ਪਾਰਕਿੰਗ ਵਿਚੋਂ ਬਾਈਕ ਚੋਰੀ ਕਰਨ ਲੱਗਾ ਚੜ੍ਹਿਆ ਹੱਥੇ, ਜਦੋਂ ਪੁਲਿਸ ਪੁੱਜੀ ਤਾਂ ਹੋ ਗਿਆ ਬੇਹੋਸ਼, ਮੋਢੇ ਉਤੇ ਚੁੱਕ ਲਿਜਾਣਾ ਪਿਆ ਥਾਣੇ !

ਪਾਰਕਿੰਗ ਵਿਚੋਂ ਬਾਈਕ ਚੋਰੀ ਕਰਨ ਲੱਗਾ ਚੜ੍ਹਿਆ ਹੱਥੇ, ਜਦੋਂ ਪੁਲਿਸ ਪੁੱਜੀ ਤਾਂ ਹੋ ਗਿਆ ਬੇਹੋਸ਼, ਮੋਢੇ ਉਤੇ ਚੁੱਕ ਲਿਜਾਣਾ ਪਿਆ ਥਾਣੇ !

ਵੀਓਪੀ ਬਿਊਰੋ, ਬਟਾਲਾ : ਲੁੱਟ-ਖੋਹ ਤੇ ਚੋਰੀਆਂ ਦੀਆਂ ਘਟਨਾਵਾਂ ਵਿਚ ਬੇਤਹਾਸ਼ਾ ਵਾਧਾ ਹੋ ਚੁੱਕਾ ਹੈ। ਸ਼ਾਤਿਰ ਚੋਰ ਵਾਰਦਾਤਾਂ ਨੂੰ ਨਿੱਤ ਅੰਜਾਮ ਦੇ ਰਹੇ ਹਨ। ਚੋਰੀ ਕਰਦਿਆਂ ਕਈ ਮੁਲਜ਼ਮ ਫੜੇ ਵੀ ਜਾ ਚੁੱਕੇ ਹਨ। ਅਜਿਹਾ ਹੀ ਇਕ ਹੈਰਾਨ ਕਰਨ ਵਾਲਾ ਮਾਮਲਾ ਬਟਾਲਾ ਤੋਂ ਸਾਹਮਣੇ ਆਇਆ ਹੈ।

ਬਟਾਲਾ ਦੀ ਤਹਿਸੀਲ ਕੰਪਲੈਕਸ ਦੀ ਪਾਰਕਿੰਗ ’ਚੋਂ ਇਕ ਚੋਰ ਬਾਈਕ ਚੋਰੀ ਕਰ ਰਿਹਾ ਸੀ ਕਿ ਇਕ ਨੌਜਵਾਨ ਨੇ ਉਸ ਨੂੰ ਫੜ ਲਿਆ ਤਾਂ ਚੋਰ ਬੇਹੋਸ਼ ਹੋਣ ਦਾ ਡਰਾਮਾ ਕਰਨ ਲੱਗਾ, ਜਿਸ ਤੋਂ ਬਾਅਦ ਪੁਲਿਸ ਨੇ ਇਕ ਨੌਜਵਾਨ ਦੀ ਮਦਦ ਨਾਲ ਚੋਰ ਨੂੰ ਮੋਢਿਆਂ ’ਤੇ ਚੁੱਕੇ ਕੇ ਥਾਣੇ ਪਹੁੰਚਾਇਆ।
ਜਾਣਕਾਰੀ ਦਿੰਦਿਆਂ ਤਹਿਸੀਲ ਕੰਪਲੈਕਸ ਦੀ ਪਾਰਕਿੰਗ ਸਟੈਂਡ ਦੇ ਮੁਲਾਜ਼ਮ ਪ੍ਰਿੰਸ ਨੇ ਦੱਸਿਆ ਕਿ ਪਾਰਕਿੰਗ ’ਚੋਂ ਆਏ ਦਿਨ ਹੀ ਮੋਟਰਸਾਈਕਲ ਚੋਰੀ ਹੋਣ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਸਨ, ਜਿਸਦੇ ਚਲਦੇ ਅੱਜ ਉਨ੍ਹਾਂ ਇਕ ਨੌਜਵਾਨ ਨੂੰ ਦੇਖਿਆ ਜੋ ਕਿਸੇ ਦੀ ਬਾਈਕ ਨੂੰ ਚਾਬੀ ਲਗਾ ਰਿਹਾ ਸੀ।

ਜਦੋਂ ਉਨ੍ਹਾਂ ਜਾ ਕੇ ਨੌਜਵਾਨ ਤੋਂ ਪਾਰਕਿੰਗ ਦੀ ਪਰਚੀ ਮੰਗੀ ਤੇ ਪੁੱਛਗਿੱਛ ਕੀਤੀ ਤਾਂ ਉਹ ਬੁਖ਼ਲਾ ਗਿਆ ਤੇ ਕੋਈ ਸਹੀ ਜਵਾਬ ਨਾ ਦੇ ਸਕਿਆ ਤੇ ਬੇਹੋਸ਼ ਹੋਣ ਦਾ ਡਰਾਮਾ ਕਰਨ ਲੱਗਾ। ਉਦੋਂ ਹੀ ਨੌਜਵਾਨ ਪ੍ਰਿੰਸ ਨੇ ਮੌਕੇ ’ਤੇ ਪੁਲਿਸ ਨੂੰ ਬੁਲਾਇਆ ਤੇ ਪੁਲਿਸ ਨੇ ਇਸ ਚੋਰ ਨੂੰ ਮੋਢਿਆਂ ’ਤੇ ਚੁੱਕੇ ਕੇ ਥਾਣੇ ਪਹੁੰਚਾਇਆ। ਜਾਣਕਾਰੀ ਦਿੰਦਿਆਂ ਐੱਸਐੱਚਓ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਫੜੇ ਗਏ ਨੌਜਵਾਨ ਤੋਂ ਪੁੱਛਗਿੱਛ ਕੀਤੀ ਜਾਵੇਗੀ ਤੇ ਜੇਕਰ ਇਸਦੀ ਕੋਈ ਗ਼ਲਤੀ ਹੋਈ ਤਾਂ ਇਸ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਕਿਸੇ ਨੂੰ ਬਖਸ਼ਿਆ ਨਹੀਂ ਜਾਵੇਗਾ।

error: Content is protected !!