੈਸਿਆਂ ਦੇ ਲਾਲਚ ਵਿਚ ਦਿੱਤਾ ਹੋ ਸਕਦਾ ਹੈ।
Post navigation
ਗੁਰਪੁਰਬ ਮੌਕੇ ਗੁਰੂ ਘਰ ਸੰਗਤਾਂ ਦਾ ਆਇਆ ਹੜ੍ਹ, ਬਾਰਿਸ਼ ਨੇ ਪਵਿੱਤਰ ਦਿਨ ਨੂੰ ਕੀਤਾ ਪ੍ਰਦੂਸ਼ਣ ਮੁਕਤ
ਮਾਸੂਮ ਪੁੱਤਰ ਨਾਲ ਰੇਲਵੇ ਲਾਈਨਾਂ ਪਾਰ ਕਰ ਰਿਹਾ ਸੀ ਪਿਤਾ, ਇੰਜਣ ਹੇਠਾਂ ਆਉਣ ਕਾਰਨ ਦੋਵਾਂ ਦੀ ਮੌ+ਤ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us