J&K ਦੇ DGP ਦੀ ਚੇਤਾਵਨੀ, ਜਦੋਂ ਤੱਕ ਆਖਰੀ ਅੱਤਵਾਦੀ ਖਤਮ ਨਹੀਂ ਹੋ ਜਾਂਦਾ, ਪਿੱਛੇ ਨਹੀਂ ਹਟਾਂਗੇ

J&K ਦੇ DGP ਦੀ ਚੇਤਾਵਨੀ, ਜਦੋਂ ਤੱਕ ਆਖਰੀ ਅੱਤਵਾਦੀ ਖਤਮ ਨਹੀਂ ਹੋ ਜਾਂਦਾ, ਪਿੱਛੇ ਨਹੀਂ ਹਟਾਂਗੇ

ਸ੍ਰੀਨਗਰ (ਵੀਓਪੀ ਬਿਊਰੋ)- ਜੰਮੂ-ਕਸ਼ਮੀਰ ਦੇ ਪੁਲਿਸ ਡਾਇਰੈਕਟਰ ਜਨਰਲ ਆਰ.ਆਰ. ਸਵੇਨ ਨੇ ਸੋਮਵਾਰ ਨੂੰ ਕਿਹਾ ਕਿ ਅੱਤਵਾਦ ਖਿਲਾਫ ਜੰਗ ਖਤਮ ਨਹੀਂ ਹੋਈ ਹੈ, ਕਿਉਂਕਿ ‘ਜੰਗਾਂ ਸਿਰਫ ਇਕ ਪੱਖ ਦੇ ਪੂਰੀ ਤਰ੍ਹਾਂ ਸਮਰਪਣ ਕਰਨ ਤੋਂ ਬਾਅਦ ਹੀ ਖਤਮ ਹੁੰਦੀਆਂ ਹਨ।’

ਸਵੈਨ ਨੇ ਕਿਹਾ ਕਿ ਯੁੱਧ ਉਦੋਂ ਹੀ ਖਤਮ ਹੁੰਦੇ ਹਨ ਜਦੋਂ ਇਕ ਪੱਖ ਹਾਰ ਮੰਨ ਲੈਂਦਾ ਹੈ ਅਤੇ ਇਹ ਮੰਨਦਾ ਹੈ ਕਿ ਖੂਨ-ਖਰਾਬੇ ਦਾ ਕੋਈ ਨਤੀਜਾ ਨਹੀਂ ਨਿਕਲੇਗਾ। “ਕੁਝ ਨੁਕਸਾਨਾਂ ਦੇ ਬਾਵਜੂਦ, ਅੱਤਵਾਦ ਵਿਰੁੱਧ ਸਾਡੀ ਲੜਾਈ ਜਾਰੀ ਰਹੇਗੀ ਅਤੇ ਪੁਲਿਸ ਦੇ ਅੱਤਵਾਦ ਨਾਲ ਲੜਨ ਤੋਂ ਪਿੱਛੇ ਹਟਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ।

ਉਸ ਨੇ ਕਿਹਾ “ਕਿਸੇ ਸਮੇਂ ‘ਤੇ, ਘੁਸਪੈਠ ਘੱਟ ਹੋ ਸਕਦੀ ਹੈ ਅਤੇ ਇਹ ਅਜਿਹੀ ਚੀਜ਼ ਨਹੀਂ ਹੈ ਜੋ ਅਸੀਂ ਹਰ ਵਾਰ ਜਨਤਕ ਕਰਦੇ ਹਾਂ। ਉਨ੍ਹਾਂ ਕਿਹਾ ਕਿ ਅੱਤਵਾਦ ਖਿਲਾਫ ਜੰਗ ਉਦੋਂ ਤੱਕ ਜਾਰੀ ਰਹੇਗੀ ਜਦੋਂ ਤੱਕ ਆਖਰੀ ਅੱਤਵਾਦੀ ਹਾਰ ਨਹੀਂ ਮੰਨਦਾ। ਗੁਰੂ ਪੂਰਬ ਦੇ ਪਵਿੱਤਰ ਦਿਹਾੜੇ ‘ਤੇ ਪੁਲਿਸ ਡਾਇਰੈਕਟਰ ਜਨਰਲ (ਡੀ.ਜੀ.ਪੀ.) ਨੇ ਕਿਹਾ ਕਿ ਪੁਲਿਸ ਆਪਣੇ ਆਪ ਨੂੰ ਲੋਕ ਸੇਵਾ ਲਈ ਸਮਰਪਿਤ ਕਰਦੀ ਹੈ।

ਉਨ੍ਹਾਂ ਸਿੱਖ ਕੌਮ ਨੂੰ ਗੁਰਪੁਰਬ ਦੀਆਂ ਲੱਖ-ਲੱਖ ਵਧਾਈਆਂ ਦਿੰਦਿਆਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਵਿਸ਼ਵ-ਵਿਆਪੀ ਸੰਦੇਸ਼ ਹੈ ਕਿ ਅਮੀਰ-ਗਰੀਬ ਜਾਂ ਜਾਤ, ਰੰਗ ਜਾਂ ਧਰਮ ਦੇ ਆਧਾਰ ‘ਤੇ ਕੋਈ ਫਰਕ ਨਹੀਂ ਹੈ।

error: Content is protected !!