ਕੈਨੇਡਾ ਵਿਖੇ ਸੈਟਲਡ ਪੁੱ+ਤ ਕੋਲੋਂ ਪੰਜਾਬ ਪਰਤਦਿਆਂ ਹੀ ਮਾਪਿਆਂ ਨੂੰ ਮਿਲੀ ਮੰਦਭਾਗੀ ਖਬਰ, ਪੈਰਾਂ ਹੇਠੋਂ ਖਿਸਕੀ ਜ਼ਮੀਨ, ਪੁੱਤ ਦੀ ਹੋਈ ਮੌ+ਤ
ਵੀਓਪੀ ਬਿਊਰੋ, ਦਿੜ੍ਹਬਾ ਮੰਡੀ : ਦਿੜ੍ਹਬਾ ਦੇ ਨੌਜਵਾਨ ਦੀ ਕੈਨੇਡਾ ਵਿਖੇ ਦਿਲ ਦਾ ਦੌਰਾ ਪੈਣ ਨਾਲ ਮੌ+ਤ ਹੋ ਗਈ। ਜਾਣਕਾਰੀ ਅਨੁਸਾਰ ਮਨਪ੍ਰੀਤ ਸਿੰਘ (28) ਕਰੀਬ 5 ਸਾਲ ਪਹਿਲਾਂ ਆਪਣੀ ਪਤਨੀ ਨਾਲ ਕੈਨੇਡਾ ਗਿਆ ਸੀ। ਸੋਮਵਾਰ ਸ਼ਾਮ ਨੂੰ ਮ੍ਰਿਤ+ਕ ਨੌਜਵਾਨ ਮਨਪ੍ਰੀਤ ਸਿੰਘ ਦੇ ਮਾਤਾ-ਪਿਤਾ ਕੈਨੇਡਾ ਤੋਂ ਆਪਣੇ ਪੁੱਤਰ ਕੋਲੋਂ ਵਾਪਸ ਪੰਜਾਬ ਆਏ ਸੀ।
ਮਨਪ੍ਰੀਤ ਸਿੰਘ ਦੇ ਪਿਤਾ ਹਰਕੇਸ਼ ਸਿੰਘ ਰਿਟਾਇਰਡ ਪੁਲਿਸ ਮੁਲਾਜ਼ਮ ਨੇ ਦੱਸਿਆ ਕਿ ਉਹ ਆਪਣੇ ਪੁੱਤਰ, ਨੂੰਹ ਤੇ ਪੋਤਰੇ ਨਾਲ ਸਾਢੇ 5 ਮਹੀਨੇ ਕੈਨੇਡਾ ਦੇ ਐਡਮੈਂਟਨ ਸ਼ਹਿਰ ‘ਚ ਬਿਤਾ ਕੇ ਸੋਮਵਾਰ ਦੀ ਸ਼ਾਮ ਨੂੰ ਵਾਪਸ ਆਏ ਸਨ ਕਿ ਘਰ ਪਹੁੰਚਦੇ ਹੀ ਮਨਪ੍ਰੀਤ ਸਿੰਘ ਦੀ ਪਤਨੀ ਮਨਦੀਪ ਕੌਰ ਦਾ ਸੁਨੇਹਾ ਆਇਆ ਕਿ ਮਨਪ੍ਰੀਤ ਸਿੰਘ ਨੂੰ ਦਿਲ ਦਾ ਦੌਰਾ ਪੈਣ ਨਾਲ ਉਸ ਦੀ ਮੌ+ਤ ਹੋ ਗਈ ਹੈ।
ਪੀੜਤ ਪਿਤਾ ਨੇ ਕਿਹਾ ਕਿ ਉਸ ਦੇ ਪੁੱਤਰ ਨਾਲ ਉਨ੍ਹਾਂ ਦੀ ਦਿੱਲੀ ਏਅਰਪੋਰਟ ਅਤੇ ਪੰਜਾਬ ਨੂੰ ਆਉਂਦੇ ਸਮੇਂ ਰਸਤੇ ਵਿੱਚ ਵੀ ਗੱਲਬਾਤ ਹੋਈ ਸੀ, ਜਿਸ ਕਰਕੇ ਉਨ੍ਹਾਂ ਨੂੰ ਯਕੀਨ ਹੀ ਨਹੀਂ ਹੋ ਰਿਹਾ ਕਿ ਉਨ੍ਹਾਂ ਦਾ ਪੁੱਤ ਉਨ੍ਹਾਂ ਨੂੰ ਹਮੇਸ਼ਾ ਲਈ ਛੱਡ ਕੇ ਚਲਾ ਗਿਆ ਹੈ। ਅਚਾਨਕ ਦੁੱਖਾਂ ਦੇ ਟੁੱਟੇ ਪਹਾੜ ਕਾਰਨ ਪੂਰਾ ਪਰਿਵਾਰ ਸਦਮੇ ਵਿੱਚ ਹੈ। ਪਰਿਵਾਰ ਮਨਪ੍ਰੀਤ ਦੀ ਮ੍ਰਿਤਕ ਦੇਹ ਨੂੰ ਦਿੜ੍ਹਬਾ ਲਿਆਉਣ ਲਈ ਵਾਪਸ ਕੈਨੇਡਾ ਜਾਣ ਲਈ ਦੀ ਤਿਆਰੀ ਕਰ ਰਿਹਾ ਹੈ। ਦੱਸਦੇਈਏ ਕਿ ਕੁਝ ਹੀ ਦਿਨਾਂ ਵਿਚ ਦਰਜਨਾਂ ਅਜਿਹੀਆਂ ਮੰਦਭਾਗੀ ਖਬਰਾਂ ਸੁਣਨ ਪੜ੍ਹਨ ਨੂੰ ਮਿਲੀਆਂ ਹਨ, ਜਿਨ੍ਹਾਂ ਵਿਚ ਕੈਨੇਡਾ ਗਏ ਪੰਜਾਬੀ ਨੌਜਵਾਨ ਮੁੰਡੇ ਕੁੜੀਆਂ ਦੀ ਦਿਲ ਦਾ ਦੌਰਾ ਪੈਣ ਕਾਰਨ ਮੌ+ਤ ਹੋ ਗਈ ਹੈ। ਬੀਤੇ ਦਿਨੀਂ ਵੀ ਇਕ ਨੌਜਵਾਨ ਤੇ ਇਕ 20 ਸਾਲਾ ਕੁੜੀ ਦੀ ਮੌ+ਤ ਦੀ ਖਬਰ ਆਈ ਸੀ।